ਭੁਪੇਸ਼ ਬਘੇਲ ਦਾ ਤੰਜ਼, 'PM ਖ਼ੁਦ ਨੂੰ ਸ਼ਕਤੀਸ਼ਾਲੀ ਦੱਸਦੇ ਨੇ ਪਰ ਪੰਜਾਬ ਆਉਣ ਤੋਂ ਡਰਦੇ ਹਨ'
Published : Feb 16, 2022, 5:44 pm IST
Updated : Feb 16, 2022, 5:44 pm IST
SHARE ARTICLE
Bhupesh Baghel
Bhupesh Baghel

ਜੇਕਰ ਉਨ੍ਹਾਂ ਨੂੰ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ ਸੀ  ਤਾਂ ਉਹ ਕੇਂਦਰੀ ਬਲਾਂ ਦੀ ਮਦਦ ਲੈ ਕੇ ਮੰਦਰ 'ਚ ਮੱਥਾ ਟੇਕ ਲੈਂਦੇ।

 

ਨਵੀਂ ਦਿੱਲੀ - ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਅੱਜ ਜਲੰਧਰ ਪੁੱਜੇ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕੱਸਿਆ। ਉਨ੍ਹਾਂ ਕਿਹਾ ਕਿ ਮੋਦੀ ਆਪਣੇ ਆਪ ਨੂੰ ਤਾਕਤਵਰ ਪ੍ਰਧਾਨ ਮੰਤਰੀ ਦੱਸਦੇ ਹਨ, ਪਰ ਪੰਜਾਬ ਆਉਣ ਤੋਂ ਡਰਦੇ ਹਨ। ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ ਉਹ ਜਲੰਧਰ ਦੇ ਪ੍ਰਸਿੱਧ ਸ਼ਕਤੀ ਸਥਲ ਸ਼੍ਰੀ ਦੇਵੀ ਤਾਲਾਬ ਮੰਦਰ ਜਾਣਾ ਚਾਹੁੰਦੇ ਸਨ, ਪਰ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ, ਹਾਸੋਹੀਣਾ ਹੈ। 

PM ModiPM Modi

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਬੋਲਣ ਤੋਂ ਪਹਿਲਾਂ ਘੱਟੋ-ਘੱਟ ਇਹ ਤਾਂ ਦੇਖ ਲੈਣਾ ਚਾਹੀਦਾ ਸੀ ਕਿ ਹੁਣ ਸਾਰਾ ਸਿਸਟਮ ਉਨ੍ਹਾਂ ਦੇ ਦਫ਼ਤਰ ਤੋਂ ਚੱਲ ਰਹੇ ਚੋਣ ਕਮਿਸ਼ਨ ਦੇ ਹੱਥਾਂ ਵਿਚ ਹੈ ਨਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੇ। ਜੇਕਰ ਉਨ੍ਹਾਂ ਨੂੰ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ ਸੀ  ਤਾਂ ਉਹ ਕੇਂਦਰੀ ਬਲਾਂ ਦੀ ਮਦਦ ਲੈ ਕੇ ਮੰਦਰ 'ਚ ਮੱਥਾ ਟੇਕ ਲੈਂਦੇ। ਭੁਪੇਸ਼ ਬਘੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਜਿਹੇ ਬਿਆਨ ਦੇ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਝੂਠੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਬਹੁਤ ਜਾਗਰੂਕ ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿਰਫ਼ ਵੋਟਾਂ ਲਈ ਝੂਠ ਬੋਲ ਕੇ ਅਪਣਾ ਪੱਧਰ ਨੀਵਾਂ ਕਰ ਲਿਆ ਹੈ। 

Bhupesh Baghel Bhupesh Baghel

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ, ਜੋ ਕਿ ਪੂਰੀ ਤਰ੍ਹਾਂ ਨਾਲ ਇੱਕ ਸੁਤੰਤਰ ਏਜੰਸੀ ਹੈ, ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ। ਚੋਣ ਕਮਿਸ਼ਨ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਏਜੰਡੇ 'ਤੇ ਕੰਮ ਕਰ ਰਿਹਾ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਚੋਣ ਕਮਿਸ਼ਨ ਦੀ ਮੀਟਿੰਗ ਵੀ ਪੀ.ਐਮ.ਓ. ਬਲਾਉਂਦਾ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਜੇਕਰ ਉਹਨਾਂ ਦੇ ਨਾਲ ਪੰਜ ਵਿਅਕਤੀ ਹੋਣ ਤਾਂ ਕਮਿਸ਼ਨ ਕੇਸ ਦਰਜ ਕਰਵਾ ਦਿੰਦਾ ਹੈ, ਜਦਕਿ ਭਾਜਪਾ ਦੇ ਲੋਕ ਪੰਜ-ਪੰਜ ਸੌ ਬੰਦੇ ਲੈ ਕੇ ਘੁੰਮ ਰਹੇ ਹਨ, ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ।

VoterVoter

ਉਨ੍ਹਾਂ ਚੋਣਾਂ ਦੌਰਾਨ ਵਰਤੀਆਂ ਗਈਆਂ ਈਵੀਐਮ ਮਸ਼ੀਨਾਂ ’ਤੇ ਵੀ ਸਵਾਲ ਉਠਾਏ। ਬਘੇਲ ਨੇ ਕਿਹਾ ਕਿ ਈਵੀਐਮ ਮਸ਼ੀਨਾਂ ਪਾਰਦਰਸ਼ੀ ਚੋਣਾਂ ਨਹੀਂ ਕਰਵਾਉਂਦੀਆਂ। ਉਨ੍ਹਾਂ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਉਥੇ ਤਕਨਾਲੋਜੀ ਇੰਨੀ ਵਿਕਸਿਤ ਹੋਣ ਦੇ ਬਾਵਜੂਦ ਬੈਲਟ ਪੇਪਰ ਨਾਲ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਭਾਰਤ ਵਿਚ ਅਜਿਹਾ ਕਿਉਂ ਨਹੀਂ ਹੋ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਕਾਰਨ ਦੇਸ਼ ਵਿਚ ਮਹਿੰਗਾਈ ਬਹੁਤ ਜ਼ਿਆਦਾ ਹੈ, ਜਿਸ ਕਾਰਨ ਸਾਰੇ ਲੋਕ ਚਿੰਤਤ ਹਨ।

PM ModiPM Modi

ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨੋਟਬੰਦੀ ਨਾਲ ਸਾਰਾ ਕਾਲਾ ਧਨ ਖ਼ਜ਼ਾਨੇ ਵਿਚ ਆ ਜਾਵੇਗਾ। ਪਰ ਹੁਣ ਤੱਕ ਉਨ੍ਹਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਖ਼ਜ਼ਾਨੇ ਵਿਚ ਕਿੰਨਾ ਕਾਲਾ ਧਨ ਆਇਆ ਹੈ। ਜੀਐਸਟੀ ਬਣਾਉਣ ਵਾਲੇ ਖੁਦ ਇਸ ਗੱਲੋਂ ਚਿੰਤਤ ਹਨ ਕਿ ਅਸੀਂ ਇਸ ਦਾ ਕੀ ਬਣਾ ਲਿਆ ਹੈ। ਸਰਕਾਰ ਦੋ ਵਾਰ ਸੋਧ ਕਰ ਚੁੱਕੀ ਹੈ, ਪਰ ਫਿਰ ਵੀ ਸਮਝ ਨਹੀਂ ਆ ਰਹੀ। ਇਸ ਕਾਰਨ ਲੋਕਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ, ਲੋਕ ਸੜਕਾਂ 'ਤੇ ਆ ਗਏ ਹਨ।

Bhupesh Baghel Bhupesh Baghel

ਬਘੇਲ ਨੇ ਕਿਹਾ ਕਿ ਉਹਨਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਉਦੋਂ ਘਟਾਈਆਂ ਜਦੋਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਉਸ ਨੂੰ ਚਾਰੇ ਸੀਟਾਂ ਤੋਂ ਹਰਾ ਕੇ ਵਾਪਸ ਭੇਜ ਦਿੱਤਾ। ਉਸ ਤੋਂ ਬਾਅਦ ਪੈਟਰੋਲ 'ਤੇ ਪੰਜ ਰੁਪਏ ਅਤੇ ਡੀਜ਼ਲ 'ਤੇ 10 ਰੁਪਏ ਦੀ ਕਟੌਤੀ ਕੀਤੀ ਗਈ ਸੀ। ਹੁਣ ਤੱਕ ਕੀਮਤ ਸਥਿਰ ਸੀ, ਹੁਣ ਕਿਉਂ ਨਹੀਂ ਵਧ ਰਹੀ? ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਮ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਨ੍ਹਾਂ ਨੂੰ ਸਿਰਫ਼ ਦੇਸ਼ ਦੇ ਦੋ-ਤਿੰਨ ਪੂੰਜੀਪਤੀਆਂ ਨਾਲ ਮਤਲਬ ਹੈ।


 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement