ਨਵਜੋਤ ਸਿੱਧੂ ਦੇ 'ਪੰਜਾਬ ਮਾਡਲ' 'ਚ ਕੇਵਲ ਮੈਂ- ਮੈਂ ਅਤੇ ਮੈਂ CM ਹੋਵਾਂ ਹੀ ਹੈ: ਮਨੀਸ ਸਿਸੋਦੀਆ
Published : Feb 16, 2022, 9:35 pm IST
Updated : Feb 16, 2022, 9:35 pm IST
SHARE ARTICLE
Manish Sisodia
Manish Sisodia

-ਬਿਕਰਮ ਮਜੀਠੀਆ ਸੁਪਰੀਮ ਕੋਰਟ ਦੀ ਜ਼ਮਾਨਤ 'ਤੇ, ਕਦੇ ਵੀ ਜਾ ਸਕਦਾ ਹੈ ਜੇਲ: ਮਨੀਸ ਸਿਸੋਦੀਆ

-ਸਿਸੋਦੀਆ ਅਤੇ ਡਾ. ਜੀਵਨਜੋਤ ਨੇ ਅੰਮ੍ਰਿਤਸਰ ਪੂਰਬੀ ਲਈ ਜਾਰੀ ਕੀਤਾ ਸੰਕਲਪ ਪੱਤਰ

- ਸੰਕਲਪ ਪੱਤਰ ਵਿਚਲੇ ਕੰਮਾਂ ਸਮੇਤ ਚੰਗੀ ਸਿੱਖਿਆ, ਇਲਾਜ ਅਤੇ ਹੋਰ ਸਹੂਲਤਾਂ ਦੇਣ ਲਈ ਵਚਨਬੱਧ: ਡਾ. ਜੀਵਨਜੋਤ ਕੌਰ

ਸ੍ਰੀ ਅੰਮ੍ਰਿਤਸਰ/ ਚੰਡੀਗੜ -  ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 'ਆਪ' ਉਮੀਦਵਾਰ ਡਾ. ਜੀਵਨਜੋਤ ਕੌਰ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਲਈ ਵਿਸ਼ੇਸ਼ ਚੋਣ ਮਨੋਰਥ ਪੱਤਰ 'ਸੰਕਲਪ ਪੱਤਰ' ਦੇ ਰੂਪ 'ਚ ਜਾਰੀ ਕੀਤਾ। ਮਨੀਸ਼ ਸਿਸੋਦੀਆ ਨੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਿੱਧੂ ਦੇ 'ਪੰਜਾਬ ਮਾਡਲ' ਵਿੱਚ ਕੇਵਲ ਮੈਂ, ਮੈਂ, ਮੈਂ ਹੈ। ਮੈਂ ਮੁੱਖ ਮੰਤਰੀ ਹੋਵਾਂ ਹੀ ਹੈ। ਪੰਜਾਬ ਦੇ ਆਮ ਲੋਕਾਂ, ਔਰਤਾਂ, ਨੌਜਵਾਨਾਂ ਅਤੇ ਖਾਸ ਕਰਕੇ ਅੰਮ੍ਰਿਤਸਰ ਪੂਰਬੀ ਹਲਕੇ ਲਈ ਕੁੱਝ ਵੀ ਨਹੀਂ ਹੈ।

Navjot SidhuNavjot Sidhu

ਬੁੱਧਵਾਰ ਨੂੰ ਇੱਥੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੇ ਵਿਕਾਸ ਲਈ ਸੰਕਲਪ ਪੱਤਰ ਜਾਰੀ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ,''ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਕੱਟੜ ਦੇਸ਼ ਭਗਤ ਹਨ। ਕੇਜਰੀਵਾਲ ਆਪਣੇ ਦਿਲ 'ਚ ਦੇਸ਼ ਲਈ ਇੱਕ ਵਿਜ਼ਨ ਰੱਖਦੇ ਹਨ। ਇਸੇ ਲਈ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਦੇ ਆਗੂ ਕੇਜਰੀਵਾਲ ਦਾ ਵਿਰੋਧ ਕਰਦੇ ਹਨ।''

Manish SisodiaManish Sisodia

ਸਿਸੋਦੀਆ ਨੇ ਨਵਜੋਤ ਸਿੱਧੂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਰੀਬ 16 ਸਾਲਾਂ ਤੋਂ ਸਿੱਧੂ ਪਰਿਵਾਰ ਵਿਧਾਨ ਸਭਾ ਹਲਕਾ ਪੂਰਬੀ ਤੋਂ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤ ਦਾ ਰਿਹਾ ਹੈ, ਪਰ ਇਸ ਹਲਕੇ ਦੇ ਵਿਕਾਸ ਲਈ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਿਧੂ ਪਰਿਵਾਰ ਨੇ ਕੁੱਝ ਨਹੀਂ ਕੀਤਾ। ਹਲਕੇ ਦੀਆਂ 90 ਫ਼ੀਸਦੀ ਗਲੀਆਂ, ਨਾਲੀਆਂ ਅਤੇ ਸੜਕਾਂ ਨਹੀਂ ਬਣੀਆ। ਸੜਕਾਂ 'ਤੇ ਪਾਣੀ ਖੜਾ ਰਹਿੰਦਾ ਹੈ ਕਿਉਂਕਿ ਇੱਥੇ ਸੀਵਰੇਜ਼ ਦੀ ਕੋਈ ਵਿਵਸਥਾ ਨਹੀਂ ਹੈ। ਲੋਕਾਂ ਵਿੱਚ ਰੋਸ ਹੈ ਕਿ  ਜਦੋਂ ਉਹ ਆਪਣੇ ਕੰਮ ਕਰਾਉਣ ਲਈ ਨਵਜੋਤ ਸਿੱਧੂ ਕੋਲ ਜਾਂਦੇ ਹਨ ਤਾਂ  ਸਿੱਧੂ ਨਾ ਉਹ ਦਫ਼ਤਰ ਵਿੱਚ ਮਿਲਦੇ ਹਨ ਅਤੇ ਨਾ ਹੀ ਘਰ ਵਿੱਚ ਮਿਲਦੇ ਹਨ।  ਉਨਾਂ ਦੋਸ਼ ਲਾਇਆ ਕਿ ਨਵਜੋਤ ਸਿੱਧੂ ਲੋਕ ਸਭਾ ਮੈਂਬਰ ਅਤੇ ਕੈਬਨਿਟ ਮੰਤਰੀ ਰਹਿਣ ਦੇ ਬਾਵਜੂਦ ਆਪਣੇ ਹਲਕੇ ਵਿੱਚ ਇੱਕ ਵੀ ਸਰਕਾਰੀ ਕਾਲਜ, ਹਸਪਤਾਲ ਨਹੀਂ ਬਣਾ ਸਕੇ। ਇੱਥੇ ਸਕੂਲਾਂ ਦੀ ਮਾੜੀ ਹਾਲਤ ਹੈ। ਫ਼ੋਕਲ ਪੁਆਇੰਟ ਦਾ ਕੋਈ ਵਿਕਾਸ ਨਹੀਂ ਹੋਇਆ ਤਾਂ ਫਿਰ ਹਲਕੇ ਦੇ ਲੋਕ ਨਵਜੋਤ ਸਿੱਧੂ ਨੂੰ ਕਿਉਂ ਵੋਟ ਦੇਣ?

Bikram Singh MajithiaBikram Singh Majithia

ਮਨੀਸ਼ ਸਿਸੋਦੀਆ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਅਲੋਚਨਾ ਕਰਦਿਆਂ ਕਿਹਾ ਕਿ ਮਜੀਠੀਆ ਨੂੰ ਤਾਂ ਸੁਪਰੀਮ ਕੋਰਟ ਕੋਲੋਂ ਵੀ ਕੇਵਲ ਕੁੱਝ ਦਿਨਾਂ ਦੀ ਜ਼ਮਾਨਤ ਮਿਲੀ ਹੋਈ ਹੈ। ਉਹ ਕਦੇ ਵੀ ਜੇਲ ਵਿੱਚ ਜਾ ਸਕਦੇ ਹਨ। ਇਸ ਲਈ ਹਲਕਾ ਪੂਰਬੀ ਦੇ ਲੋਕ ਬਿਕਰਮ ਮਜੀਠੀਆ ਵੋਟ ਹੀ ਕਿਉਂ ਪਾਉਣ? ਸਿਸੋਦੀਆ ਨੇ ਕਿਹਾ ਕਿ 'ਆਪ' ਦੀ ਉਮੀਦਵਾਰ ਡਾ. ਜੀਵਨਜੋਤ ਕੌਰ ਹੀ ਇਸ ਹਲਕੇ ਦੇ ਲੋਕਾਂ ਦੀਆਂ ਵੋਟਾਂ ਦੇ ਹੱਕਦਾਰ  ਹਨ, ਕਿਉਂਕਿ ਉਨਾਂ ਇਸ ਹਲਕੇ ਦੇ ਲੋਕਾਂ ਦੀ ਸਿੱਖਿਆ ਅਤੇ ਇਲਾਜ ਲਈ ਅਨੇਕਾਂ ਕੰਮ ਕੀਤੇ  ਹਨ। ਉਹ ਇਸ ਹਲਕੇ ਨੂੰ ਕੇਵਲ ਅੰਮ੍ਰਿਤਸਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਉਤਮ ਹਲਕਾ ਬਣਾਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਡਾ. ਜੀਵਨਜੋਤ ਕੌਰ ਨੇ ਹਲਕਾ ਪੂਰਬੀ ਦੇ ਲੋਕਾਂ ਨਾਲ ਵਿਚਾਰ ਵਿਟਾਂਦਰਾ ਕਰਕੇ ਆਪਣਾ ਵਿਕਾਸਮਈ ਸੰਕਲਪ ਪੱਤਰ ਤਿਆਰ ਕੀਤਾ ਹੈ ਅਤੇ ਉਮੀਦ ਹੈ ਕਿ ਇੱਥੋਂ ਦੇ ਲੋਕ ਡਾ. ਜੀਵਨਜੋਤ ਕੌਰ ਨੂੰ ਜਿੱਤਾ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨਗੇ।

Manish SisodiaManish Sisodia

ਇਸ ਮੌਕੇ ਡਾ. ਜੀਵਨਜੋਤ ਕੌਰ ਨੇ ਸੰਕਲਪ ਪੱਤਰ ਵਿਚਲੇ ਕੰਮਾਂ ਬਾਰੇ ਦੱਸਿਆ ਕਿ ਅੰਮਿਤਸਰ ਪੂਰਬੀ 'ਚ ਕੂੜਾ ਡੰਪ, ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ, ਪੀਣ ਦਾ ਸਾਫ਼ ਪਾਣੀ, ਸੜਕਾਂ ਦੀ ਉਸਾਰੀ, ਸੀਵਰੇਜ ਦੀ ਵਿਵਸਥਾ, ਸਬਜੀ ਮੰਡੀ ਦਾ ਵਿਕਾਸ ਅਤੇ ਫੋਕਲ ਪੁਆਇੰਟ ਦਾ ਵਿਕਾਸ ਅਜਿਹੇ ਮੁੱਖ ਕੰਮ ਹਨ, ਜਿਹੜੇ ਲੰਮੇ ਸਮੇਂ ਤੋਂ ਨਹੀਂ ਕੀਤੇ ਗਏ। ਉਨਾਂ ਕਿਹਾ ਕਿ ਸੰਕਲਪ ਪੱਤਰ ਵਿਚਲੇ ਕੰਮ ਕਰਨ ਦੇ ਨਾਲ ਨਾਲ ਚੰਗੀ ਸਿੱਖਿਆ, ਇਲਾਜ ਅਤੇ ਚੰਗੀਆਂ ਸਹੂਲਤਾਂ ਦੇਣਾ ਵੀ ਉਨਾਂ ਦੇ ਏਜੰਡੇ ਵਿੱਚ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement