
ਟਰੱਕ ਡਰਾਈਵਰ ਦੀ ਹੋਈ ਪਛਾਣ
ਚੰਡੀਗੜ੍ਹ: ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਮਾਮਲੇ 'ਚ ਸੋਨੀਪਤ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੋਸਟਮਾਰਟਮ ਦੌਰਾਨ ਐਸਪੀ ਰਾਹੁਲ ਸ਼ਰਮਾ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰ ਰਹੇ ਸਨ। ਜਾਂਚ ਤੋਂ ਬਾਅਦ ਐਸਪੀ ਨੇ ਦੱਸਿਆ ਕਿ ਦੀਪ ਸਿੱਧੂ ਦੀ ਕਾਰ ਵਿੱਚੋਂ ਸ਼ਰਾਬ ਦੀ ਬੋਤਲ ਮਿਲੀ ਹੈ। ਉਨ੍ਹਾਂ ਦੇ ਖੂਨ ਦੇ ਨਮੂਨੇ ਵੀ ਲਏ ਗਏ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਦੀਪ ਸਿੱਧੂ ਨੇ ਹਾਦਸੇ ਦੌਰਾਨ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ?
PHOTO
ਉਹਨਾਂ ਕਿਹਾ ਕਿ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਜਾਪਦਾ ਹੈ। ਫਿਲਹਾਲ ਪੁਲਿਸ ਨੇ ਦੀਪ ਦੇ ਭਰਾ ਮਨਦੀਪ ਸਿੰਘ ਸਿੱਧੂ ਦੀ ਸ਼ਿਕਾਇਤ 'ਤੇ ਅਣਪਛਾਤੇ ਟਰਾਲੇ ਚਾਲਕ ਅਤੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਟਰੱਕ ਚਾਲਕ ਦੀ ਪਹਿਚਾਣ ਹੋ ਗਈ ਹੈ। ਉਹ ਜਲਦੀ ਹੀ ਸਾਡੀ ਪਕੜ ਵਿਚ ਹੋਵੇਗਾ।
PHOTO
ਸੋਨੀਪਤ ਪੁਲਿਸ ਨੇ ਦੱਸਿਆ ਕਿ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਨੇ ਉਹਨਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਉਹ ਗੁੜਗਾਓ ਤੋਂ ਲੁਧਿਆਣਾ( ਪੰਜਾਬ) ਦੀਪ ਸਿੱਧੂ ਦੇ ਘਰ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਗੌਰਤਲਬ ਹੈ ਕਿ ਬੀਤੇ ਦਿਨੀਂ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਦੀਪ ਸਿੱਧੂ ਦਾ ਦੇਹਾਂਤ ਹੋ ਗਿਆ ਸੀ ਤੇ ਉਹ ਇਸ ਸੰਸਾਰ ਤੋਂ ਰੁਖਸਤ ਹੋ ਗਏ ਹਨ।
Deep Sidhu
ਦੀਪ ਸਿੱਧੂ ਦਿੱਲੀ ਤੋਂ ਖ਼ੁਦ ਆਪਣਾ ਆਪਣੀ ਗੱਡੀ ਚਲਾ ਕੇ ਵਾਪਸ ਆ ਰਹੇ ਸਨ। ਕਿ ਅਚਾਨਕ ਉਹਨਾਂ ਦੀ ਸਕਾਰਪੀਓ ਕੇ.ਐਮ.ਪੀ. ਮਾਰਗ ’ਤੇ ਇਕ ਖੜ੍ਹੇ ਹੋਏ ਕੰਟੇਨਰ ਮਗਰ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਦੀਪ ਸਿੱਧੂ ਮੌਕੇ ’ਤੇ ਹੀ ਦਮ ਤੋੜ ਗਏ।