Punjab News: ਸਜ਼ਾ ਪੂਰੀ ਹੋਣ ਦੇ ਬਾਵਜੂਦ ਪੰਜਾਬ ਦੀਆਂ ਜੇਲਾਂ ਵਿਚ 220 ਕੈਦੀ ਬੰਦ
Published : Feb 16, 2024, 2:02 pm IST
Updated : Feb 16, 2024, 2:02 pm IST
SHARE ARTICLE
Jail
Jail

ਕਈ ਫਾਈਲਾਂ ਰਾਜ ਭਵਨ ਵਿਚ ਅਤੇ ਕਾਨੂੰਨੀ ਸਲਾਹਾਂ ਕਾਰਨ ਅਟਕੀਆਂ

Punjab Newsਪੰਜਾਬ ਦੀਆਂ ਜੇਲਾਂ ਵਿਚ 220 ਅਜਿਹੇ ਕੈਦੀ ਹਨ, ਜੋ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਸਲਾਖਾਂ ਪਿੱਛੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਸਖ਼ਤ ਅਪਰਾਧੀ, ਨਸ਼ਾ ਤਸਕਰ, ਬਲਾਤਕਾਰ ਅਤੇ ਹੋਰ ਗੰਭੀਰ ਮਾਮਲਿਆਂ ਦੇ ਦੋਸ਼ੀ ਹਨ। ਅਦਾਲਤ ਨੇ ਇਨ੍ਹਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 220 ਕੈਦੀਆਂ ਵਿਚੋਂ ਜ਼ਿਆਦਾਤਰ 10 ਤੋਂ 15 ਸਾਲ ਸਲਾਖਾਂ ਪਿੱਛੇ ਬਿਤਾ ਚੁੱਕੇ ਹਨ।

ਸੂਬਾ ਸਰਕਾਰ ਵਲੋਂ ਸਮੇਂ ਤੋਂ ਪਹਿਲਾਂ ਰਿਹਾਈ ਦੇ ਹੁਕਮ ਤਹਿਤ ਇਨ੍ਹਾਂ ਕੈਦੀਆਂ ਦੀਆਂ ਫਾਈਲਾਂ ਪ੍ਰਸ਼ਾਸਨਿਕ ਪੱਧਰ ’ਤੇ ਲਟਕੀਆਂ ਪਈਆਂ ਹਨ। ਜੇਲ ਪ੍ਰਸ਼ਾਸਨ ਨੇ ਅਪਣੇ ਵਲੋਂ ਇਨ੍ਹਾਂ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਪਰ ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀਆਂ ਫਾਈਲਾਂ ਰਾਜਪਾਲ, ਪ੍ਰਸ਼ਾਸਨਿਕ ਪੱਧਰ ਅਤੇ ਕਾਨੂੰਨੀ ਸਲਾਹਾਂ ਕਾਰਨ ਅਟਕੀਆਂ ਹੋਈਆਂ ਹਨ।

ਪੰਜਾਬ ਜੇਲ ਮੈਨੇਜਮੈਂਟ ਵਲੋਂ ਜਲਦ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਰੀਪੋਰਟ ਪੇਸ਼ ਕੀਤੀ ਜਾਵੇਗੀ। ਰੀਪੋਰਟ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਪੰਜਾਬ ਜੇਲ ਮੈਨੇਜਮੈਂਟ ਵਲੋਂ ਅਪਣੀ ਰੀਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੀ ਜੇਲ ਵਿਚ ਇਕ ਵੀ ਅਜਿਹਾ ਕੈਦੀ ਨਹੀਂ ਹੈ, ਜਿਸ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਗੈਰ-ਕਾਨੂੰਨੀ ਜਾਂ ਕਾਨੂੰਨ ਦੀ ਉਲੰਘਣਾ ਕਰਕੇ ਜੇਲ ਵਿਚ ਰੱਖਿਆ ਗਿਆ ਹੋਵੇ।

ਜੇਲ ਪ੍ਰਬੰਧਨ ਨੇ ਇਸ ਉਤੇ ਟਿੱਪਣੀ ਕੀਤੀ ਕਿ ਕਰੀਬ 220 ਕੈਦੀ ਅਜਿਹੇ ਹਨ ਜੋ ਸੂਬਾ ਨੀਤੀ ਤਹਿਤ ਸਮੇਂ ਤੋਂ ਪਹਿਲਾਂ ਰਿਹਾਈ ਦੇ ਹੱਕਦਾਰ ਹਨ ਪਰ ਇਸ ਸਮੇਂ ਇਹ ਫਾਈਲਾਂ ਰਾਜਪਾਲ, ਸਰਕਾਰ ਦੇ ਪ੍ਰਸ਼ਾਸਨਿਕ ਪੱਧਰ ਅਤੇ ਕੁੱਝ ਕਾਨੂੰਨੀ ਸਲਾਹ ਕਾਰਨ ਫਸੀਆਂ ਹੋਈਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

40 ਵਿਦੇਸ਼ੀ ਕੈਦੀ

ਪੰਜਾਬ ਦੀਆਂ ਜੇਲਾਂ ਵਿਚ 40 ਦੇ ਕਰੀਬ ਵਿਦੇਸ਼ੀ ਕੈਦੀ ਬੰਦ ਹਨ। ਇਹ ਉਹ ਵਿਦੇਸ਼ੀ ਕੈਦੀ ਹਨ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਇਨ੍ਹਾਂ 40 ਵਿਦੇਸ਼ੀ ਕੈਦੀਆਂ ਨੂੰ ਜੇਲ ਦੇ ਟਰਾਂਜ਼ਿਟ ਕੈਂਪ ਵਿਚ ਰੱਖਿਆ ਗਿਆ ਹੈ। ਜੇਲ ਮੈਨੇਜਮੈਂਟ ਦੇ ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਵਿਦੇਸ਼ੀ ਕੈਦੀਆਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਪੰਜਾਬ ਜੇਲ ਮੈਨੇਜਮੈਂਟ ਨੇ ਇਨ੍ਹਾਂ ਦੇ ਦੇਸ਼ ਨਿਕਾਲੇ ਨੂੰ ਲੈ ਕੇ ਕਈ ਵਾਰ ਉਨ੍ਹਾਂ ਦੇ ਦੇਸ਼ ਦੇ ਅਧਿਕਾਰੀਆਂ ਅਤੇ ਸਰਕਾਰਾਂ ਨਾਲ ਸੰਪਰਕ ਕੀਤਾ ਸੀ। ਕਈ ਵਿਦੇਸ਼ੀ ਕੈਦੀਆਂ ਦੇ ਮਾਮਲੇ ਵਿਚ ਪੰਜਾਬ ਜੇਲ ਪ੍ਰਸ਼ਾਸਨ ਨੇ 30 ਤੋਂ 40 ਵਾਰ ਸੰਪਰਕ ਕੀਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਪਛਾਣਨ ਤੋਂ ਇਨਕਾਰ ਕਰ ਰਹੀਆਂ ਹਨ।

ਦੋ ਪਾਕਿਸਤਾਨੀ ਨੌਜਵਾਨਾਂ ਦੇ ਮਾਮਲੇ ਵਿਚ ਅਦਾਲਤ ਨੇ ਕੀਤੀ ਸੀ ਕਾਰਵਾਈ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਦੋ ਪਾਕਿਸਤਾਨੀ ਨੌਜਵਾਨਾਂ ਦੇ ਬਰੀ ਹੋਣ ਦੇ ਬਾਵਜੂਦ ਸਲਾਖਾਂ ਪਿੱਛੇ ਹੋਣ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਹੈ ਕਿ ਸਜ਼ਾ ਪੂਰੀ ਹੋਣ ਜਾਂ ਬਰੀ ਹੋਣ ਦੇ ਬਾਵਜੂਦ ਅਜਿਹੇ ਕਿੰਨੇ ਕੈਦੀ ਜੇਲਾਂ ਵਿਚ ਬੰਦ ਹਨ। ਜਸਟਿਸ ਐਨਐਸ ਸ਼ੇਖਾਵਤ ਫ਼ਰੀਦਕੋਟ ਦੇ ਦੌਰੇ 'ਤੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਦਸਿਆ ਗਿਆ ਕਿ ਦੋ ਪਾਕਿਸਤਾਨੀ ਨੌਜਵਾਨ ਬਰੀ ਹੋਣ ਤੋਂ ਬਾਅਦ ਵੀ ਕੈਦੀ ਹਨ। ਦੋਵਾਂ ਨੂੰ ਅਦਾਲਤ ਨੇ ਅਪ੍ਰੈਲ 2023 ਵਿਚ ਬਰੀ ਕਰ ਦਿਤਾ ਸੀ, ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਕਿਉਂਕਿ ਉਹ ਪਾਕਿਸਤਾਨੀ ਨਾਗਰਿਕ ਸਨ।

(For more Punjabi news apart from 220 prisoners are still lodged in Punjab jails Even after completing their sentence, stay tuned to Rozana Spokesman)

Tags: punjab jails

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement