Punjab News: ਯੂਗਾਂਡਾ ਤੋਂ ਹੈਰੋਇਨ ਦੀ ਤਸਕਰੀ ਕਰਦਾ ਸੀ ਗੈਂਗਸਟਰ ਰਾਜਨ ਭੱਟੀ
Published : Feb 16, 2024, 11:01 am IST
Updated : Feb 16, 2024, 11:02 am IST
SHARE ARTICLE
Rajan Bhatti
Rajan Bhatti

ਤਿਹਾੜ ਜੇਲ ’ਚ ਹੋਈ ਸੀ ਨਸ਼ਾ ਤਸਕਰਾਂ ਨਾਲ ਜਾਣ ਪਛਾਣ

Punjab News: ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਐਸ.ਏ.ਐਸ. ਨਗਰ ਵਲੋਂ ਕੈਨੇਡਾ ਬੈਠੇ ਲਖਬੀਰ ਸਿੰਘ ਲੰਡਾ ਲਈ ਕੰਮ ਕਰਦੇ ਗੈਂਗਸਟਰ ਰਾਜਨ ਭੱਟੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਨੇ ਪੁਛਗਿਛ ਦੌਰਾਨ ਕਈ ਪ੍ਰਗਟਾਵੇ ਕੀਤੇ ਹਨ। ਇਸ ਸਬੰਧੀ (ਡੀ.ਆਈ.ਜੀ) ਜੇ. ਏਲੈਂਚੇਜ਼ੀਅਨ ਨੇ ਦਸਿਆ ਕਿ ਰਾਜਨ ਭੱਟੀ ਨੇ ਪੁਛਗਿਛ ਦੌਰਾਨ ਦਸਿਆ ਕਿ ਜਨਵਰੀ 2023 ਵਿਚ ਦਿੱਲੀ ਸਪੈਸ਼ਲ ਸੈੱਲ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਤਿਹਾੜ ਜੇਲ ਵਿਚ ਬੰਦ ਸੀ। ਉਥੇ ਰਹਿੰਦਿਆਂ ਭੱਟੀ ਕੁੱਝ ਪੰਜਾਬੀ ਨਸ਼ਾ ਤਸਕਰਾਂ ਦੇ ਸੰਪਰਕ ਵਿਚ ਆਇਆ, ਜਿਨ੍ਹਾਂ ਨੇ ਵਟਸਐਪ ਨੰਬਰ ਸਾਂਝੇ ਕਰ ਕੇ ਉਸ ਦੀ ਜਾਣ-ਪਛਾਣ ਯੂਗਾਂਡਾ (ਅਫ਼ਰੀਕਾ) ਵਿਚ ਵਸੇ ਪੰਜਾਬੀ ਮੁੰਡਿਆਂ ਨਾਲ ਕਰਵਾਈ, ਜੋ ਹੈਰੋਇਨ ਦੀ ਤਸਕਰੀ ਵਿਚ ਸ਼ਾਮਲ ਸਨ ਅਤੇ ਉਥੋਂ ਦੇ ਮੂਲ ਨਿਵਾਸੀਆਂ ਨਾਲ ਕੰਮ ਕਰਦੇ ਸਨ।

ਅਫ਼ਗ਼ਾਨਿਸਤਾਨ ਤੋਂ ਨਿਕਲਣ ਵਾਲੀ ਸ਼ੁਧ ਹੈਰੋਇਨ ਨੂੰ ਪਾਕਿਸਤਾਨ ਤੋਂ ਪੂਰਬੀ ਅਫ਼ਰੀਕੀ ਬੰਦਰਗਾਹਾਂ ਨੂੰ ਕੰਟੇਨਰਾਂ ਰਾਹੀਂਂ ਭੇਜਿਆ ਜਾਂਦਾ ਹੈ, ਜਿਥੇ ਕੀਨੀਆ ਅਤੇ ਯੂਗਾਂਡਾ ਵਰਗੇ ਦੇਸ਼ਾਂ ਵਿਚ ਇਸ ਨੂੰ ਰਸਾਇਣਕ ਤੌਰ ’ਤੇ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਵਜ਼ਨ/ ਮਾਤਰਾ ਵਿਚ ਵਧਾਇਆ ਜਾਂਦਾ ਹੈ। ਇਸ ਹੈਰੋਇਨ ਦੀ ਪ੍ਰੋਸੈਸਿੰਗ ਤੋਂ ਬਾਅਦ ਹੁਣ ਇਸ ਦੀ ਕੀਮਤ ਭਾਰਤ ਦੇ ਮੁਕਾਬਲੇ ਲਗਭਗ ਅੱਧੀ ਹੈ, ਜੋ ਕਿ ਵੱਖ-ਵੱਖ ਤਰੀਕਿਆਂ ਨਾਲ ਦੁਨੀਆ ਦੇ ਵੱਖ-ਵੱਖ ਹਿਸਿਆਂ ਵਿਚ ਭੇਜੀ ਜਾਂਦੀ ਹੈ। ਪੂਰਬੀ ਅਫ਼ਰੀਕੀ ਮੁਲਕਾਂ ਤੋਂ ਭਾਰਤ ਵਰਗੇ ਏਸ਼ੀਆਈ ਮੁਲਕਾਂ ਵਿਚ ਹੈਰੋਇਨ ਲਿਜਾਣ ਵਾਲੇ ਕੋਰੀਅਰ ਇਸ ਕੰਮ ਲਈ 1-2 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੰਦੇ ਹਨ। ਫਿਰ ਇਹ ਤਸਕਰ ਅਪਣੇ ਸਾਥੀਆਂ ਰਾਹੀਂ ਪੰਜਾਬ ਦੇ ਤਸਕਰਾਂ ਨੂੰ ਸਸਤੇ ਭਾਅ ’ਤੇ ਹੈਰੋਇਨ ਮੁਹਈਆ ਕਰਵਾਉਂਦੇ ਹਨ, ਜੋ ਅੱਗੇ ਵੇਚ ਦਿੰਦੇ ਹਨ ਅਤੇ ਨਸ਼ੇ ਦਾ ਪੈਸਾ ਹਵਾਲਾ ਰਾਹੀਂ ਅਸਲ ਵਿਅਕਤੀਆਂ ਨੂੰ ਵਾਪਸ ਭੇਜ ਦਿਤਾ ਜਾਂਦਾ ਹੈ ਅਤੇ ਇਹ ਸਿਲਸਿਲਾ ਜਾਰੀ ਰਹਿੰਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰਾਜਨ ਭੱਟੀ ਨੇ ਪੁਲਿਸ ਨੂੰ ਦਸਿਆ ਕਿ ਅਪ੍ਰੈਲ 2023 ਵਿਚ ਤਿਹਾੜ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਹੈਰੋਇਨ ਦੀ ਤਸਕਰੀ ਸ਼ੁਰੂ ਕਰ ਦਿਤੀ, ਜੋ ਉਸ ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ ਜਿਵੇਂ ਮੁਹਾਲੀ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਤੋਂ ਮਿਲੀ ਸੀ, ਜੋ ਉਸ ਨੂੰ ਉਸ ਦੇ ਯੂਗਾਂਡਾ ਸਥਿਤ ਪੰਜਾਬੀ ਸਾਥੀਆਂ ਦੁਆਰਾ ਮੁਹਈਆ ਕਰਵਾਈ ਗਈ ਸੀ, ਜਿਸ ਨੂੰ ਉਹ ਅੱਗੇ ਸਪਲਾਈ ਕਰਦਾ ਸੀ। ਹੈਰੋਇਨ ਤੋਂ ਇਲਾਵਾ ਰਾਜਨ ਭੱਟੀ ਨੂੰ ਕਰੀਬ ਦੋ ਮਹੀਨੇ ਪਹਿਲਾਂ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਮਿਲੀ ਸੀ, ਜਿਸ ਦਾ ਪ੍ਰਬੰਧ ਉਸ ਦੇ ਸਾਥੀਆਂ ਨੇ ਮੱਧ ਪ੍ਰਦੇਸ਼ ਤੋਂ ਕੀਤਾ ਸੀ। ਉਨ੍ਹਾਂ ਦਸਿਆ ਕਿ ਹੈਰੋਇਨ ਦੀ ਤਸਕਰੀ ਨਾਲ ਜੁੜੇ ਗ਼ੈਰ-ਕਾਨੂੰਨੀ ਹਥਿਆਰਾਂ ਦਾ ਪਤਾ ਲਗਾਉਣ ਲਈ ਸਖ਼ਤੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਨੇ ਗਠਜੋੜ ਵਿਚ ਸ਼ਾਮਲ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਮੁਹਾਲੀ ਅਤੇ ਰੂਪਨਗਰ ਖੇਤਰ ਵਿਚ ਕੁੱਝ ਛਾਪੇ ਮਾਰੇ ਜਾ ਰਹੇ ਹਨ। ਇਸ ਦੇ ਨਾਲ ਹੀ ਟਰਾਈ ਸਿਟੀ ਏਰੀਏ ਵਿਚ ਸਰਗਰਮ ਨਸ਼ੀਲੇ ਪਦਾਰਥਾਂ ਦੇ ਗਠਜੋੜ ਨੂੰ ਤੋੜਨ ਦੀ ਕੋਸ਼ਿਸ਼ ਵਿਚ ਚੰਡੀਗੜ੍ਹ ਪੁਲਿਸ ਨੇ ਰਾਜਨ ਭੱਟੀ ਦੇ ਦੋ ਸਾਥੀਆਂ ਪਮੇਸ਼ ਅਰੋੜਾ ਵਾਸੀ ਚੰਡੀਗੜ੍ਹ ਅਤੇ ਹਰਜਿੰਦਰ ਸਿੰਘ ਉਰਫ਼ ਬਿੱਲਾ ਵਾਸੀ ਡੇਰਾਬੱਸੀ ਨੂੰ ਗ੍ਰਿਫ਼ਤਾਰ ਕਰ ਕੇ 1 ਦੇਸੀ ਪਿਸਤੌਲ, 4 ਜਿੰਦਾ ਰੌਂਦ, ਉਨ੍ਹਾਂ ਕੋਲੋਂ 292 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।

ਪਮੇਸ਼ ਨੇ ਪ੍ਰਗਟਾਵਾ ਕੀਤਾ ਕਿ ਉਹ ਰਾਜਨ ਭੱਟੀ ਦੇ ਸੰਪਰਕ ਵਿਚ ਆਇਆ ਸੀ ਜਦੋਂ ਦੋਵੇਂ ਚੰਡੀਗੜ੍ਹ ਜੇਲ ਵਿਚ ਬੰਦ ਸਨ। ਪਮੇਸ਼ ਅਰੋੜਾ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਭੱਟੀ ਦੇ ਸੰਪਰਕ ’ਚ ਰਿਹਾ ਅਤੇ ਖ਼ੁਦ ਨਸ਼ੇ ਕਰਨ ਲੱਗਾ। ਪਮੇਸ਼ ਕੋਲੋਂ ਬਰਾਮਦ ਹੋਈ ਹੈਰੋਇਨ ਉਸ ਨੂੰ ਰਾਜਨ ਭੱਟੀ ਨੇ ਪਹੁੰਚਾਈ ਸੀ। ਉਧਰ ਰਾਜਨ ਭੱਟੀ ਨੂੰ ਐਸ.ਐਸ.ਓ.ਸੀ ਵਲੋਂ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ ਉਪਰੋਕਤ ਮਾਮਲੇ ਵਿਚ ਨਿਆਂਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ। ਐਸ.ਐਸ.ਓ.ਸੀ ਵਲੋਂ ਭੱਟੀ ਨੂੰ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕੀਤੇ ਗਏ ਇਕ ਹੋਰ ਮਾਮਲੇ ਵਿਚ 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਜਿਸ ਵਿਚ ਦੋ ਉਸ ਦੇ ਸਾਥੀ ਪਰਦੀਪ ਸਿੰਘ ਅਤੇ ਕ੍ਰਿਸ਼ਨ ਸਿੰਘ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰ ਕੇ ਪਰਦੀਪ ਸਿੰਘ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

(For more Punjabi news apart from Punjab News Landa aide Rajan Bhatti smuggled heroin from Uganda: Cops, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement