
Punjab News : ਸਿਰ ’ਤੇ ਨਹੀਂ ਪਿਉ ਦਾ ਹੱਥ, ਕਰਜ਼ੇ ਦੀ ਪੰਡ ਵੱਖਰੀ
American plane brings pollen of sorrow to Punjab Latest News in Punjabi : ਅਮਰੀਕਾ ਦਾ ਡਿਪੋਰਟ ਕੀਤੇ ਭਾਰਤੀਆਂ ਦਾ ਦੂਸਰਾ ਜਹਾਜ਼ ਅੱਜ ਪੰਜਾਬ ਦੇ ਵਿਚ ਪਹੁੰਚਿਆ ਹੈ। ਜਿਸ ਵਿਚ 67 ਦੇ ਕਰੀਬ ਪੰਜਾਬੀ ਹਨ ਤੇ ਬਾਕੀ ਵੱਖ-ਵੱਖ ਸੂਬਿਆਂ ਦੇ ਰਹਿਣ ਵਾਲੇ ਨੌਜਵਾਨ ਹਨ। ਇਨ੍ਹਾਂ 67 ਪੰਜਾਬੀਆਂ ਦੇ ਵਿਚੋਂ ਹੁਸ਼ਿਆਰਪੁਰ ਹਲਕਾ ਦਸੂਹਾ ਦੇ ਪਿੰਡ ਬੋਦਲਾਂ ਦਾ ਨੌਜਵਾਨ ਮਨਤਾਜ਼ ਅਮਰੀਕਾ ਚੰਗੇ ਭਵਿੱਖ ਲਈ ਗਿਆ ਸੀ ਪਰ ਅਮਰੀਕਾ ਵਿਚ ਟਰੰਪ ਸਰਕਾਰ ਵਲੋਂ ਲਏ ਫ਼ੈਸਲੇ ਕਾਰਨ ਉਸ ਦੇ ਇਨ੍ਹਾਂ ਸੁਪਨਿਆਂ ’ਤੇ ਪਾਣੀ ਫਿਰ ਗਿਆ।
ਜਿਸ ਨਾਲ ਹਲਾਤ ਸੁਧਰਨ ਦੀ ਬਜਾਏ ਹੋਰ ਬਦਤਰ ਹੋ ਗਏ ਹਨ। ਪਿੰਡ ਬੋਦਲਾਂ ਦੇ ਨੌਜਵਾਨ ਮਨਤਾਜ਼ ਨੇ ਦਸਿਆ ਕਿ ਉਸ ਦਾ ਪਿਤਾ ਨਾ ਹੋਣ ਕਾਰਨ ਹੁਣ ਉਨ੍ਹਾਂ ਦੇ ਸਿਰ ’ਤੇ ਕਰਜ਼ੇ ਦੀ ਪੰਡ ਚੜ੍ਹ ਗਈ ਹੈ ਤੇ ਉਨ੍ਹਾਂ ਕੋਲ ਹੁਣ ਅਮਦਨੀ ਦਾ ਵੀ ਕੋਈ ਸਾਧਨ ਨਹੀਂ ਹੈ। ਜਿਸ ਕਾਰਨ ਪਰਵਾਰ ’ਚ ਦੁੱਖ ਦਾ ਮਾਹੌਲ ਹੈ।
ਜਿਸ ਕਾਰਵ ਮੁਮਤਾਜ਼ ਨੇ ਸਰਕਾਰ ਤੋਂ ਨੌਕਰੀ ਦੀ ਵੀ ਗੁਹਾਰ ਲਗਾਈ ਹੈ।
ਮਨਤਾਜ਼ ਦੇ ਪਰਵਾਰ ’ਚ ਉਨ੍ਹਾਂ ਦੀ ਮਾਂ, ਦਾਦੀ ਤੇ ਇਕ ਭੈਣ ਜਿਸ ਦਾ ਵਿਆਹ ਹੋਇਆ ਹੈ, ਸ਼ਾਮਲ ਹਨ। ਪਰਵਾਰਕ ਮੈਂਬਰਾਂ ਦਾ ਇਸ ਦੁੱਖ ਦੀ ਘੜੀ ’ਚ ਰੋ-ਰੋ ਕੇ ਬੁਰਾ ਹਾਲ ਹੈ। ਇਸ ਸਮੇਂ ਵਿਧਾਇਕ ਕਰਮਵੀਰ ਸਿੰਘ ਨੇ ਪਰਵਾਰ ਨਾਲ ਹਮਦਰਦੀ ਪ੍ਰਗਟਾਈ ਹੈ।