
Tarn Taran News : ਜਵਾਬੀ ਕਾਰਵਾਈ ਦੌਰਾਨ ਏ.ਐਸ.ਆਈ ਬਲਬੀਰ ਸਿੰਘ ਵੀ ਜ਼ਖਮੀ
Clash between gangsters and police in Muradpur, gangster injured Latest News in Punabi : ਤਰਨਤਾਰਨ ਸ਼ਹਿਰ ਦੇ ਖਡੂਰ ਸਾਹਿਬ ਵਿਖੇ ਮੁਰਾਦਪੁਰਾ ਇਲਾਕੇ ਵਿਚ ਪੁਲਿਸ ਪਾਰਟੀ ਗੈਂਗਸਟਰਾਂ ਨੂੰ ਜਦੋਂ ਕਾਬੂ ਕਰਨ ਗਈ ਤਾਂ ਗੈਂਗਸਟਰਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿਤੀਆਂ। ਜਵਾਬੀ ਕਾਰਵਾਈ ਵਿਚ ਗੈਂਗਸਟਰ ਜੱਗਾ ਨੂੰ ਗੋਲੀ ਲੱਗੀ ਤੇ ਏ.ਐਸ.ਆਈ ਬਲਦੇਵ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ।
ਐਸਪੀ ਆਈ ਅਜੈਰਾਜ ਸਿੰਘ ਨੇ ਦਸਿਆ ਕਿ ਥਾਣਾ ਇੰਚਾਰਜ ਹਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੁਰਾਦਪੁਰ ਇਲਾਕੇ ਦੇ ਰਹਿਣ ਵਾਲੇ ਦੋ ਗੈਂਗਸਟਰ ਜੱਗਾ ਅਤੇ ਲਾਲਾ ਸ਼ਹਿਰ ’ਚ ਕੋਈ ਅਪਰਾਧ ਕਰਨ ਲਈ ਘੁੰਮ ਰਹੇ ਹਨ। ਦੋਵਾਂ ਗੈਂਗਸਟਰਾਂ ਵਿਰੁਧ ਪਹਿਲਾਂ ਕਈ ਅਪਰਾਧਕ ਮਾਮਲੇ ਦਰਜ ਹਨ।
ਜਾਣਕਾਰੀ ਅਨੁਸਾਰ ਧਾਰਾ 302 ਤਹਿਤ ਦਰਜ ਮਾਮਲੇ ਤਹਿਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਪਾਰਟੀ ਸ਼ਾਮ ਨੂੰ ਰਵਾਨਾ ਹੋਈ। ਅਨਾਜ ਮੰਡੀ ਨੇੜੇ ਬਾਈਕ 'ਤੇ ਸਵਾਰ ਦੋਵੇਂ ਗੈਂਗਸਟਰਾਂ ਨੇ ਪੁਲਿਸ ’ਤੇ 8 ਤੋਂ 10 ਗੋਲੀਆਂ ਚਲਾਈਆਂ। ਇਕ ਗੋਲੀ ਡਿਊਟੀ ਤੇ ਤਾਇਨਾਤ ਅਫ਼ਸਰ ਏ.ਐਸ.ਆਈ ਬਲਦੇਵ ਸਿੰਘ ਦੇ ਹੱਥ ਵਿਚ ਲੱਗੀ। ਪੁਲਿਸ ਨੇ ਜਵਾਬੀ ਕਾਰਵਾਈ ਵਿਚ ਲਗਭਗ 5 ਗੋਲੀਆਂ ਚਲਾਈਆਂ। ਜਿਨ੍ਹਾਂ ’ਚੋਂ ਇਕ ਗੋਲੀ ਭੱਜ ਰਹੇ ਗੈਂਗਸਟਰ ਜੱਗਾ ਦੀ ਲੱਤ ਵਿਚ ਲੱਗੀ ਅਤੇ ਉਹ ਉਥੇ ਹੀ ਢੇਰ ਹੋ ਗਿਆ 'ਤੇ ਪੁਲਿਸ ਨੇ ਉਸ ਨੂੰ ਫੜ ਲਿਆ।
ਐਸ.ਪੀ ਅਭਿਮਨਿਊ ਰਾਣਾ, ਡੀ.ਐਸ.ਪੀ ਰਾਜਿੰਦਰ ਸਿੰਘ ਮਿਨਹਾਸ, ਸੀ.ਆਈ.ਏ ਸਟਾਫ਼ ਇੰਚਾਰਜ ਅਮਨਦੀਪ ਸਿੰਘ ਮੌਕੇ 'ਤੇ ਪਹੁੰਚੇ ਅਤੇ ਇਲਾਕੇ ਦੀ ਨਾਕਾਬੰਦੀ ਕਰ ਦਿਤੀ ਗਈ ਹੈ ਪਰ ਜੱਗੇ ਦਾ ਸਾਥੀ ਲਾਲਾ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਏ ਜੱਗਾ ਤੇ ਏ.ਐਸ.ਆਈ ਬਲਦੇਵ ਸਿੰਘ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।