Gurdaspur News : ਅਮਰੀਕਾ ਤੋਂ ਕੱਢਿਆ ਨੌਜਵਾਨ ਲਵਪ੍ਰੀਤ ਸਿੰਘ ਪਰਤਿਆ ਆਪਣੇ ਪਿੰਡ ਨੜਾਵਾਲੀ ਕਲਾਨੌਰ  

By : BALJINDERK

Published : Feb 16, 2025, 6:05 pm IST
Updated : Feb 16, 2025, 6:05 pm IST
SHARE ARTICLE
ਅਮਰੀਕਾ ਤੋਂ ਵਾਪਸ ਆਇਆ ਨੌਜਵਾਨ ਲਵਪ੍ਰੀਤ ਸਿੰਘ ਆਪ ਬੀਤੀ ਸੁਣਾਉਂਦਾ ਹੋੋਇਆ
ਅਮਰੀਕਾ ਤੋਂ ਵਾਪਸ ਆਇਆ ਨੌਜਵਾਨ ਲਵਪ੍ਰੀਤ ਸਿੰਘ ਆਪ ਬੀਤੀ ਸੁਣਾਉਂਦਾ ਹੋੋਇਆ

Gurdaspur News : 50 ਲੱਖ ਰੁਪਏ ਖਰਚ ਕੇ ਗਿਆ ਸੀ ਵਿਦੇਸ਼, ਪਰਿਵਾਰ ਨੇ ਸਰਕਾਰ ਤੋਂ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

Gurdaspur News in Punjabi : ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਪਣੇ ਪਿੰਡ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਨੜਾਵਾਲੀ ’ਚ ਆਪਣੇ ਘਰ ਪਹੁੰਚੇ ਲਵਪ੍ਰੀਤ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ 50 ਲੱਖ ਰੁਪਏ ਲਗਾ ਕੇ ਉਹ ਵਿਦੇਸ਼ ਗਿਆ ਸੀ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਅਮਰੀਕਾ ਵੱਲੋਂ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਵਾਪਸ ਆਪਣੇ ਘਰ ਪਰਤਣਾ ਪਵੇਗਾ। ਲਵਪ੍ਰੀਤ ਸਿੰਘ ਨੇ ਆਪਣੇ ਹਾਲਾਤ ਬਿਆਨ ਕਰਦੇ ਹੋਏ ਦੱਸਿਆ ਕਿ ਡੌਂਕੀ ਦਾ ਰਸਤਾ ਬੇਹਦ ਹੀ ਮਾੜਾ ਹੈ। ਇਸ ’ਚ ਕਈਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਹਨ।

ਦੱਸ ਦਈਏ ਕਿ ਅਸਿੱਧੇ ਤੌਰ ’ਤੇ ਅਮਰੀਕਾ ਦੀ ਚਾਹ ਰੱਖਣ ਵਾਲੇ ਨੌਜਵਾਨ ਲਗਾਤਾਰ ਡੌਂਕੀ ਦਾ ਰਸਤਾ ਅਪਣਾਉਂਦੇ ਹੋਏ ਵਿਦੇਸ਼ ਤਾਂ ਜਾ ਰਹੇ ਹਨ, ਪਰ ਜਦੋਂ ਤੋਂ ਡੋਨਲ ਟਰੰਪ ਸਰਕਾਰ ਬਣੀ ਹੈ ਉਨ੍ਹਾਂ ਵੱਲੋਂ ਸਖ਼ਤੀ ਦਿਖਾਉਂਦੇ ਹੋਏ ਗ਼ਲਤ ਤਰੀਕੇ ਨਾਲ ਅਮਰੀਕਾ ’ਚ ਪਹੁੰਚੇ ਨੌਜਵਾਨਾਂ ਨੂੰ ਵਾਪਸ ਦਾ ਰਾਹ ਦਿਖਾਇਆ ਜਾ ਰਿਹਾ ਹੈ। ਇਸੇ ਦੌਰਾਨ ਬੀਤੀ ਰਾਤ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚੀ ਫ਼ਲਾਈਟ ’ਚ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ 11 ਨੌਜਵਾਨ ਸੀ ਜਿਨਾਂ ’ਚੋਂ ਇੱਕ ਲਵਪ੍ਰੀਤ ਸਿੰਘ ਜੋ ਕਿ ਪਿੰਡ ਨੜਾਵਾਲੀ ਦਾ ਰਹਿਣ ਵਾਲਾ ਹੈ।

1

ਲਵਪ੍ਰੀਤ ਸਿੰਘ ਦੀ ਮਾਤਾ ਨੇ ਭਰੇ ਮਨ ਦੇ ਨਾਲ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਅਤੇ ਗਹਿਣਾ ਵੇਚ ਕੇ ਬੜੀ ਮੁਸ਼ਕਿਲ ਨਾਲ ਆਪਣੇ ਬੱਚੇ ਨੂੰ ਬਾਹਰ ਭੇਜਿਆ ਸੀ। ਉਸ ਦੇ ਪਿਤਾ ਡਰਾਈਵਰ ਦਾ ਕੰਮ ਕਰਦੇ ਹਨ ਅਤੇ ਸਭ ਕੁਝ ਵੇਚ ਵੱਟ ਕੇ ਉਸ ਨੂੰ ਬਾਹਰ ਭੇਜਿਆ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਉਹਨਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਏਜੰਟ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾ ਪੈਸਾ ਜੋ ਕਿ ਲਗਭਗ 50 ਲੱਖ ਰੁਪਏ ਦੇ ਕਰੀਬ ਹੈ ਵਾਪਸ ਦਵਾਇਆ ਜਾਵੇ। ਲਵਪ੍ਰੀਤ ਸਿੰਘ ਨੇ ਦੱਸਿਆ ਕਿ 70 ਲੱਖ ਰੁਪਏ ’ਚ ਉਹਨਾਂ ਦੀ ਏਜੰਟ ਦੇ ਨਾਲ ਗੱਲ ਤੈਅ ਹੋਈ ਸੀ।

 ਲਵਪ੍ਰੀਤ ਨੇ ਦੱਸਿਆ ਕਿ ਡੌਂਕੀ ਦਾ ਸਫ਼ਰ ਬਹੁਤ ਔਖਾ ਹੈ। ਲਵਪ੍ਰੀਤ ਸਿੰਘ ਨੇ ਆਪਣੀ ਜੁਬਾਨੀ ਸਾਰੇ ਹਾਲਾਤ ਦੱਸਦੇ ਕਿਹਾ ਕਿ ਏਜੰਟ ਨੇ ਸਾਨੂੰ ਉਪਰਲੀ ਡੌਂਕੀ ਕਹਿ ਕੇ ਪਨਾਮਾ ਜੰਗਲਾਂ ਰਾਹੀਂ ਭੇਜਿਆ ਗਿਆ ਸੀ, ਜੋ ਸਾਡੇ ਲਈ ਸੁਰੱਖਿਅਤ ਨਹੀਂ ਸੀ।  ਲਵਪ੍ਰੀਤ ਨੇ ਦੱਸਿਆ ਕਿ ਮੇਰੇ ਨਾਲ ਕਈ ਮੁੰਡਿਆਂ ਦੇ ਗੋਡੇ ਤੱਕ ਟੁੱਟ ਗਏ ਹਨ। ਲਵਪ੍ਰੀਤ ਨੇ ਕਿਹਾ ਸਾਨੂੰ ਇਨਸਾਫ਼ ਚਾਹੀਦਾ ਹੈ ਸਰਕਾਰ ਸਾਡੀ ਮਦਦ ਕਰੇ। 

(For more news apart from  After being deported from America, young man Lovepreet Singh returned his village Nadawali Kalanur News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement