
Amritsar News : ਅਮਰੀਕਾ ਤੋਂ ਪਰਤੇ ਜਤਿੰਦਰ ਸਿੰਘ ਦੇ ਪਰਵਾਰ ਨੇ ਫਰੋਲੇ ਦਰਦ
The family of Jatinder Singh, who returned from America, grieved Latest News in Punjabi : ਅਮਰੀਕਾ ਦਾ ਡਿਪੋਰਟ ਕੀਤੇ ਭਾਰਤੀਆਂ ਦਾ ਦੂਸਰਾ ਜਹਾਜ਼ ਰਾਤ ਅੰਮ੍ਰਿਤਸਰ ਪਹੁੰਚਿਆ ਹੈ। ਜਿਸ ਵਿਚ 67 ਦੇ ਕਰੀਬ ਪੰਜਾਬੀ ਹਨ ਤੇ ਬਾਕੀ ਵੱਖ-ਵੱਖ ਸੂਬਿਆਂ ਦੇ ਰਹਿਣ ਵਾਲੇ ਨੌਜਵਾਨ ਹਨ। ਇਨ੍ਹਾਂ 67 ਪੰਜਾਬੀਆਂ ਦੇ ਵਿਚੋਂ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਦੀ ਹਿੰਦੂ ਕੀ ਪੱਤੀ ਦਾ ਨੌਜਵਾਨ ਜਤਿੰਦਰ ਸਿੰਘ (23)ਅਮਰੀਕਾ ਅਪਣੇ ਤੇ ਪਰਵਾਰ ਦੇ ਸੁਪਨਿਆਂ ਨੂੰ ਸਜਾਉਣ ਗਿਆ ਸੀ ਪਰ ਉਸ ਦੀਆਂ ਇਨ੍ਹਾਂ ਉਮੀਦਾਂ ਨੂੰ ਫਲ ਨਾ ਮਿਲ ਸਕਿਆ ਤੇ ਅੱਜ ਅਮਰੀਕਾ ਵਿਚ ਟਰੰਪ ਸਰਕਾਰ ਵਲੋਂ ਲਏ ਫ਼ੈਸਲੇ ਕਾਰਨ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਇਸ ਦੁੱਖ ਦੀ ਘੜੀ ’ਚ ਜਤਿੰਦਰ ਸਿੰਘ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਜਤਿੰਦਰ ਸਿੰਘ ਨੂੰ 45 ਲੱਖ ਲਾ ਕੇ ਅਮਰੀਕਾ ਭੇਜਿਆ ਸੀ। ਇਸ ਲਈ ਉਨ੍ਹਾਂ ਨੇ ਜ਼ਮੀਨ ਦਾ ਕਿੱਲਾ ਤੇ ਗਹਿਣੇ ਵੇਚਣੇ ਪਏ ਸਨ। ਉਨਾਂ ਦਸਿਆ ਕਿ ਇੱਥੇ ਕੰਮ ਨਾ ਹੋਣ ਕਾਰਨ ਤੇ ਚੰਗੇ ਭਵਿੱਖ ਲਈ ਉਨ੍ਹਾਂ ਜਤਿੰਦਰ ਸਿੰਘ ਨੂੰ 5 ਮਹੀਨੇ ਪਹਿਲਾਂ ਅਮਰੀਕਾ ਭੇਜਿਆ ਸੀ। ਉਨ੍ਹਾਂ ਸਰਕਾਰ ਤੋਂ ਕਰਜ਼ੇ ਦੀ ਮੁਆਫ਼ੀ ਤੇ ਨੌਕਰੀ ਦੀ ਆਸ ਲਗਾਈ ਹੈ।
ਇਸ ਸਮੇਂ ਜਤਿੰਦਰ ਸਿੰਘ ਸਿੰਘ ਦੀ ਮਾਤਾ ਤੇ ਪਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਤਿੰਦਰ ਸਿੰਘ ਸਿੰਘ ਦੀ ਮਾਤਾ ਨੇ ਦਸਿਆ ਕਿ ਉਸ ਦੀ ਇਕ ਭੈਣ ਦਾ ਵਿਆਹ ਹੋਇਆ ਤੇ ਇਕ ਭੈਣ ਦੇ ਵਿਆਹ ਦੇ ਸੁਪਨੇ ਦੇਖੇ ਸਨ ਕਿ ਉਨ੍ਹਾਂ ਦੇ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਸੋਚਿਆ ਸੀ ਕਿ ਉਨ੍ਹਾਂ ਦਾ ਬੇਟਾ ਜਿੱਥੇ ਅਪਣਾ ਭਵਿੱਖ ਸਵਾਰ ਲਵੇਗਾ ਉਥੇ ਹੀ ਅਪਣੇ ਪਰਵਾਰ ਦੇ ਹਲਾਤ ਵੀ ਠੀਕ ਕਰ ਦੇਵੇਗਾ।