
ਕਿਹਾ ਕਿ ਪੰਜ ਦਿਨਾਂ ਦੇ ਅੰਦਰ-ਅੰਦਰ ਆਪਣੇ ਬਿਆਨ ਦਰਜ ਕਰਵਾਉਣ। ਕਿ ਉਹ ਕਿਹੜੇ-ਕਿਹੜੇ ਏਜੰਟਾਂ ਰਾਹੀਂ ਗਏ ਸਨ।
Gurdaspur News: ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਨੌਜਵਾਨਾਂ ਵਿਚ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਦੇ ਪੰਜ ਨੌਜਵਾਨਾਂ ਨੂੰ ਡੀਐਸਪੀ ਦਫ਼ਤਰ ਟਾਂਡਾ ਵਿਖੇ ਵਿਧਾਇਕ ਜਸਵੀਰ ਸਿੰਘ ਰਾਜਾ, ਡੀਐਸਪੀ ਦਵਿੰਦਰ ਸਿੰਘ ਬਾਜਵਾ ਦੀ ਮੌਜੂਦਗੀ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਸਪੁਰਦ ਕੀਤਾ ਗਿਆ।
ਜਿਨਾਂ ਵਿੱਚ ਦਲਜੀਤ ਸਿੰਘ ਪਿੰਡ ਕੁਰਾਲਾ,ਹਰਮਨਪ੍ਰੀਤ ਸਿੰਘ ਵਾਸੀ ਪਿੰਡ ਚੌਹਾਣਾ, ਹਰਪ੍ਰੀਤ ਸਿੰਘ ਮੁਹੱਲਾ ਬਾਰਾਦਾਰੀ ਟਾਂਡਾ, ਦਵਿੰਦਰ ਸਿੰਘ ਵਾਸੀ ਪਿੰਡ ਨੰਗਲੀ ( ਜਲਾਲਪੁਰ) ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਮਿਆਣੀ ਹਨ l
ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਨਿਕਾਲਾ ਦਿੱਤੇ ਨੌਜਵਾਨਾਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਪੰਜ ਦਿਨਾਂ ਦੇ ਅੰਦਰ-ਅੰਦਰ ਆਪਣੇ ਬਿਆਨ ਦਰਜ ਕਰਵਾਉਣ। ਕਿ ਉਹ ਕਿਹੜੇ-ਕਿਹੜੇ ਏਜੰਟਾਂ ਰਾਹੀਂ ਗਏ ਸਨ।
ਉਨ੍ਹਾਂ ਪੰਜਾਬ ਵਿਚ ਜਹਾਜ਼ ਉਤਾਰਨ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਵਿਚ ਹੀ ਜਹਾਜ਼ ਉਤਾਰੇ ਜਾ ਰਹੇ ਹਨ। ਜਦਕਿ ਉਸ ਜਹਾਜ਼ ਵਿਚ ਹਰਿਆਣਾ ਤੇ ਗੁਜਰਾਤ ਸਮੇਤ ਹੋਰ ਵੀ ਸੂਬਿਆਂ ਦੇ ਨੌਜਵਾਨ ਸਨ। ਪੰਜਾਬ ਚ ਜਹਾਜ਼ ਉਤਾਰ ਕੇ ਇਹ ਦਿਖਾਇਆ ਜਾ ਰਿਹਾ ਹੈ ਕਿ ਸਭ ਤੋਂ ਵੱਧ ਪੰਜਾਬੀ ਹੀ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿਚ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਪਿੰਡ ਕੁਰਾਲੇ ਦੇ ਨੌਜਵਾਨ ਨੂੰ ਅਮਰੀਕਾ ਭੇਜਣ ਬਦਲੇ ਏਜੰਟ ਨੇ ਚਾਰ ਪੈਲੀਆਂ ਆਪਣੇ ਨਾਮ ਕਰਵਾ ਲਈਆਂ ਸਨ। ਉਸ ਏਜੰਟ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਤੇ ਇਨ੍ਹਾਂ ਨੌਜਵਾਨਾਂ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਤੇ ਨੌਜਵਾਨਾਂ ਨੂੰ ਜਿਹੜੇ ਜਿਹੜੇ ਥਾਣੇ ਲਗਦੇ ਹਨ ਉਥੇ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਏਜੰਟ ਸਿੱਧੀ ਫਲਾਈਟ ਦਾ ਝਾਂਸਾ ਦੇ ਕੇ ਇਨ੍ਹਾਂ ਨੌਜਵਾਨਾਂ ਨਾਲ ਠੱਗੀ ਮਾਰਦੇ ਸਨ।
ਇਸ ਮੌਕੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੇ ਆਪਣੇ ਨਾਲ ਹੋਈ ਹੱਡ ਬੀਤੀ ਅਤੇ ਦੁਸ਼ਵਾਰੀਆਂ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਹਥਕੜੀਆਂ ਨਾਲ ਬੰਨ ਕੇ ਲਿਆਂਦਾ ਗਿਆ।