ਕਿਸਾਨਾਂ ਤੋਂ ਬਚਦੇ ਪੰਜਾਬ ਭਾਜਪਾ ਦੇ ਇਕ ਵੱਡੇ ਆਗੂ ਨੂੰ ਪਾਰਟੀ ਦੇ ਪੇਂਡੂ ਪਿਛੋਕੜ ਵਾਲੇ ਦੂਸਰੇ ਆਗੂ
Published : Mar 16, 2021, 12:15 am IST
Updated : Mar 16, 2021, 12:15 am IST
SHARE ARTICLE
image
image

ਕਿਸਾਨਾਂ ਤੋਂ ਬਚਦੇ ਪੰਜਾਬ ਭਾਜਪਾ ਦੇ ਇਕ ਵੱਡੇ ਆਗੂ ਨੂੰ ਪਾਰਟੀ ਦੇ ਪੇਂਡੂ ਪਿਛੋਕੜ ਵਾਲੇ ਦੂਸਰੇ ਆਗੂ ਦੇ ਸਮਰਥਕਾਂ ਤੋਂ ਹੀ ਪੈ ਗਈਆਂ ‘ਚਪੇੜਾਂ’ ?

ਭਾਜਪਾ ਆਗੂ ਨਾਲ ‘ਅਸਮਾਨ ਤੋਂ ਡਿੱਗੇ ਖਜੂਰ ’ਚ ਅਟਕੇ’ ਵਾਲੀ ਹੋ ਗਈ!

ਲੁਧਿਆਣਾ, 15 ਮਾਰਚ (ਪ੍ਰਮੋਦ ਕੌਸ਼ਲ): ਪੰਜਾਬ ਭਾਜਪਾ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਅੰਦਰੂਨੀ ਕਾਟੋ-ਕਲੇਸ਼ ਬਾਰੇ ਕਾਫ਼ੀ ਕੁੱਝ ਸੁਣਨ ਨੂੰ ਮਿਲ ਰਿਹਾ ਹੈ। ਭਾਜਪਾ ਦੇ ਆਗੂਆਂ ਨਾਲ ਤਾਂ ‘ਅਸਮਾਨ ਤੋਂ ਡਿੱਗੇ ਖਜੂਰ ਵਿਚ ਅਟਕੇ’ ਵਾਲੀ ਹੋ ਰਹੀ ਹੈ। ਕਿਸਾਨਾਂ ਦੇ ਵਿਰੋਧ ਤੋਂ ਬਚਣ ਲਈ ਸੁਰੱਖਿਆ ਮੁਲਾਜ਼ਮਾਂ ਦੇ ਘੇਰੇ ਵਿਚ ਰਹਿਣ ਵਾਲੇ ਕੁੱਝ ਭਾਜਪਾ ਆਗੂ ਅਪਣੀ ਪਾਰਟੀ ਵਿਚ ਹੀ ਸੁਰੱਖਿਅਤ ਨਹੀਂ ਨਜ਼ਰ ਆ ਰਹੇ ਕਿਉਂਕਿ ਬੀਤੇ ਦਿਨੀਂ ਲੁਧਿਆਣਾ ਵਿਖੇ ਇਕ ਘਰੇਲੂ (ਵਿਆਹ) ਸਮਾਗਮ ਵਿਚ ਆਏ ਇਕ ਵੱਡੇ ਭਾਜਪਾ ਆਗੂ ਨੂੰ ਇਕ ਪੇਂਡੂ ਪਿਛੋਕੜ ਵਾਲੇ ਭਾਜਪਾ ਆਗੂ ਦੇ ਸਮਰਥਕਾਂ ਨੇ ‘ਚਪੇੜਾਂ’ ਜੜ ਦਿਤੀਆਂ। ਭਾਜਪਾ ਦੇ ਅੰਦਰ ਹੀ ਨਹੀਂ ਸਗੋਂ ਸਿਆਸੀ ਹਲਕਿਆਂ ਵਿਚ ਇਨ੍ਹਾਂ ‘ਚਪੇੜਾਂ’ ਦੀ ਕਾਫ਼ੀ ਗੂੰਜ ਪੈ ਰਹੀ ਹੈ। 
ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦੇ ਕਈ ਆਗੂ ਤਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਾਰੀ ਕਿਸਾਨ ਅੰਦੋਲਨ ਕਰ ਕੇ ਪਾਰਟੀ ਤੋਂ ਹੀ ਕਿਨਾਰਾ ਕਰ ਗਏ ਹਨ ਜਦਕਿ ਕਈ ਆਗੂ ਪਾਰਟੀ ਦੇ ਅੰਦਰ ਰਹਿ ਕੇ ਹੀ ਕਿਸਾਨਾਂ ਦੇ ਮਸਲੇ ਨੂੰ ਸੁਲਝਾਉਣ ਦੀ ਗੱਲ ਵੀ ਕਰ ਰਹੇ ਹਨ। ਪੰਜਾਬ ਭਾਜਪਾ ਦੇ ਅਜਿਹੇ ਕੁੱਝ ਆਗੂਆਂ ਤੋਂ ਇਲਾਵਾ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਵਿਚ ਇਕ ਨਾਮ ਹੁਣ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਦਾ ਵੀ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦਾ ਅਪਮਾਨ ਨਾ ਕਰਨ ਦੀ ਅਪੀਲ ਤਕ ਕੀਤੀ ਹੈ। ਅਜਿਹੇ ਹੀ ਜਾਗਦੀ ਜ਼ਮੀਰ ਵਾਲੇ ਕੁੱਝ ਆਗੂ ਪੰਜਾਬ ਭਾਜਪਾ ਵਿਚ ਵੀ ਹਨ ਜਿਹੜੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ ਅਤੇ ਗੱਲ ਵੀ ਇਸੇ ਨਾਲ ਸਬੰਧ ਰੱਖਦੀ ਹੈ, ਇਸ ਲਈ ਦਸਣੀ ਤਾਂ ਬਣਦੀ ਹੀ ਹੈ।  
ਦਰਅਸਲ ਮਾਮਲਾ ਕੁੱਝ ਦਿਨ ਪਹਿਲਾਂ ਦਾ ਹੈ। ਭਾਜਪਾ ਦੇ ਅੰਦਰ ਮੌਜੂਦ ਸਾਡੇ ਭਰੋਸੇਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਬੀਤੇ ਦਿਨੀਂ ਲੁਧਿਆਣਾ ਵਿਖੇ ਹੋਏ ਇਕ (ਵਿਆਹ) ਸਮਾਗਮ ਦੌਰਾਨ ਪਾਰਟੀ ਦੇ ਇਕ ਵੱਡੇ ਅਹੁਦੇਦਾਰ ਨੂੰ ਪਾਰਟੀ ਦੇ ਇਕ ਆਗੂ ਦੇ ਸਮਰਥਕਾਂ ਨੇ ‘ਚਪੇੜਾਂ’ ਜੜ ਦਿਤੀਆਂ। 
ਸੂਤਰ ਦਸਦੇ ਹਨ ਕਿ ਬੀਤੇ ਦਿਨੀਂ ਲੁਧਿਆਣਾ ਵਿਖੇ ਇਕ ਵੱਡੇ ਭਾਜਪਾ ਆਗੂ ਦੇ ਘਰੇਲੂ ਸਮਾਗਮ ਵਿਚ ਪਾਰਟੀ ਦੇ ਕਈ ਅਹੁਦੇਦਾਰ ਵੀ ਪਹੁੰਚੇ ਹੋਏ ਸਨ। ਉਕਤ ਸਮਾਗਮ ਵਿਚ ਭਾਜਪਾ ਦਾ ਇਕ ਆਗੂ ਜੋ ਕਾਫ਼ੀ ਅਹੁਦਿਆਂ ਤੇ ਰਿਹਾ ਹੈ, ਵੀ ਆਇਆ ਹੋਇਆ ਸੀ। ਦਸਿਆ ਜਾ ਰਿਹਾ ਹੈ ਕਿ ਪੇਂਡੂ ਪਿਛੋਕੜ ਵਾਲੇ ਇਸ ਆਗੂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਕੋਈ ਗੱਲ ਕੀਤੀ ਸੀ ਜਿਸ ਨੂੰ ਲੈ ਕੇ ਪਾਰਟੀ ਦਾ ਇਕ ਵੱਡਾ ਆਗੂ ਕਾਫ਼ੀ ਭੜਕਿਆ ਹੋਇਆ ਸੀ। ਪਤਾ ਲੱਗਿਆ ਹੈ ਕਿ ਉਸ ਸਮਾਗਮ ਵਿਚ ਭਾਜਪਾ ਦੇ ਭੜਕੇ ਹੋਏ ਇਸ ਵੱਡੇ ਆਗੂ ਨੂੰ ਉਸ ਦੀ ਬਦ ਜ਼ੁਬਾਨੀ ਮਹਿੰਗੀ ਪੈ ਗਈ। ਦਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਇਸ ਵੱਡੇ ਆਗੂ ਨੇ ਪੇਂਡੂ ਪਿਛੋਕੜ ਵਾਲੇ ਇਸ ਆਗੂ ਨੂੰ ਮੰਦੇ ਚੰਗੇ ਬੋਲ ਬੋਲਦਿਆਂ ਅੰਦੋਲਨ ਦੇ ਹੱਕ ਵਿਚ ਬੋਲਣ ਕਰ ਕੇ ਖੂਬ ਖਰੀਆਂ ਖੋਟੀਆਂ ਸੁਣਾਉਣੀਆਂ ਸ਼ੁਰੂ ਕਰ ਦਿਤੀਆਂ ਜਿਸ ਕਰ ਕੇ ਪੇਂਡੂ ਪਿਛੋਕੜ ਵਾਲੇ ਉਕਤ ਭਾਜਪਾ ਆਗੂ ਨਾਲ ਉਸ ਦੇ ਸਮਰਥਕ ਕੁੱਝ ਨੌਜਵਾਨਾਂ ਨੂੰ ਇਹ ਗੱਲ ਰਾਸ ਨਾ ਆਈ ਅਤੇ ਉਨ੍ਹਾਂ ਉਕਤ ਵੱਡੇ ਆਗੂ ਨੂੰ ‘ਚਪੇੜਾਂ’ ਜੜ ਦਿਤੀਆਂ। ਇਹ ਸੱਭ ਹੁੰਦਾ ਦੇਖ ਕੁੱਝ ਹੋਰ ਵੱਡੇ ਆਗੂਆਂ ਨੇ ਫਟਾਫਟ ਮਸਲੇ ਵਿਚ ਦਖ਼ਲ ਦਿਤਾ ਅਤੇ ਫਿਰ ਮਾਮਲੇ ਨੂੰ ਸ਼ਾਂਤ ਕਰਵਾਇਆ। 
ਦਸਿਆ ਜਾ ਰਿਹਾ ਹੈ ਇਸ ਸਾਰੀ ਗੱਲਬਾਤ ਤੋਂ ਬਾਅਦ ਗੁੱਸੇ ਵਿਚ ਆਏ ਪੇਂਡੂ ਪਿਛੋਕੜ ਵਾਲੇ ਉਕਤ ਆਗੂ ਨੇ ਪਾਰਟੀ ਦੇ ਅਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ। ਇਸ ਸਾਰੇ ਮਸਲੇ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਅਧਿਕਾਰਕ ਪੁਸ਼ਟੀ ਤਾਂ ਕਰਨ ਲਈ ਕੋਈ ਤਿਆਰ ਨਹੀਂ ਪਰ ਭਾਜਪਾ ਦੇ ਕੁੱਝ ਆਗੂਆਂ ਵਿਚ ਇਸ ਮਸਲੇ ਨੂੰ ਲੈ ਕੇ ਚਰਚਾ ਕਾਫ਼ੀ ਸੁਣਨ ਨੂੰ ਮਿਲ ਰਹੀ ਹੈ। ਹਾਲਾਂਕਿ ਇਹ ਸਾਰੀ ਗੱਲਬਾਤ ਕੁੱਝ ਦਿਨ ਪਹਿਲਾਂ ਦੀ ਦਸੀ ਜਾ ਰਹੀ ਹੈ ਪਰ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਭਾਜਪਾ ਦੇ ਅੰਦਰ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਚਰਚਾ ਹੋ ਰਹੀ ਹੈ ਅਤੇ ਕਈ ਭਾਜਪਾ ਆਗੂ ਇਸ ਮਸਲੇ ਦਾ ਜਲਦ ਹੀ ਹੱਲ ਵੀ ਚਾਹੁੰਦੇ ਹਨ, ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸਾਨ ਅੰਦੋਲਨ ਦਰਮਿਆਨ ਪੰਜਾਬ ਵਿਚ ਭਾਜਪਾ ਇਕੱਲਿਆਂ ਚੋਣ ਲੜਨ ਦੇ ਜੋ ਸੁਪਨੇ ਦੇਖ ਰਹੀ ਹੈ ਉਹ ਸੁਪਨੇ ਹਕੀਕਤ ਵਿਚ ਬਦਲਣੇ ਸੁਖਾਲੇ ਨਹੀਂ ਹੋਣਗੇ।  
 

SHARE ARTICLE

ਏਜੰਸੀ

Advertisement

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM
Advertisement