ਰੇਲਗੱਡੀਆਂ ਦੀ ਹੋਈ ਅਚਨਚੇਤ ਚੈਕਿੰਗ, ਬਿਨ੍ਹਾਂ ਟਿਕਟ ਸਫ਼ਰ ਕਰ ਰਹੇ ਸਨ 3100 ਯਾਤਰੀ
Published : Mar 16, 2022, 10:04 pm IST
Updated : Mar 16, 2022, 10:04 pm IST
SHARE ARTICLE
photo
photo

ਜ਼ੁਰਮਾਨੇ ਵਜੋਂ ਵਸੂਲੇ ਕਰੀਬ 20 ਲੱਖ ਰੁਪਏ  

ਚੰਡੀਗੜ੍ਹ : ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਟਿਕਟਾਂ ਦੀ ਚੈਕਿੰਗ ਦੌਰਾਨ 3100 ਦੇ ਕਰੀਬ ਯਾਤਰੀ ਬਿਨ੍ਹਾ ਟਿਕਟ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਕਰੀਬ 20 ਲੱਖ ਰੁਪਏ ਦੀ ਆਮਦਨ ਜੁਰਮਾਨੇ ਵਜੋਂ ਵਸੂਲੀ ਗਈ। ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ।

 ਇਸੇ ਕੜੀ ਤਹਿਤ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ/ਫ੍ਰੇਟ ਵਿਮਲ ਕਾਲੜਾ ਦੀ ਅਗਵਾਈ ਵਿੱਚ ਅੱਜ ਅਚਨਚੇਤ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਕੈਂਟ-ਜਲੰਧਰ, ਜਲੰਧਰ-ਲੁਧਿਆਣਾ ਅਤੇ ਲੁਧਿਆਣਾ-ਫ਼ਿਰੋਜ਼ਪੁਰ ਰੇਲ ਸੈਕਸ਼ਨਾਂ ਵਿੱਚ ਟਿਕਟਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੀ ਟੀਮ ਵਿੱਚ ਕਮਰਸ਼ੀਅਲ ਇੰਸਪੈਕਟਰ ਮਲਕੀਤ ਸਿੰਘ, ਜੇ.ਪੀ.ਮੀਨਾ, ਡੀ.ਸੀ.ਆਈ.ਟੀ. ਸੰਜੀਵ ਕੁਮਾਰ ਅਤੇ 4 ਟਿਕਟ ਚੈਕਿੰਗ ਸਟਾਫ ਮੈਂਬਰ ਸ਼ਾਮਲ ਸਨ।

photo photo

ਕੱਲ੍ਹ ਪੂਰੀ ਡਿਵੀਜ਼ਨ ਵਿੱਚ ਟਿਕਟਾਂ ਦੀ ਚੈਕਿੰਗ ਦੌਰਾਨ 3100 ਦੇ ਕਰੀਬ ਯਾਤਰੀ ਬਿਨ੍ਹਾ ਟਿਕਟ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਕੋਲੋਂ ਕਰੀਬ 20 ਲੱਖ ਰੁਪਏ ਦੀ ਆਮਦਨ ਜੁਰਮਾਨੇ ਵਜੋਂ ਵਸੂਲੀ ਗਈ। ਕਾਲੜਾ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਪਾਰਸਲ ਦਫਤਰ, ਬੁਕਿੰਗ ਦਫਤਰ ਅਤੇ ਰਿਜ਼ਰਵੇਸ਼ਨ ਦਫਤਰ ਦਾ ਵੀ ਅਚਨਚੇਤ ਨਿਰੀਖਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪਾਰਸਲ ਦਫ਼ਤਰ ਵਿੱਚ ਲਗਾਏ ਜਾ ਰਹੇ ਪਾਰਸਲ ਮੈਨੇਜਮੈਂਟ ਸਿਸਟਮ ਦੇ ਕੰਮਾਂ ਦਾ ਜਾਇਜ਼ਾ ਵੀ ਲਿਆ।

ਕਾਲੜਾ ਨੇ ਦੱਸਿਆ ਕਿ ਟਿਕਟਾਂ ਦੀ ਚੈਕਿੰਗ ਸਿਰਫ਼ ਮੁੱਖ ਲਾਈਨਾਂ ਵਿੱਚ ਹੀ ਨਹੀਂ ਸਗੋਂ ਬਰਾਂਚ ਲਾਈਨਾਂ ਵਿੱਚ ਵੀ ਕੀਤੀ ਜਾ ਰਹੀ ਹੈ।  ਇਸ ਲਈ ਉਨ੍ਹਾਂ ਯਾਤਰੀਆਂ ਨੂੰ ਬੇਨਤੀ ਕੀਤੀ ਕਿ ਸਾਰੇ ਯਾਤਰੀ ਸਹੀ ਟਿਕਟਾਂ ਲੈ ਕੇ ਹੀ ਸਫ਼ਰ ਕਰਨ ਤਾਂ ਜੋ ਕਿਸੇ ਵੀ ਯਾਤਰੀ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਰੇ ਯਾਤਰੀਆਂ ਦਾ ਸਫ਼ਰ ਸੁਹਾਵਣਾ ਹੋ ਸਕੇ। ਉਨ੍ਹਾਂ ਸਮੂਹ ਟਿਕਟ ਚੈਕਿੰਗ ਸਟਾਫ਼ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਯਾਤਰੀ ਦੀ ਕਿਸੇ ਵੀ ਦਿੱਕਤ ਨੂੰ ਬਿਨ੍ਹਾਂ ਦੇਰੀ ਦੂਰ ਕਰਨ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਰ ਦੌਰਾਨ ਸਫ਼ਾਈ ਦਾ ਵੀ ਧਿਆਨ ਰੱਖਣ ਅਤੇ ਸਟੇਸ਼ਨ 'ਤੇ ਮੌਜੂਦ ਡਸਟਬਿਨਾਂ ਦੀ ਵਰਤੋਂ ਕਰਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement