ਸੁਖਪਾਲ ਖਹਿਰਾ ਨੇ AAP ਦੇ ਵਿਧਾਇਕਾਂ ਨੂੰ ਕੀਤੀ ਬੇਨਤੀ, 'ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰੋ'
Published : Mar 16, 2022, 1:52 pm IST
Updated : Mar 16, 2022, 1:52 pm IST
SHARE ARTICLE
Sukhpal Khaira
Sukhpal Khaira

'ਸਾਡੇ ਕੋਲ ਕਿਸੇ ਨੂੰ ਸਸਪੈਂਡ ਜਾਂ ਚਾਰਜਸ਼ੀਟ ਕਰਨ ਦਾ ਕੋਈ ਪ੍ਰਸ਼ਾਸਨਿਕ ਅਧਿਕਾਰ ਨਹੀਂ ਹੈ'

 

ਚੰਡੀਗੜ੍ਹ : ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰਨ ਦੀ ਬੇਨਤੀ ਕੀਤੀ ਹੈ।

 

Sukhpal Singh KhairaSukhpal Singh Khaira

 

ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ ਹੈ ਕਿ  ਮੇਰੀ AAP ਦੇ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਬੇਨਤੀ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਡਰਾਉਣਾ ਧਮਕਾਉਣਾ ਬੰਦ ਕਰਨ, ਜੇਕਰ ਉਹਨਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਇਸ ਦੀ ਸ਼ਿਕਾਇਤ ਭਗਵੰਤ ਮਾਨ ਨੂੰ ਕਰਨ ਕਿਉਂਕਿ ਸਾਡਾ ਕੰਮ ਕਾਨੂੰਨ ਬਣਾਉਣ ਦਾ ਹੈ ਅਤੇ ਸਾਡੇ ਕੋਲ ਕਿਸੇ ਨੂੰ ਸਸਪੈਂਡ ਜਾਂ ਚਾਰਜਸ਼ੀਟ ਕਰਨ ਦਾ ਕੋਈ ਪ੍ਰਸ਼ਾਸਨਿਕ ਅਧਿਕਾਰ ਨਹੀਂ ਹੈ।

ਇਹ ਤਾਕਤ ਚੀਫ ਸੈਕਟਰੀ ਜਾਂ ਮਹਿਕਮਿਆਂ ਦੇ ਮੁਖੀਆਂ ਕੋਲ ਹਨ। ਸੁਖਪਾਲ ਖਹਿਰਾ ਨੇ ਅੱਗੇ ਲਿਖਿਆ ਹੈ ਕਿ 'ਸਰਕਾਰੀ ਦਫ਼ਤਰਾਂ ਵਿੱਚ ਛਾਪੇ ਮਾਰਨ ਦੀ ਬਜਾਏ ਇਹ ਜ਼ਿਆਦਾ ਬੇਹਤਰ ਹੋਵੇਗਾ ਕਿ ਨਵੀਂ ਚੁਣੀ ਸਰਕਾਰ ਅਫਸਰਾਂ ਅਤੇ ਕਰਮਚਾਰੀਆਂ ਦੇ ਕੰਮ ਕਾਜ ਵਾਸਤੇ ਇੱਕ ਵਧੀਆ ਪਾਲਿਸੀ ਬਣਾਵੇ ਅਤੇ ਉਨ੍ਹਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੀ ਕਾਰਜਸ਼ੈਲੀ ਵਿੱਚ ਪਾਰਦਰਸ਼ਤਾ ਲਿਆਵੇ। “ਪੁੱਠਾ ਟੰਗ ਦਿਆਂਗੇ” ਵਰਗੇ ਸ਼ਬਦ ਇੱਕ MLA ਦੇ ਮੂੰਹ ਤੋਂ ਸ਼ੋਭਾ ਨਹੀਂ ਦਿੰਦੇ ਹਨ।

 

PHOTOPHOTO

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement