5000 ਰੁਪਏ ਨਹੀਂ ਦਿੱਤੇ ਤਾਂ ਰਿਸ਼ਤੇਦਾਰ ਨੇ ਸਿਰ ’ਚ ਇੱਟ ਮਾਰ ਕੇ ਕੀਤਾ ਕਤਲ
Published : Mar 16, 2023, 9:55 am IST
Updated : Mar 16, 2023, 9:56 am IST
SHARE ARTICLE
Bhola Singh
Bhola Singh

ਮ੍ਰਿਤਕ ਅਤੇ ਮੁਲਜ਼ਮ ਦੋਵੇਂ ਸ਼ਰਾਬ ਪੀਣ ਦੇ ਆਦੀ ਹਨ

 

ਸੰਗਰੂਰ: ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਗੇਹਲਾਂ ਵਿਚ ਇਕ ਵਿਅਕਤੀ ਨੇ ਆਪਣੇ ਹੀ ਰਿਸ਼ਤੇਦਾਰ ਨੂੰ ਸਿਰ ਵਿਚ ਇੱਟ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਤੇ ਮੁਲਜ਼ਮ ਦੋਵੇਂ ਸ਼ਰਾਬ ਪੀਣ ਦੇ ਆਦੀ ਹਨ, ਦੋਵਾਂ ਦੇ ਘਰ ਇਕ-ਦੂਜੇ ਨੇੜੇ ਹਨ। ਦਰਅਸਲ ਮੁਲਜ਼ਮ ਮ੍ਰਿਤਕ ਵਿਅਕਤੀ ਭੋਲਾ ਸਿੰਘ ਕੋਲੋਂ 5 ਹਜ਼ਾਰ ਰੁਪਏ ਮੰਗ ਰਿਹਾ ਸੀ ਜਦਕਿ ਭੋਲਾ ਸਿੰਘ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਦੇ ਚਲਦਿਆਂ ਦੋਵਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।

ਇਹ ਵੀ ਪੜ੍ਹੋ: ਅਮਰੀਕਾ ਵਿਚ ਪੰਜਾਬੀਆਂ ਨੂੰ ਰਾਹਤ! ਨੌਕਰੀ ਜਾਣ ਤੋਂ ਬਾਅਦ ਹੁਣ 180 ਦਿਨ ਹੋਰ ਰੁਕ ਸਕਣਗੇ ਪ੍ਰਵਾਸੀ

ਪਿੰਡ ਹਰੀਗੜ੍ਹ ਗੇਹਲਾਂ ਨਿਵਾਸੀ ਮੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਮੰਗਲਵਾਰ ਨੂੰ ਉਸ ਦਾ ਭਰਾ ਭੋਲਾ ਸਿੰਘ ਜ਼ਮੀਨ ਦੇ ਠੇਕੇ ਦੇ 5 ਹਜ਼ਾਰ ਰੁਪਏ ਲੈ ਕੇ ਘਰ ਆਇਆ ਸੀ। ਸ਼ਾਮ ਨੂੰ ਪਿੰਡ ਦਾ ਵਿਅਕਤੀ ਹਰਮੇਸ਼ ਸਿੰਘ ਉਰਫ ਕਾਲਾ ਉਹਨਾਂ ਦੇ ਘਰ ਆਇਆ ਅਤੇ 5 ਹਜ਼ਾਰ ਰੁਪਏ ਮੰਗਣ ਲੱਗਿਆ। ਭੋਲਾ ਸਿੰਘ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਹਰਮੇਸ਼ ਉਸ ਨੂੰ ਆਪਣੇ ਘਰ ਲੈ ਗਿਆ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੇ ਕਰਮਾਡੇਕ ਆਈਲੈਂਡ ’ਚ 7.1 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ 

ਪੂਰੀ ਰਾਤ ਭੋਲਾ ਵਾਪਸ ਨਹੀਂ ਆਇਆ। ਅਗਲੇ ਦਿਨ ਉਸ ਨੇ ਦੇਖਿਆ ਕਿ ਹਰਮੇਸ਼ ਪੈਦਲ ਜਾ ਰਿਹਾ ਸੀ ਅਤੇ ਉਸ ਦੇ ਕੱਪੜੇ ਖੂਨ ਨਾਲ ਲਥਪਥ ਸੀ। ਪੁੱਛਣ ’ਤੇ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਸ਼ਿਕਾਇਤਕਰਤਾ ਨੇ ਆਪਣੇ ਭਰਾ ਦੀ ਤਲਾਸ਼ ਕੀਤੀ ਤਾਂ ਉਸ ਦੀ ਲਾਸ਼ ਹਰਮੇਸ਼ ਸਿੰਘ ਦੇ ਖੇਤਾਂ ਵਿਚੋਂ ਮਿਲੀ। ਉਸ ਦੇ ਸਿਰ ਅਤੇ ਮੂੰਹ ’ਤੇ ਸੱਟਾਂ ਲੱਗੀਆਂ ਹੋਈਆਂ ਸਨ।  

Tags: punjab, bathinda

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement