
Amritsar News : 561 ਗ੍ਰਾਮ ਹੀਰੋਇਨ, 17,60,000/- ਭਾਰਤੀ ਕਰੰਸੀ, 4,000/- ਅਮਰੀਕੀ ਡਾਲਰ ਤੇ ਲੈਪਟਾਪ ਜ਼ਬਤ
Amritsar Police takes major action against drugs, arrests two hawala operators News in Punjabi : ਪੰਜਾਬ ਵਿਚ ਨਸ਼ਿਆਂ ਤਸਕਰਾਂ ਵਿਰੁਧ ਨਕੇਲ ਕਸਣ ਲਈ ਪੂਰੇ ਸੂਬੇ ’ਚ ਇਕ ਯੁੱਧ ਛੀਡਿਆ ਹੋਇਆ ਹੈ। ਭਗਵੰਤ ਮਾਨ ਦੀ ‘ਆਪ’ ਸਰਕਾਰ ਵਲੋਂ ਨਸ਼ਿਆਂ ਵਿਰੁਧ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ ਸੂਬੇ ਦੇ ਹਰ ਜ਼ਿਲ੍ਹੇ ’ਚ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਨਸ਼ਿਆਂ ਦੇ ਵੱਡੇ ਨੈੱਟਵਰਕ ਦੇ ਵਿਰੁਧ ਵੱਡੀ ਕਾਰਵਾਈ ਕਰਦੇ ਹੋਏ ਦੋ ਹਵਾਲਾ ਅਪਰੇਟਰਾਂ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਘਰਿੰਡਾ ਦੀ ਪੁਲਿਸ ਨੇ ਨਸ਼ਿਆਂ ਵਿਰੁਧ ਕਾਰਵਾਈ ਕਰਦੇ ਹੋਏ ਦੋ ਹਵਾਲਾ ਅਪਰੇਟਰਾਂ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ ਦਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਅਪਰੇਟਰ ਨਸ਼ਾ ਤਸਕਰੀ ਨਾਲ ਜੁੜੇ ਹੋਏ ਸਨ ਤੇ ਗ਼ੈਰ ਕਾਨੂੰਨੀ ਪੈਸਿਆਂ ਦੇ ਲੈਣ-ਦੇਣ ਵਿਚ ਸਹਾਇਤਾ ਪ੍ਰਦਾਨ ਕਰਦੇ ਸਨ।
ਪੁਲਿਸ ਇਨ੍ਹਾਂ ਦੋਵੇਂ ਅਪਰੇਟਰਾਂ ਵਿਰੁਧ ਕਾਰਵਾਈ ਕਰਦੇ ਹੋਏ ਇਨ੍ਹਾਂ ਕੋਲੋਂ 561 ਗ੍ਰਾਮ ਹੈਰੋਇਨ ਗ੍ਰਿਫ਼ਤਾਰ ਕੀਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ 17,60,000/- ਭਾਰਤੀ ਕਰੰਸੀ ਤੇ 4,000/- ਅਮਰੀਕੀ ਡਾਲਰ ਬਰਾਮਦ ਕੀਤਾ ਹੈ। ਪੁਲਿਸ ਵਲੋਂ ਬਰਾਮਦ ਕੀਤੇ ਲੈਪਟਾਪ ’ਚ ਕਈ ਅਹਿਮ ਖ਼ੁਲਾਸੇ ਹੋ ਸਕਦੇ ਹਨ।
ਇਸ ਤੋਂ ਇਲਾਵਾ ਦੋਵਾਂ ਦੋਸ਼ੀਆਂ ਨੇ ਅਪਣੇ ਹਵਾਲਾ ਫ਼ੰਡਿੰਗ ਅਤੇ ਹੋਰ ਨਸ਼ਾ ਸਪਲਾਈ ਚੇਨ ਨਾਲ ਜੁੜੇ ਹੋਣ ਦਾ ਖ਼ੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ ਹੈ।