ਪੰਜਾਬ ਪੁਲਿਸ ਦੇ 25 ਕਰਮਚਾਰੀਆਂ ਦੀ 'ਡੀਜੀਪੀ ਆਨਰ ਫ਼ਾਰ ਐਗਜ਼ੈਮਪਲਰੀ ਸੇਵਾ ਟੂ ਸੁਸਾਇਟੀ' ਲਈ ਚੋਣ
Published : Apr 16, 2020, 9:50 am IST
Updated : Apr 16, 2020, 9:50 am IST
SHARE ARTICLE
File photo
File photo

ਕੋਵਿਡ-19 ਸਬੰਧੀ ਮੁਹਰਲੀ ਕਤਾਰ 'ਚ ਡਿਊਟੀ ਨਿਭਾਉਣ ਲਈ ਕੀਤੀ ਚੋਣ : ਡੀਜੀਪੀ

ਚੰਡੀਗੜ੍ਹ, 15 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਡੀਜੀਪੀ ਦਿਨਕਰ ਗੁਪਤਾ ਨੇ ਸੂਬੇ ਵਿਚ ਕੋਵਿਡ-19 ਸਬੰਧੀ ਜੰਗ ਦੌਰਾਨ ਮੁਹਰਲੀ ਕਤਾਰ ਵਿਚ ਡਿਊਟੀ ਨਿਭਾਉਣ ਵਾਲੇ ਪੰਜਾਬ ਦੇ 25 ਪੁਲਿਸ ਕਰਮਚਾਰੀਆਂ ਦੀ 'ਡਾਇਰੈਕਟਰ ਜਨਰਲ ਆਫ਼ ਪੁਲਿਸ ਆਨਰ ਫ਼ਾਰ ਐਗ਼ਜ਼ੈਮਪਲਰੀ ਸੇਵਾ ਟੂ ਸੁਸਾਇਟੀ' ਲਈ ਚੋਣ ਕੀਤੀ ਹੈ। ਪੁਰਸਕਾਰਾਂ ਲੈਣ ਵਾਲਿਆਂ ਵਿਚ ਚਾਰ ਐਸ.ਪੀ., ਇਕ ਏ.ਐਸ.ਪੀ., ਇਕ ਡੀ.ਐਸ.ਪੀ., ਛੇ ਇੰਸਪੈਕਟਰ, ਚਾਰ ਸਬ ਇੰਸਪੈਕਟਰ, ਤਿੰਨ ਏ.ਐਸ.ਆਈ., ਦੋ ਹੌਲਦਾਰ ਅਤੇ ਚਾਰ ਸਿਪਾਹੀ ਸ਼ਾਮਲ ਹਨ। ਇਹ ਪੁਰਸਕਾਰ ਉਨ੍ਹਾਂ ਕਰਮਚਾਰੀਆਂ ਦੇ ਸਨਮਾਨ ਲਈ ਸ਼ੁਰੂ ਕੀਤਾ ਹੈ ਜਿਨ੍ਹਾਂ ਨੇ ਅਪਣੀ ਡਿਊਟੀ ਤੋਂ ਇਲਾਵਾ ਮਾਨਵਤਾ ਪੱਖੀ ਗਤੀਵਿਧੀ ਕਰਦਿਆਂ ਸ਼ਾਨਦਾਰ ਕੰਮ ਕੀਤੇ ਹਨ।

ਸ੍ਰੀ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ ਵਜੋਂ ਪੇਸ਼ ਕੀਤੇ ਗਏ ਪੁਰਸਕਾਰ ਲਈ ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀਜ਼. ਵਲੋਂ ਭੇਜੀਆਂ ਵੱਖ-ਵੱਖ ਨਾਮਜ਼ਦਗੀਆਂ ਵਿਚੋਂ ਉਪਰੋਕਤ ਸਾਰੇ ਕਰਮਚਾਰੀ ਚੁਣੇ ਗਏ ਹਨ। ਮੁੱਖ ਮੰਤਰੀ ਦੇ ਸੰਕਲਪ 'ਪੰਜਾਬ ਵਿਚ ਕੋਈ ਵੀ ਭੁੱਖਾ ਨਹੀਂ ਸੌਂਵੇਗਾ' ਨੂੰ ਪੂਰਾ ਕਰਨ ਲਈ ਸੂਬੇ ਵਿਚ 45,000 ਤੋਂ ਵਧ ਪੁਲਿਸ ਕਰਮਚਾਰੀ ਸਮਾਜਕ ਅਤੇ ਧਾਰਮਕ ਸੰਸਥਾਵਾਂ ਨਾਲ ਮਿਲ ਕੇ ਤਨਦੇਹੀ ਨਾਲ ਅਪਣੀਆਂ ਸੇਵਾਵਾਂ ਨਿਭਾਅ ਰਹੇ ਹਨ।

File photoFile photo

ਸ੍ਰੀਮਤੀ ਵਤਸਲਾ ਗੁਪਤਾ, ਏ.ਐਸ.ਪੀ. ਨਕੋਦਰ ਨੇ ਨਕੋਦਰ ਕਸਬੇ ਦੇ ਗਰੀਬ ਅਤੇ ਦੱਬੇ-ਕੁਚਲੇ, ਝੁੱਗੀ ਝੌਂਪੜੀ ਵਾਲਿਆਂ ਤਕ ਪਹੁੰਚ ਕਰਨ ਲਈ ਮੋਹਰੀ ਕੰਮ ਕੀਤਾ ਜਦਕਿ ਰੋਪੜ ਦੇ ਡੀਐਸਪੀ ਵਰਿੰਦਰਜੀਤ ਸਿੰਘ ਨੇ ਵਲੰਟੀਅਰਾਂ ਨੂੰ ਲਾਮਬੰਦ ਕਰ ਕੇ ਗਰੀਬਾਂ ਅਤੇ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ। ਰੋਪੜ ਦੇ ਐਸ.ਆਈ. ਜਤਿਨ ਕਪੂਰ ਨੇ ਪੰਚਾਇਤਾਂ ਨੂੰ ਅਪਣੇ ਪਿੰਡਾਂ ਵਿਚ ਸਵੈ-ਇੱਛਾ ਨਾਲ ਲਾਕਡਾਊਨ ਲਈ ਪ੍ਰੇਰਿਆ। ਖਰੜ (ਮੁਹਾਲੀ) ਦੇ ਐਸ.ਐਚ.ਓ. ਭਗਵੰਤ ਸਿੰਘ ਨੇ ਸ਼ੱਕੀ ਕੋਰੋਨ ਵਾਇਰਸ ਦੇ ਮਾਮਲਿਆਂ ਦੀ ਸਰਗਰਮੀ ਨਾਲ ਜਾਂਚ ਕੀਤੀ।

ਇਸੇ ਤਰ੍ਹਾਂ ਐਸ.ਬੀ.ਐਸ. ਨਗਰ ਦੇ ਐਸ.ਆਈ. ਨੀਰਜ ਚੌਧਰੀ ਨੇ ਇਕਾਂਤਵਾਸ ਵਿਚ ਰਹਿ ਰਹੇ ਕੋਰੋਨਾ ਮਰੀਜ਼ਾਂ ਦਾ ਦੌਰਾ ਕਰਨ ਦਾ ਜ਼ੋਖਮ ਲਿਆ ਜਦਕਿ ਇਨ੍ਹਾਂ ਮਰੀਜ਼ਾਂ ਨੂੰ ਮਹਾਂਮਾਰੀ ਮਾਹਰਾਂ ਅਤੇ ਹੋਰ ਡਾਕਟਰਾਂ ਨੇ ਸਹਿਯੋਗ ਦੇਣ ਤੋਂ ਵੀ ਮਨਾ ਕਰ ਦਿਤਾ ਸੀ। ਪਠਾਨਕੋਟ ਦਾ ਐਸ.ਆਈ. ਸ਼ੋਹਰਤ ਮਾਨ ਪਠਾਨਕੋਟ ਦੇ ਲੋਕਾਂ ਦੀ ਭਲਾਈ ਲਈ ਗ਼ਰੀਬਾਂ ਅਤੇ ਦਬੇ-ਕੁਚਲੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਕੇ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਡੀਜੀਪੀ ਨੇ ਕਿਹਾ ਕਿ ਫਤਿਹਗੜ੍ਹ  ਸਾਹਿਬ ਦੀ ਐਸ.ਆਈ. ਸ੍ਰੀਮਤੀ ਸ਼ਕੁੰਤ ਚੌਧਰੀ ਨੇ ਜ਼ੋਖਮ ਭਰੇ ਨਾਕੇ ਦੇ ਇੰਚਾਰਜ ਵਜੋਂ ਸ਼ਲਾਘਾਯੋਗ ਕੰਮ ਕੀਤਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement