
ਸੂਬੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 191 ਹੋਈ
ਚੰਡੀਗੜ੍ਹ, 15 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਅੱਜ ਕੋਰੋਨਾ ਵਾਇਰਸ ਮਾਮਲੇ 'ਚ ਕੁੱਝ ਰਾਹਤ ਵਾਲੀ ਖ਼ਬਰ ਹੈ ਕਿ ਪੂਰੇ ਦਿਨ 'ਚ ਪੰਜ ਨਵੇਂ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ ਤਿੰਨ ਪਟਿਆਲਾ ਅਤੇ ਦੋ ਪਠਾਨਕੋਟ 'ਤੋਂ ਸਾਹਮਣੇ ਆਏ ਹਨ। ਪਿਛਲੇ ਦਿਨਾਂ ਦੌਰਾਨ ਪਾਜ਼ੇਟਿਵ ਮਰੀਜ਼ਾਂ ਦਾ ਹਰ ਰੋਜ਼ ਵਧਣ ਦਾ ਅੰਕੜਾ 27 ਤਕ ਵੀ ਰਿਹਾ ਹੈ। 24 ਘੰਟਿਆਂ ਦੌਰਾਨ 2 ਹੀ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਬੀਤੀ ਦੇਰ ਰਾਤ ਪਟਿਆਲਾ ਅਤੇ ਮਲੇਰਕੋਟਲਾ 'ਚ 2 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣੀ ਸ। ਸੂਬੇ ਵਿਚ ਹੁਣ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 191 ਗਈ ਹੈ।
File photo
603 ਸ਼ੱਕੀ ਕੇਸਾਂ ਦੀ ਰੀਪੋਰਟ ਹਾਲੇ ਆਉਣੀ ਹੈ। 191 'ਚੋਂ 4 ਪੀੜਤ ਆਕਸੀਜਨ 'ਤੇ ਹਨ ਅਤੇ 1 ਵੈਂਟੀਲੇਟਰ 'ਤੇ ਹੋਣ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸਮੇਂ ਪਾਜ਼ੇਟਿਵ ਕੇਸਾਂ 'ਚ ਸੱਭ ਤੋਂ ਵੱਧ ਜ਼ਿਲ੍ਹਾ ਮੋਹਾਲੀ 'ਚ 56 ਹਨ। ਇਸ ਤੋਂ ਬਾਅਦ ਜਲੰਧਰ 'ਚ 25, ਪਠਾਨਕੋਟ 'ਚ 22 ਅਤੇ ਨਵਾਂਸ਼ਹਿਰ ਦੀ ਗਿਣਤੀ 19 ਹੈ। ਜ਼ਿਕਰਯੋਗ ਹੈ ਕਿ ਸੱਭ ਤੋਂ ਜ਼ਿਆਦਾ ਕੇਸਾਂ ਵਾਲੇ ਚਾਰ ਜ਼ਿਲ੍ਹੇ ਕੋਰੋਨਾ ਪੱਖੋਂ ਰੈੱਡ ਜ਼ੋਨ ਐਲਾਨੇ ਗਏ ਹਨ ਜਦਕਿ ਜਿਨ੍ਹਾਂ ਚਾਰ ਜ਼ਿਲ੍ਹਿਆਂ 'ਚ ਕੋਈ ਪਾਜ਼ੇਟਿਵ ਕੇਸ ਹਾਲੇ ਤਕ ਨਹੀਂ ਆਇਆ, ਉਨ੍ਹਾਂ ਨੂੰ ਗਰੀਨ ਜ਼ੋਨ 'ਚ ਰੱਖ ਕੇ ਖ਼ਤਰਾ ਮੁਕਤ ਐਲਾਨਿਆ ਗਿਆ ਹੈ। ਬਾਕੀ ਜ਼ਿਲ੍ਹੇ ਓਰੇਂਜ ਜ਼ੋਨ 'ਚ ਹਨ। ਰੈੱਡ ਜ਼ੋਨ ਵਾਲੇ ਦੋ ਜ਼ਿਲ੍ਹਿਆਂ, ਮੋਹਾਲੀ ਤੇ ਜਲੰਧਰ, 'ਚ ਸਮੂਹਕ ਟੈਸਟ ਸ਼ੁਰੂ ਹੋ ਚੁੱਕੇ ਹਨ।