ਜਵਾਈ ਨੇ ਕੀਤਾ ਸੌਹਰੇ 'ਤੇ ਹਮਲਾ
Published : Apr 16, 2020, 9:38 am IST
Updated : Apr 16, 2020, 9:38 am IST
SHARE ARTICLE
File photo
File photo

ਹੇਠਾਂ ਡਿੱਗਣ ਨਾਲ ਹੋਈ ਸੌਹਰੇ ਦੀ ਮੌਤ

ਜਲੰਧਰ, 15 ਅਪ੍ਰੈਲ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ ) : ਜਲੰਧਰ ਦੇ  ਦਿਹਾਤੀ ਇਲਾਕੇ ਤੋਂ ਵੱਡੀ ਖ਼ਬਰ ਮਿਲੀ ਹੈ ਕਿ ਪਿੰਡ ਨਿਝਰਾਂ ਵਿਚ    ਬੁੱਧਵਾਰ ਨੂੰ ਰਾਜੀਨਾਮੇ ਦੌਰਾਨ  ਜਵਾਈ ਨੇ ਅਪਣੇ ਸੌਹਰੇ 'ਤੇ ਹਮਲਾ ਕਰ ਦਿਤਾ। ਹਮਲੇ ਦੌਰਾਨ ਜਿਵੇਂ ਹੀ ਉਸ ਦਾ ਸੌਹਰਾ ਹੇਠਾਂ ਡਿੱਗਿਆ ਤਾਂ ਉਸ ਦੀ ਮੌਤ ਹੋ ਗਈ।  ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ, ਜੋ ਪਿੰਡ ਵੰਦਾਲ ਦਾ ਰਹਿਣ ਵਾਲਾ ਹੈ।

ਮੁਲਜ਼ਮ ਦੀ ਪਛਾਣ ਤਰਨਜੀਤ ਸਿੰਘ ਵਜੋਂ ਹੋਈ ਹੈ।  ਜਾਣਕਾਰੀ ਅਨੁਸਾਰ ਮ੍ਰਿਤਕ ਦੀ ਧੀ ਨਿਰਮਲ ਸਿੰਘ ਸੌਹਰੇ ਪਰਿਵਾਰ ਨਾਲ ਝਗੜਾ ਕਰ ਰਹੀ ਸੀ।  ਅੱਜ ਨਿਰਮਲ ਸਿੰਘ ਪਿੰਡ ਨਿਝਰਾਂ  ਵਿਖੇ ਬੇਟੀ ਦੇ ਸਹੁਰੇ ਘਰ ਪਿੰਡ ਦੀ ਪੰਚਾਇਤ ਨਾਲ ਆਇਆ ਸੀ।  ਉਥੇ ਗੱਲਬਾਤ ਦੌਰਾਨ ਜਵਾਈ ਨੇ ਸਹੁਰੇ ਤੇ ਹਮਲਾ ਕੀਤਾ, ਜਿਸ ਕਾਰਨ ਉਸਦੀ ਮੌਤ ਹੋ ਗਈ।  ਐਸਪੀ ਡੀ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਨਹੀਂ ਕੀਤਾ ਗਿਆ ਸੀ।  ਉਸ ਦੇ ਸਰੀਰ 'ਤੇ ਅੰਦਰੂਨੀ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement