ਮਹਾਂਕੁੰਭ ਬਣ ਸਕਦੈ ਮਹਾਂਮਾਰੀ ਫੈਲਾਉਣ ਦਾ ਵੱਡਾ ਕਾਰਨ, 1700 ਤੋਂ ਵੱਧ ਲੋਕ ਕੋਰੋਨਾ ਪਾਜ਼ੇਟਿਵ
Published : Apr 16, 2021, 12:50 am IST
Updated : Apr 16, 2021, 12:50 am IST
SHARE ARTICLE
image
image

ਮਹਾਂਕੁੰਭ ਬਣ ਸਕਦੈ ਮਹਾਂਮਾਰੀ ਫੈਲਾਉਣ ਦਾ ਵੱਡਾ ਕਾਰਨ, 1700 ਤੋਂ ਵੱਧ ਲੋਕ ਕੋਰੋਨਾ ਪਾਜ਼ੇਟਿਵ

ਦੇਹਰਾਦੂਨ, 15 ਅਪ੍ਰੈਲ : ਹਰਿਦੁਆਰ ਕੁੰਭ ਮੇਲਾ ਖੇਤਰ 'ਚ 10 ਤੋਂ 14 ਅਪ੍ਰੈਲ ਦਰਮਿਆਨ 1700 ਤੋਂ ਵੱਧ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਦੌਰਾਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਿਸ਼ਵ ਦਾ ਸੱਭ ਤੋਂ ਵੱਡਾ ਧਾਰਮਕ ਇਕੱਠ ਕੋਵਿਡ 19 ਦੇ ਮਾਮਲਿਆਂ 'ਚ ਆ ਰਹੇ ਜ਼ਬਰਦਸਤ ਉਛਾਲ ਨੂੰ  ਹੋਰ ਤੇਜ਼ ਕਰ ਸਕਦਾ ਹੈ | ਸਿਹਤ ਕਰਮੀਆਂ ਨੇ ਮੇਲਾ ਖੇਤਰ 'ਚ ਇਨ੍ਹਾਂ ਪੰਜ ਦਿਨਾਂ 'ਚ 2,36,715 ਲੋਕਾਂ ਦੀ ਕੋਵਿਡ ਜਾਂਚ ਕੀਤੀ, ਜਿਨ੍ਹਾਂ ਵਿਚੋਂ 1701 ਲੋਕਾਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ | 
ਹਰਿਦੁਆਰ ਦੇ ਮੁੱਖ ਮੈਡੀਕਲ ਅਧਿਕਾਰੀ ਸ਼ੰਭੁ ਕੁਮਾਰ ਝਾ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ 'ਚ ਸ਼ਰਧਾਲੂਆਂ ਅਤੇ ਵੱਖ ਵੱਖ ਅਖਾੜਿਆਂ ਦੇ ਸਾਧੂ ਸੰਤਾਂ ਦੇ ਹਰਿਦੁਆਰ ਤੋਂ ਲੈ ਕੇ ਦੇਵਪ੍ਰਯਾਗ ਤਕ ਪੂਰੇ ਮੇਲਾ ਖੇਤਰ 'ਚ ਪੰਜ ਦਿਨਾਂ 'ਚ ਕੀਤੀ ਗਈ ਆਰਟੀ-ਪੀਸੀਆਰ ਅਤੇ ਰੈਪਿਡ ਐਂਟੀਜਨ ਜਾਂਚ ਦੋਹਾਂ ਦੇ ਅੰਕੜੇ ਸ਼ਾਮਲ ਹਨ | ਉਨ੍ਹਾਂ ਦਸਿਆ ਕਿ ਹਾਲੇ ਹੋਰ ਆਰਟੀ-ਪੀਸੀਆਰ ਜਾਂਚ ਦੇ ਨਤੀਜੇ ਆਉਣੇ ਬਾਕੇ ਹਨ ਅਤੇ ਇਨ੍ਹਾਂ ਹਾਲਾਤ ਨੂੰ  ਦੇਖਦੇ ਹੋਏ ਕੁੰਭ ਮੇਲਾ ਖੇਤਰ 'ਚ ਪੀੜਤ ਵਿਅਕਤੀਆਂ ਦੀ ਗਿਣਤੀ 2000 ਦੇ ਪਾਰ ਜਾਣ ਦਾ ਪੂਰਾ ਖਦਸ਼ਾ ਹੈ | 
ਜ਼ਿਕਰਯੋਗ ਹੈ ਕਿ 14 ਅਪ੍ਰੈਲ ਤੋਂ ਸ਼ਾਹੀ ਇਸ਼ਨਾਨ ਤੋਂ ਪਹਿਲਾਂ ਸਾਧੂ ਸੰਤ ਆਰਟੀ-ਪੀਸੀਆਰ ਜਾਂਚ ਲਈ ਤਿਆਰ ਨਹੀਂ ਹੋਏ | ਹਾਲਾਂਕਿ ਅਖਾੜਿਆਂ ਸਮੇਤ ਕੁੰਭ ਖੇਤਰ ਦੇ ਕਈ ਸਥਾਨਾਂ 'ਤੇ ਜਾਂਚ ਅਤੇ ਟੀਕਾਕਰਨ ਮੁਹਿੰਮ 'ਚ ਹੁਣ ਆਉਣ ਵਾਲੇ ਦਿਨਾਂ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ |        (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement