ਇਨਸਾਨੀਅਤ ਸ਼ਰਮਸਾਰ: ਚਾਚੀ ਨੇ ਤਿੰਨ ਮਹੀਨਿਆਂ ਦੀ ਭਤੀਜੀ ਨੂੰ ਜਿਊਂਦੇ ਮਿੱਟੀ 'ਚ ਦੱਬ ਕੇ ਮਾਰਿਆ
Published : Apr 16, 2021, 11:17 am IST
Updated : Apr 16, 2021, 11:30 am IST
SHARE ARTICLE
Three Month old Baby
Three Month old Baby

ਗੁਨਾਹ ਕਬੂਲ ਕਰਦੇ ਹੋਏ ਲੜਕੀ ਦੀ ਚਾਚੀ ਨੇ ਕੀਤੇ ਹੈਰਾਨੀਜਨਕ ਖੁਲਾਸੇ

ਜਲਾਲਾਬਾਦ (ਅਰਵਿੰਦਰ ਤਨੇਜਾ) ਜਲਾਲਾਬਾਦ ਸਬ ਡਿਵੀਜ਼ਨ ਵਿੱਚ ਪੈਂਦੇ ਥਾਣਾ ਅਮੀਰ ਖਾਸ ਦੇ ਪਿੰਡ ਸੈਦੋਕਾ ਵਿੱਚੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸੈਦੋਕੇ ਵਿਚ ਰਹਿਣ ਵਾਲੀ ਸੁਖਪ੍ਰੀਤ ਨਾਮ ਦੀ ਔਰਤ ਨੇ ਆਪਣੀ 3 ਮਹੀਨਿਆਂ ਦੀ ਭਤੀਜੀ ਮਹਿਕਦੀਪ ਨੂੰ ਜਿਊਂਦੇ ਮਿੱਟੀ ਵਿਚ ਦੱਬ ਕੇ ਮਾਰ ਦਿੱਤਾ।

BabyThree Month old Baby

ਮ੍ਰਿਤਕ ਮਹਿਕਦੀਪ ਦੀ ਮਾਂ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਦੇ ਸਮੇਂ ਉਹ ਆਪਣੇ ਗੁਆਂਢੀਆਂ ਦੇ ਘਰ ਆਪਣੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਛੱਡ ਬੈਂਕ ਕਿਸੇ ਕੰਮਕਾਰ ਲਈ ਗਈ ਸੀ ਅਤੇ ਜਦੋਂ ਵਾਪਸ ਆਈ ਤਾਂ ਗੁਆਂਢੀਆਂ ਨੇ ਦੱਸਿਆ ਕਿ ਉਸ ਦੀ ਬੱਚੀ ਨੂੰ ਉਸ ਦੀ ਜਠਾਣੀ ਯਾਨੀ ਬੱਚੀ ਦੀ ਚਾਚੀ ਲੈ ਗਈ ਹੈ ਅਤੇ ਜਦ ਬੱਚੀ ਦੀ ਚਾਚੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਬੱਚੀ ਦਾ ਪੰਜ ਸਾਲ ਦਾ ਭਰਾ ਉਸ ਦੇ ਕੋਲੋਂ ਬੱਚੀ ਨੂੰ ਲੈ ਗਿਆ ਹੈ ਜਿਸ ਤੋਂ ਬਾਅਦ ਬੱਚੀ ਦੀ ਭਾਲ ਸ਼ੁਰੂ ਹੋ ਗਈ।

PHOTOThree Month old Baby's Mother 

ਪਿੰਡ ਵਾਸੀਆਂ ਨੇ  ਪੂਰਾ ਪਿੰਡ ਛਾਣ ਮਾਰਿਆ ਪਰ ਬੱਚੀ ਨਾ ਮਿਲੀ। ਜਿਸ ਤੋਂ ਬਾਅਦ ਬੱਚੀ ਦੀ ਚਾਚੀ ਨੇ ਰੌਲਾ ਪਾ ਕੇ ਦੱਸਿਆ ਕਿ ਬੱਚੀ ਘਰ ਦੇ ਵਿੱਚ ਪੁੱਟੇ ਟੋਏ ਵਿੱਚ ਦੱਬੀ ਹੋਈ ਹੈ ਜਿਸ ਦੇ ਘਰਵਾਲਿਆਂ ਨੇ ਬੱਚੀ ਦੀ ਲਾਸ਼ ਨੂੰ ਕੱਢਿਆ।

Three Month old BabyThree Month old Baby

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਬੱਚੀ ਦੀ ਚਾਚੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਹੈਰਾਨੀਜਨਕ ਖੁਲਾਸੇ ਕੀਤੇ। ਬੱਚੀ ਦੀ ਚਾਚੀ ਨੇ ਦੱਸਿਆ ਕਿ ਉਸ ਨੇ ਬੱਚੀ ਨੂੰ ਪਹਿਲਾਂ ਜਿਊਂਦੇ ਹੀ ਆਪਣੇ ਘਰ ਦੇ ਵਿਹੜੇ ਵਿਚ ਟੋਆ ਪੁੱਟ ਕੇ ਦੱਬ ਦਿੱਤਾ

DSP Palwinder Singh SandhuDSP Palwinder Singh Sandhu

ਅਤੇ ਅੱਜ ਤੜਕਸਾਰ ਚਾਰ ਵਜੇ ਬੱਚੀ ਨੂੰ ਉਥੋਂ ਕੱਢ ਕੇ ਘਰ ਦੇ ਵਿਚ ਬਣੇ ਸੀਵਰੇਜ ਟੈਂਕ ਵਿੱਚ ਸੁੱਟ ਦਿੱਤਾ ਅਤੇ ਜਦ ਉਸ ਨੂੰ ਲੱਗਾ ਕਿ ਕਿਸੇ ਨੂੰ ਪਤਾ ਨਾ ਲੱਗੇ ਤਾਂ ਉਸ ਨੇ ਦੁਬਾਰਾ ਟੈਂਕ ਵਿੱਚੋਂ ਕੱਢ ਕੇ ਬੱਚੀ ਨੂੰ ਮਿੱਟੀ ਦੇ ਟੋਏ ਵਿੱਚ ਦੱਬ ਦਿੱਤਾ। ਫਿਲਹਾਲ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਆਰੋਪੀ ਔਰਤ ਨੂੰ ਹਿਰਾਸਤ ਵਿੱਚ ਲੈ ਉਸ ਦੇ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement