
ਤੇਜ਼ਧਾਰ ਹਥਿਆਰ ਨਾਲ ਮੁੰਡੇ ਦਾ ਕਤਲ ਹੋਇਆ ਹੈ।
ਬਠਿੰਡਾ: ਪਿੰਡ ਘੁੱਦਾ ਦੇ ਇਕ ਨੌਜਵਾਨ ਦਾ ਭੇਤਭਰੀ ਹਾਲਤ ਵਿੱਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੰਦਗੜ੍ਹ ਪੁਲਿਸ ਵੱਲੋਂ ਧਾਰਾ 302 ਤਹਿਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਇਸ ਵਿਚਕਾਰ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਹਿਣਾ ਹੈ ਕਿ ਤੇਜ਼ਧਾਰ ਹਥਿਆਰ ਨਾਲ ਮੁੰਡੇ ਦਾ ਕਤਲ ਹੋਇਆ ਹੈ।
murder
ਦੱਸਣਯੋਗ ਹੈ ਕਿ ਪਿੰਡ ਘੁੱਦਾ ਦਾ ਰਹਿਣ ਵਾਲਾ 30 ਸਾਲਾ ਨੌਜਵਾਨ ਘਰ ਤੋਂ ਬਾਹਰ ਕੁਝ ਸਾਮਾਨ ਲੈਣ ਦੇ ਲਈ ਗਿਆ ਸੀ। ਦੇਰ ਰਾਤ ਜਦ ਘਰ ਵਾਪਸ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਭਾਲ ਸ਼ੁਰੂ ਕੀਤੀ। ਕੁਝ ਸਮੇਂ ਮਗਰੋਂ ਖੇਤ ਵਿੱਚ ਨੌਜਵਾਨ ਦੀ ਲਾਸ਼ ਪਈ ਮਿਲੀ। ਵਾਰਦਾਤ ਦਾ ਪਤਾ ਚਲਦਿਆਂ ਹੀ ਥਾਣਾ ਨੰਦਗੜ੍ਹ ਦੇ ਐੱਸਐੱਚਓ ਰਾਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਥਾਨਕ ਸਰਕਾਰੀ ਹਸਪਤਾਲ ਦੇ ਦੇ ਮੋਰਚਰੀ ਘਰ ਵਿਖੇ ਪੋਸਟਮਾਰਟਮ ਲਈ ਲਿਆਂਦਾ ਹੈ। ਪੁਲਿਸ ਵੱਲੋਂ ਆਈਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।