
ਕੇਂਦਰ ਨੇ ਦਿੱਲੀ ਕਮੇਟੀ 'ਤੇ ਕਬਜ਼ਾ ਕਰ ਲਿਆ ਹੁਣ ਸ਼੍ਰੋਮਣੀ ਕਮੇਟੀ ਉਪਰ ਕਬਜ਼ੇ
ਦੀ ਤਿਆਰੀ ਹੋ ਗਈ ਹੈ ਪਰ ਇਸ ਦਾ ਜ਼ਿੰਮੇਵਾਰ ਕੌਣ ਹੈ? : ਪ੍ਰਭਦੀਪ ਸਿੰਘ ਯੂ.ਕੇ.
ਟਾਂਗਰਾ, 15 ਅਪ੍ਰੈਲ (ਸੁਰਜੀਤ ਸਿੰਘ ਖ਼ਾਲਸਾ) : ਸੁਖਬੀਰ ਬਾਦਲ ਵਲੋਂ ਦਿਤਾ ਗਿਆ ਬਿਆਨ ਕਿ ਕੇਂਦਰ ਦੀ ਸਰਕਾਰ ਨੇ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਹੈ ਹੁਣ ਉਨ੍ਹਾਂ ਦੀ ਅੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੈ ਇਸ ਦੀ ਸੁਖਬੀਰ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਚਿੰਤਨ ਕਰਨ ਦੀ ਲੋੜ ਹੈ ਕਿ ਇਸ ਦਾ ਜਿੰਮੇਵਾਰ ਕੌਣ ਹੈ |
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਭਦੀਪ ਸਿੰਘ ਯੂ.ਕੇ. ਨੇ ਸੁਖਬੀਰ ਬਾਦਲ ਨੂੰ ਕੁਝ ਸਵਾਲ ਕੀਤੇ ਕਿ ਕੀ ਇਹ ਦਸੋਗੇ ਇਸ ਤੋਂ ਪਹਿਲਾਂ ਸਾਡੀਆਂ ਇਹ ਸਿਖ ਸੰਸਥਾਵਾਂ ਇਨ੍ਹਾਂ ਦੇ ਸਿਧੇ ਪ੍ਰਭਾਵ ਅਧੀਨ ਨਹੀਂ ਸਨ? ਕੀ ਤੁਹਾਡੀ ਕਰ ਕੇ ਅਕਾਲੀ-ਭਾਜਪਾ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਬੇਅਦਬੀਆਂ, ਸਰੂਪਾਂ ਦਾ ਗੁੰਮ ਹੋ ਜਾਣਾ, ਇਤਿਹਾਸ ਵਿਚ ਰਲਾ, ਪੰਥਕ ਸ਼ਖ਼ਸੀਅਤਾਂ ਨੂੰ ਛੇਕਣਾ, ਨਾਨਕਸ਼ਾਹੀ ਕੈਲੰਡਰ ਦਾ ਕਤਲ ਆਦਿ ਵਰਗੀਆਂ ਘਟਨਾਵਾਂ ਅਪਣੇ ਮਹਿਜ਼ ਭਾਈਵਾਲ (ਸੰਘੀਆਂ) ਦੀ ਨਦਰੀਂ ਪ੍ਰਵਾਨ ਚੜ੍ਹਨ ਲਈ ਨਹੀਂ ਸਨ ਕਰਵਾਈਆਂ ਗਈਆਂ? ਕੀ ਤੁਸੀਂ ਸਿਖ ਸਿਧਾਂਤਾਂ ਨਾਲ ਸਮਝੌਤਾ ਇਨ੍ਹਾਂ ਸੰਸਥਾਵਾਂ ਵਿਚ ਸਿੱਧਾ-ਸਿੱਧਾ ਆਰ.ਐਸ.ਐਸ. ਦਾ ਪ੍ਰਵੇਸ਼ ਨਹੀਂ ਕਰਵਾਇਆ? ਕੀ ਤੁਸੀਂ ਅਪਣੇ ਨਿਜੀ ਮੁਫ਼ਾਦਾਂ ਲਈ ਇਨ੍ਹਾਂ ਧਾਰਮਕ ਸੰਸਥਾਵਾਂ ਦੀ ਵਰਤੋਂ ਨਹੀਂ ਕੀਤੀ, ਕੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਦੀ ਔਕਾਤ ਇਕ ਟੀ ਬੁਆਏ ਤੋਂ ਵੀ ਵੱਧ ਸਮਝਦੇ ਹੋ? ਅੱਜ ਸਿਖਾਂ ਦੀ ਇਹ ਹਾਲਤ ਬਣਾਉਣ ਦੇ ਸੱਭ ਤੋਂ ਵੱਡੇ ਤੁਸੀਂ ਖ਼ੁਦ ਆਪ ਹੋ ਇਸ ਕਰ ਕੇ ਬਾਦਲ ਸਾਹਿਬ ਤੁਹਾਨੂੰ ਸਿੱਖ ਸੰਸਥਾਵਾਂ ਦੀ ਚਿੰਤਾ ਛੱਡ ਕੇ ਅਪਣੇ ਨਿਜ 'ਤੇ ਚਿੰਤਨ ਕਰਨ ਦੀ ਲੋੜ ਹੈ | ਤੁਹਾਡੇ ਤੇ ਗੁਰਬਾਣੀ ਦਾ ਸ਼ਬਦ ਬਿਲਕੁਲ ਢੁਕਦਾ ਹੈ ਪਾਇ ਕੁਹਾੜਾ ਮਾਰਿਆ ਗਾਫਲ ਆਪਨੈ ਹਾਥਿ¨
ਫੋਟੋ ਕੈਪਸ਼ਨ-ਪ੍ਰਭਦੀਪ ਸਿੰਘ ਯੂ ਕੇ