
ਬੀਤੇ ਦਿਨ ਵੀ ਹੋਏ ਸੀ 17 ਆਈਪੀਐਸ ਤੇ ਇੱਕ ਪੀਪੀਐਸ ਅਫਸਰਾਂ ਦੇ ਤਬਾਦਲੇ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਅਫਸਰਸ਼ਾਹੀ 'ਚ ਵੱਡਾ ਫੇਰਬਦਲ ਕੀਤਾ ਹੈ। ਅੱਜ ਫਿਰ 32 ਆਈਏਐਸ ਅਧਿਕਾਰੀਆਂ ਦੀ ਬਦਲੀ ਕੀਤੀ ਗਈ। ਜਿਸ ਵਿਚ ਸੀਐਮ ਦਫ਼ਤਰ ਵਿਚ ਵਿਸ਼ੇਸ਼ ਪ੍ਰਮੁੱਖ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਰਾਹੁਲ ਤਿਵਾੜੀ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟਰਾਂਸਪੋਰਟ, ਸਿੱਖਿਆ ਅਤੇ ਜੇਲ੍ਹ ਦੇ ਸਕੱਤਰ ਵੀ ਬਦਲੇ ਗਏ ਹਨ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਦਲਣ ਤੋਂ ਬਾਅਦ ਤਬਾਦਲਿਆਂ ਦੀ ਸੰਭਾਵਨਾ ਕਾਰਨ ਅਧਿਕਾਰੀਆਂ ਦਾ ਕੰਮ ਸੁਸਤ ਹੋ ਗਿਆ ਸੀ। ਜਿਸ ਕਾਰਨ ਮਾਨ ਸਰਕਾਰ ਨੇ ਇਹ ਤਬਾਦਲੇ ਕੀਤੇ।
- ਰਵਨੀਤ ਕੌਰ ਨੂੰ ਵਿੱਤੀ ਕਮਿਸ਼ਨਰ ਅਤੇ ਪੰਜਾਬ ਭਵਨ ਨਵੀਂ ਦਿੱਲੀ ਦਾ ਰੈਜ਼ੀਡੈਂਟ ਕਮਿਸ਼ਨਰ ਲਗਾਇਆ ਗਿਆ ਹੈ।
- ਵੀ.ਕੇ ਜੰਜੂਆ ਨੂੰ ਜੇਲ੍ਹ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਚੋਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
- ਅਨੁਰਾਗ ਅਗਰਵਾਲ ਨੂੰ ਰੈਵੇਨਿਊ ਅਤੇ ਪੁਨਰਵਾਸ ਦਾ ਵਿੱਤੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
- ਏ ਵੇਣੂ ਪ੍ਰਸਾਦ ਨੂੰ ਐਡੀਸ਼ਨਲ ਚੀਫ ਸੈਕਟਰੀ, ਨਿਊ ਅਤੇ ਰੀਨਿਊਏਬਲ ਐਨਰਜੀ ਸੋਰਸ ਅਤੇ ਸੀਐਮਡੀ, ਟਰਾਂਸਕਾਮ ਨਿਯੁਕਤ ਕੀਤਾ ਗਿਆ ਹੈ।
- ਸੀਮਾ ਜੈਨ ਨੂੰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਦਾ ਵਧੀਕ ਮੁੱਖ ਸਕੱਤਰ ਤਾਇਨਾਤ ਕੀਤਾ ਗਿਆ ਹੈ।
- ਸਰਵਜੀਤ ਸਿੰਘ ਨੂੰ ਖੇਤੀਬਾੜੀ ਅਤੇ ਕਿਸਾਨ ਵਿਕਾਸ ਦਾ ਵਧੀਕ ਮੁੱਖ ਸਕੱਤਰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕੋਲ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਦਾ ਵੀ ਚਾਰਜ ਹੋਵੇਗਾ।
- ਰਾਜੀ ਪੀ ਸ਼੍ਰੀਵਾਸਤਵ ਨੂੰ ਜੰਗਲਾਤ, ਜੰਗਲੀ ਜੀਵ ਦਾ ਵਿੱਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਫੂਡ ਪ੍ਰੋਸੈਸਿੰਗ ਦਾ ਚਾਰਜ ਵੀ ਹੋਵੇਗਾ।
- ਕੇਏਪੀ ਸਿਨਹਾ ਨੂੰ ਟੈਕਸੇਸ਼ਨ ਦਾ ਵਿੱਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
- ਅਨੁਰਾਗ ਵਰਮਾ ਨੂੰ ਹੁਣ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਉਹ ਵਰਤਮਾਨ ਵਿਚ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਹਨ।
- ਕੇ ਸਿਵਾਪ੍ਰਸਾਦ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਦਾ ਵਿੱਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
- ਵਿਕਾਸ ਪ੍ਰਤਾਪ ਨੂੰ ਫਾਈਨੈਂਸ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਯੋਜਨਾਬੰਦੀ ਦਾ ਚਾਰਜ ਵੀ ਹੋਵੇਗਾ।
- ਆਲੋਕ ਸ਼ੇਖਰ ਨੂੰ ਸਕੂਲ ਸਿੱਖਿਆ ਦਾ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ।
- ਡੀਕੇ ਤਿਵਾੜੀ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਦਾ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ।
- ਤੇਜਵੀਰ ਸਿੰਘ ਨੂੰ ਬਿਜਲੀ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ। ਉਨ੍ਹਾਂ ਕੋਲ ਸੈਰ-ਸਪਾਟਾ ਅਤੇ ਸੱਭਿਆਚਾਰ ਅਤੇ ਸ਼ਾਸਨ ਸੁਧਾਰਾਂ ਦਾ ਵੀ ਚਾਰਜ ਹੋਵੇਗਾ।
- ਜਸਪ੍ਰੀਤ ਤਲਵਾੜ ਨੂੰ ਉਚੇਰੀ ਸਿੱਖਿਆ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ। ਉਨ੍ਹਾਂ ਕੋਲ ਨਿਵੇਸ਼ ਪ੍ਰਮੋਸ਼ਨ ਦਾ ਚਾਰਜ ਵੀ ਹੋਵੇਗਾ।
- ਹੁਸਨ ਲਾਲ ਨੂੰ ਪ੍ਰਮੁੱਖ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ਲਗਾਇਆ ਗਿਆ ਹੈ। ਉਨ੍ਹਾਂ ਕੋਲ ਪ੍ਰਿੰਟਿੰਗ ਅਤੇ ਸਟੇਸ਼ਨਰੀ ਦਾ ਚਾਰਜ ਵੀ ਹੋਵੇਗਾ।
- ਦਲੀਪ ਕੁਮਾਰ ਨੂੰ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਦਾ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਉਦਯੋਗ ਅਤੇ ਵਣਜ ਅਤੇ ਸੂਚਨਾ ਤਕਨਾਲੋਜੀ ਦਾ ਵੀ ਚਾਰਜ ਦਿੱਤਾ ਗਿਆ ਹੈ।
- ਵਿਵੇਕ ਪ੍ਰਤਾਪ ਸਿੰਘ ਨੂੰ ਸਥਾਨਕ ਸਰਕਾਰਾਂ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਹੈ।
- ਰਾਜਕਮਲ ਚੌਧਰੀ ਨੂੰ ਖੇਡ ਅਤੇ ਯੁਵਕ ਸੇਵਾਵਾਂ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਹੈ।
- ਅਜੋਏ ਕੁਮਾਰ ਸਿਨਹਾ ਨੂੰ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਹੈ।
- ਰਾਹੁਲ ਭੰਡਾਰੀ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।
- ਕ੍ਰਿਸ਼ਨ ਕੁਮਾਰ ਨੂੰ ਜਲ ਸਰੋਤ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ। ਉਨ੍ਹਾਂ ਕੋਲ ਖਾਣਾਂ ਦਾ ਚਾਰਜ ਵੀ ਹੋਵੇਗਾ।
- ਵੀ.ਕੇ.ਮੀਨਾ ਨੂੰ ਪ੍ਰਮੁੱਖ ਸਕੱਤਰ, ਸੁਤੰਤਰਤਾ ਸੈਨਾਨੀ ਨਿਯੁਕਤ ਕੀਤਾ ਗਿਆ ਹੈ।
- ਵਿਕਾਸ ਗਰਗ ਨੂੰ ਟਰਾਂਸਪੋਰਟ ਸਕੱਤਰ ਲਾਇਆ ਗਿਆ ਹੈ।
- ਸੁਮੇਰ ਸਿੰਘ ਗੁਰਜਰ ਨੂੰ ਕਿਰਤ ਸਕੱਤਰ ਲਾਇਆ ਗਿਆ ਹੈ।
- ਨੀਲਕੰਠ ਐੱਸ ਅਵਹਾਦ ਨੂੰ ਸਹਿਕਾਰੀ ਸਭਾਵਾਂ ਦਾ ਰਜਿਸਟਰਾਰ ਲਾਇਆ ਗਿਆ ਹੈ।
- ਅਜੋਏ ਸ਼ਰਮਾ ਨੂੰ ਸਿਹਤ ਸਕੱਤਰ ਬਣਾਇਆ ਗਿਆ ਹੈ।
- ਰਾਹੁਲ ਤਿਵਾੜੀ ਨੂੰ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਦਾ ਸਕੱਤਰ ਬਣਾਇਆ ਗਿਆ ਹੈ।
- ਕੇ ਕੇ ਯਾਦਵ ਨੂੰ ਟੈਕਸ ਕਮਿਸ਼ਨਰ ਲਗਾਇਆ ਗਿਆ ਹੈ।
- ਰਜਤ ਅਗਰਵਾਲ ਨੂੰ ਨਿੱਜੀ ਸਕੱਤਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਮ ਪ੍ਰਸ਼ਾਸਨ ਅਤੇ ਤਾਲਮੇਲ ਦੇ ਨਾਲ ਵਿਜੀਲੈਂਸ ਸਕੱਤਰ ਦਾ ਵੀ ਚਾਰਜ ਦਿੱਤਾ ਗਿਆ ਹੈ।
- ਵਰੁਣ ਰੂਜਮ ਨੂੰ ਆਬਕਾਰੀ ਕਮਿਸ਼ਨਰ ਲਾਇਆ ਗਿਆ ਹੈ।
- ਮਾਲਵਿੰਦਰ ਸਿੰਘ ਜੱਗੀ ਨੂੰ ਸ਼ਹਿਰੀ ਹਵਾਬਾਜ਼ੀ ਸਕੱਤਰ ਲਾਇਆ ਗਿਆ ਹੈ। ਉਨ੍ਹਾਂ ਨੂੰ ਸੂਚਨਾ ਅਤੇ ਲੋਕ ਸੰਪਰਕ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ।