
ਕਾਂਗਰਸ ਲੀਡਰਾਂ ਨੂੰ ਇਕਜੁੱਟ ਕਰਨ 'ਚ ਜੁਟੇ ਨਵੇਂ ਪ੍ਰਧਾਨ, ਜਲੰਧਰ ਪਹੁੰਚ ਹੈਨਰੀ ਪਰਿਵਾਰ ਨਾਲ ਕੀਤੀ ਮੁਲਾਕਾਤ
ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਾਂਗਰਸ ਦੇ ਆਗੂ ਅੱਜ ਜਲੰਧਰ ’ਚ ਵਿਧਾਇਕ ਬਾਵਾ ਹੈਨਰੀ ਦੇ ਘਰ ਪਹੁੰਚੇ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਬਾਵਾ ਹੈਨਰੀ, ਉਨ੍ਹਾਂ ਦੇ ਪਿਤਾ ਸੀਨੀਅਰ ਅਵਤਾਰ ਹੈਨਰੀ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਤੇ ਕਾਂਗਰਸ ਦੀ ਸਾਰੀ ਲੀਡਰਸ਼ਿਪ ਹਾਜ਼ਰ ਸੀ।
PHOTO
ਇਸ ਮੌਕੇ ਨਵਜੋਤ ਸਿੰਘ ਸਿੱਧੂ ਤੇ ਵਿਧਾਇਕ ਪਰਗਟ ਸਿੰਘ ਗ਼ੈਰ-ਹਾਜ਼ਰ ਰਹੇ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਲੀਡਰਾਂ ਦੇ ਘਰ-ਘਰ ਜਾ ਰਿਹਾ ਹਾਂ ਤੇ ਉਹਨਾਂ ਦਾ ਅਸ਼ੀਰਵਾਦ ਲੈ ਰਿਹਾ ਹਾਂ।
PHOTO
ਵੜਿੰਗ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਕਦਮ ਚੁੱਕਣਗੇ। ਪਾਰਟੀ ਦਾ ਪੱਧਰ ਉੱਚਾ ਚੁੱਕਣ ਲਈ ਹਰੇਕ ਆਗੂ ਨੂੰ ਮਿਲਣਗੇ ਅਤੇ ਪੁਰਾਣਾ ਤਜਰਬਾ ਹਾਸਲ ਕਰਨਗੇ।
PHOTO
ਰਾਜਾ ਵੜਿੰਗ ਨੇ ਕਿਹਾ ਕਿ ਬਾਵਾ ਹੈਨਰੀ ਨੇ ਔਖੇ ਸਮੇਂ ਵਿਚ ਕਾਂਗਰਸ ਨੂੰ ਸੰਭਾਲਿਆ ਤੇ ਵਰਕਰਾਂ ਨਾਲ ਖੜੇ ਰਹੇ। ਉਹੀ ਤਜਰਬਾ ਲੈਣ ਲਈ ਮੈਂ ਵਿਧਾਇਕ ਬਾਵਾ ਹੈਨਰੀ ਦੇ ਘਰ ਆਇਆ ਹਾਂ। ਉਥੇ ਹੀ ਸਿੱਧੂ ਤੇ ਪਰਗਟ ਸਿੰਘ ਦੇ ਮੀਟਿੰਗ ’ਚ ਸ਼ਾਮਲ ਨਾ ਹੋਣ ਦੇ ਕਾਰਨ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਪਰਗਟ ਸਿੰਘ ਦੇਸ਼ ਤੋਂ ਬਾਹਰ ਹਨ ਅਤੇ ਸਿੱਧੂ ਵੀ ਕਾਂਗਰਸ ਪਾਰਟੀ ਦੇ ਨਾਲ ਹਨ।