
ਬੂਸਟਰ ਡੋਜ਼ ਲਈ ਸਿਰਫ਼ ਉਹੀ ਵਿਅਕਤੀ ਵੈਕਸੀਨ ਲਈ ਯੋਗ ਮੰਨਿਆ ਜਾਵੇਗਾ, ਜੋ ਦੂਜੀ ਡੋਜ਼ ਲੈਣ ਲਈ 9 ਮਹੀਨੇ ਦਾ ਸਮਾਂ ਪੂਰਾ ਕਰ ਚੁੱਕਾ ਹੈ।
ਚੰਡੀਗੜ੍ਹ - ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪ੍ਰਾਈਵੇਟ ਹਸਪਤਾਲਾਂ 'ਚ ਕੋਰੋਨਾ ਟੀਕੇ ਦੀ ਬੂਸਟਰ ਡੋਜ਼ ਸ਼ੁਰੂ ਕਰ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਨੇ ਨਿੱਜੀ ਹਸਪਤਾਲਾਂ 'ਚ ਟੀਕਾ ਲਗਵਾਉਣਾ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਰੇਟ 'ਤੇ ਡੋਜ਼ ਮਿਲੇਗੀ ਪਰ ਪੰਜਾਬ 'ਚ ਟੀਕਾਕਰਨ ਦੀ ਤੀਜੀ ਡੋਜ਼ ਯਾਨੀ ਬੂਸਟਰ ਖੁਰਾਕ ਆਉਣ ਵਾਲੇ ਦਿਨਾਂ ਵਿਚ ਔਸਤਨ ਹੀ ਰਹਿਣ ਵਾਲੀ ਹੈ ਕਿਉਂਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿਚ ਕਰੋਨਾ ਵੈਕਸੀਨੇਸ਼ਨ ਦੀ ਦੂਜੀ ਡੋਜ਼ 100 ਫੀਸਦੀ ਨਹੀਂ ਹੈ, ਜਦਕਿ ਬੂਸਟਰ ਡੋਜ਼ ਲਈ ਸਿਰਫ਼ ਉਹੀ ਵਿਅਕਤੀ ਵੈਕਸੀਨ ਲਈ ਯੋਗ ਮੰਨਿਆ ਜਾਵੇਗਾ, ਜੋ ਦੂਜੀ ਡੋਜ਼ ਲੈਣ ਲਈ 9 ਮਹੀਨੇ ਦਾ ਸਮਾਂ ਪੂਰਾ ਕਰ ਚੁੱਕਾ ਹੈ।
ਚਾਹੇ ਇਹ ਕੋਵੀਸ਼ੀਲਡ ਹੋਵੇ ਜਾਂ ਕੋਵੈਕਸੀਨ। ਇਨ੍ਹਾਂ ਅੰਕੜਿਆਂ ਮੁਤਾਬਕ ਇਸ ਸਮੇਂ ਬਹੁਤ ਘੱਟ ਲੋਕ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣਗੇ।
corona vaccine
ਦੂਜੇ ਪਾਸੇ ਪੰਜਾਬ 'ਚ ਇਸ ਸਮੇਂ ਅਪ੍ਰੈਲ ਦੇ ਬੀਤੇ 11 ਦਿਨਾਂ 'ਚ 40 ਤੋਂ 50 ਹਜ਼ਾਰ ਲੋਕ ਵੈਕਸੀਨ ਲਗਵਾ ਰਹੇ ਹਨ, ਇਨ੍ਹਾਂ ਅੰਕੜਿਆਂ 'ਚ 12 ਤੋਂ 14 ਸਾਲ ਅਤੇ 15 ਤੋਂ 17 ਸਾਲ ਅਤੇ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੈਕਸੀਨ ਲੱਗਣ ਦੇ ਅੰਕੜੇ ਸ਼ਾਮਿਲ ਹਨ। ਇਸ ਦੇ ਨਾਲ ਹੀ ਵਿਭਾਗ ਨੂੰ ਜ਼ਿਲ੍ਹਾ ਪੱਧਰ 'ਤੇ ਬੂਸਟਰ ਡੋਜ਼ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ।
Booster Dose
ਮੌਜੂਦਾ ਸਮੇਂ ਵਿਚ ਪ੍ਰਾਈਵੇਟ ਹਸਪਤਾਲਾਂ ਵਿਚ ਬੂਸਟਰ ਡੋਜ਼ ਦਾ ਕੋਈ ਰੁਝਾਨ ਨਹੀਂ ਹੈ, ਮੁੱਖ ਤੌਰ 'ਤੇ ਜੇਕਰ ਹਸਪਤਾਲ ਕੰਪਨੀ ਤੋਂ ਸਿੱਧੇ ਟੀਕੇ ਦੀ ਵੱਡੀ ਮਾਤਰਾ ਦਾ ਆਰਡਰ ਕਰਦੀ ਹੈ, ਤਾਂ ਹੀ ਉਨ੍ਹਾਂ ਨੂੰ ਟੀਕੇ ਦੀ ਡਿਲੀਵਰੀ ਸਿੱਧੇ ਹਸਪਤਾਲ ਵਿੱਚ ਮਿਲੇਗੀ। ਘੱਟ ਆਰਡਰ ਹੋਣ ਦੀ ਸੂਰਤ ਵਿਚ ਹਸਪਤਾਲਾਂ ਨੂੰ ਸਿਹਤ ਵਿਭਾਗ ਕੋਲ ਆਉਣ ਵਾਲੇ ਟੀਕਿਆਂ ਦੇ ਸਟਾਕ ਵਿਚੋਂ ਟੀਕੇ ਲੈਣੇ ਪੈਣਗੇ। ਜਿੱਥੇ ਪਿਛਲੀ ਵਾਰ ਵੀ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਟੀਕਿਆਂ ਦਾ ਸਟਾਕ ਵਾਪਸ ਲੈਣ ਅਤੇ ਪੈਸੇ ਦੇਰੀ ਨਾਲ ਮਿਲਣ ਕਾਰਨ ਪ੍ਰਾਈਵੇਟ ਹਸਪਤਾਲ ਵੈਕਸੀਨ 'ਤੇ ਪੈਸਾ ਖਰਚ ਨਹੀਂ ਕਰਨਾ ਚਾਹੁੰਦੇ, ਉਥੇ ਹੀ ਦੂਜੇ ਪਾਸੇ ਸਰਕਾਰੀ ਹਸਪਤਾਲਾਂ 'ਚ ਵੀ ਸਰਕਾਰੀ ਕੇਂਦਰਾਂ 'ਤੇ ਲੋਕਾਂ ਦੀ ਭੀੜ ਨਹੀਂ ਰਹੀ। ਇਸਦੇ ਲਈ ਕੋਈ ਚਾਰਜ ਨਹੀਂ ਦੇਣਾ ਪਵੇਗਾ।
Corona Vaccine
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਕਮੀ ਆਉਣ ਤੋਂ ਬਾਅਦ ਹੁਣ ਕੋਰੋਨਾ ਵੈਕਸੀਨ ਲੈਣ ਵਾਲਿਆਂ ਦੀ ਗਿਣਤੀ 'ਚ ਵੀ ਕਮੀ ਆਈ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਜ਼ਿਲ੍ਹੇ 'ਚ ਸਿਰਫ਼ 56 ਫੀਸਦੀ ਲੋਕਾਂ ਨੂੰ ਹੀ ਦੂਜੀ ਡੋਜ਼ ਮਿਲੀ ਹੈ, ਜਦਕਿ ਪੰਜਾਬ ਦੇ ਕਈ ਜ਼ਿਲ੍ਹੇ ਅਜਿਹੇ ਹਨ ਜਿੱਥੇ 70 ਫੀਸਦੀ ਤੋਂ ਵੀ ਘੱਟ ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਮਿਲੀ ਹੈ, ਜਿਨ੍ਹਾਂ 'ਚ ਮਾਨਸਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ, ਸੰਗਰੂਰ ਅਤੇ ਫ਼ਿਰੋਜ਼ਪੁਰ ਸ਼ਾਮਲ ਹਨ।