ਕਪੂਰਥਲਾ ਕੇਂਦਰੀ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ 6 ਮੋਬਾਈਲ ਫੋਨ, 6 ਸਿਮ ਕਾਰਡ ਅਤੇ 6 ਬੈਟਰੀਆਂ ਬਰਾਮਦ
Published : Apr 16, 2023, 1:49 pm IST
Updated : Apr 16, 2023, 1:49 pm IST
SHARE ARTICLE
photo
photo

ਥਾਣਾ ਕੋਤਵਾਲੀ ਵਿਚ 7 ਬੰਦੀਆਂ ਖਿਲਾਫ 52-ਏ ਜੇਲ ਐਕਟ ਤਹਿਤ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ

 

ਕਪੂਰਥਲਾ : ਕੇਂਦਰੀ ਜੇਲ੍ਹ ਵਿੱਚੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਰੁਕਿਆ ਨਹੀਂ, ਹੁਣ ਇੱਕ ਵਾਰ ਫਿਰ ਤਲਾਸ਼ੀ ਦੌਰਾਨ ਕਪੂਰਥਲਾ ਜੇਲ੍ਹ ਵਿੱਚੋਂ ਮੋਬਾਈਲ ਫ਼ੋਨ, ਸਿਮ ਕਾਰਡ ਆਦਿ ਬਰਾਮਦ ਹੋਏ ਹਨ। ਵੈਸੇ ਤਾਂ ਜੇਲ੍ਹਾਂ ਵਿੱਚ ਮੋਬਾਈਲ ਫ਼ੋਨ ਮਿਲਣਾ ਆਮ ਗੱਲ ਨਹੀਂ ਹੈ ਕਿਉਂਕਿ ਗੈਂਗਸਟਰ ਅਤੇ ਹੋਰ ਵੱਡੇ ਮੁਲਜ਼ਮ ਜ਼ਿਲ੍ਹਿਆਂ ਵਿੱਚੋਂ ਹੀ ਆਪਣਾ ਨੈੱਟਵਰਕ ਚਲਾਉਂਦੇ ਹਨ। ਇਸ ਦੇ ਬਾਵਜੂਦ ਕਪੂਰਥਲਾ ਜੇਲ੍ਹ ਵਿੱਚ ਰੋਜ਼ਾਨਾ ਹੀ ਮੋਬਾਈਲ ਫ਼ੋਨ ਆਦਿ ਮਿਲਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸੇ ਕਾਰਨ ਇਹ ਜੇਲ੍ਹ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।

ਦੱਸ ਦਈਏ ਕਿ ਕਪੂਰਥਲਾ ਦੀ ਕੇਂਦਰੀ ਜੇਲ 'ਚ ਤਲਾਸ਼ੀ ਦੌਰਾਨ ਫਿਰ ਤੋਂ ਮੋਬਾਇਲ ਬਰਾਮਦ ਹੋਏ ਹਨ। ਇਹ ਬਰਾਮਦਗੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਤਲਾਸ਼ੀ ਦੌਰਾਨ ਹੋਈ ਹੈ। ਜਿਸ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ 6 ਮੋਬਾਈਲ ਫੋਨ, 6 ਸਿਮ ਕਾਰਡ ਅਤੇ 6 ਬੈਟਰੀਆਂ ਬਰਾਮਦ ਕੀਤੀਆਂ ਗਈਆਂ ਹਨ।

ਦੂਜੇ ਪਾਸੇ ਇਸ ਸਬੰਧ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਵਿੱਚ ਅਣਪਛਾਤੇ ਵਿਅਕਤੀਆਂ ਸਮੇਤ 7 ਬੰਦਿਆਂ ਖ਼ਿਲਾਫ਼ 52-ਏ ਪ੍ਰਿਜ਼ਨ ਐਕਟ ਤਹਿਤ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement