
BSF ਨੇ ਜਾਂਚ ਮਗਰੋਂ ਪਾਕਿਸਤਾਨੀ ਰੇਂਜਰਾਂ ਹਵਾਲੇ ਕੀਤਾ
ਫ਼ਿਰੋਜ਼ਪੁਰ : 15 ਅਪ੍ਰੈਲ 2023 ਯਾਨੀ ਬੀਤੇ ਕੱਲ ਬਾਅਦ ਦੁਪਹਿਰ ਬੀ.ਐਸ.ਐਫ. ਦੇ ਜਵਾਨਾਂ ਨੇ ਸਰਹੱਦ 'ਤੇ ਕੰਡਿਆਲੀ ਤਾਰ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਉਹ ਫ਼ਿਰੋਜ਼ਪੁਰ ਜ਼ਿਲ੍ਹੇ ਅਧੀਨ ਪੈਂਦੇ ਪਿੰਡ - ਰਾਜਾ ਰਾਏ ਨੇੜੇ ਪੈਂਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ਵਿੱਚ ਦਾਖਲ ਹੋ ਰਿਹਾ ਸੀ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਫੜਿਆ ਗਿਆ ਪਾਕਿ ਨਾਗਰਿਕ ਰਹਿਮਤ ਅਲੀ (ਉਮਰ-72 ਸਾਲ), ਵਾਸੀ ਕਸੂਰ (ਪਾਕਿਸਤਾਨ) ਗਲਤੀ ਨਾਲ ਭਾਰਤੀ ਇਲਾਕੇ ਵਿੱਚ ਆ ਗਿਆ ਸੀ। ਵਿਅਕਤੀ ਕੋਲੋਂ ਨਿੱਜੀ ਸਮਾਨ ਤੋਂ ਇਲਾਵਾ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ।
ਬੀਐਸਐਫ ਨੇ ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਰੇਂਜਰਸ ਕੋਲ ਪਹੁੰਚ ਕੇ ਮਾਮਲਾ ਦਰਜ ਕਰਵਾਇਆ। ਇਸ ਤੋਂ ਬਾਅਦ, 15 ਅਪ੍ਰੈਲ 2022 ਨੂੰ ਲਗਭਗ ਸਾਢੇ 6 ਵਜੇ ਪਾਕਿਸਤਾਨੀ ਨਾਗਰਿਕ ਜੋ ਅਣਜਾਣੇ ਵਿੱਚ ਸਰਹੱਦ ਪਾਰ ਕਰ ਗਿਆ ਸੀ, ਨੂੰ ਸਦਭਾਵਨਾ ਵਜੋਂ ਅਤੇ ਇਨਸਾਨੀਅਤ ਦੇ ਆਧਾਰ 'ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ। ਅਣਜਾਣੇ ਵਿੱਚ ਸਰਹੱਦ ਪਾਰ ਕਰਨ ਵਾਲਿਆਂ ਨਾਲ ਨਜਿੱਠਣ ਵੇਲੇ ਬੀਐਸਐਫ ਹਮੇਸ਼ਾ ਮਨੁੱਖੀ ਪਹੁੰਚ ਅਪਣਾਉਂਦੀ ਹੈ।