ਦੂਜੇ ਰਾਜਾਂ 'ਚ ਫਸੇ ਟਰੱਕ ਡਰਾਈਵਰ ਹੋ ਸਕਦੇ ਹਨ ਭੁੱਖਮਰੀ ਦਾ ਸ਼ਿਕਾਰ, ਵੀਡੀਉ ਕੀਤਾ ਜਾਰੀ
Published : May 16, 2020, 11:05 pm IST
Updated : May 16, 2020, 11:05 pm IST
SHARE ARTICLE
1
1

ਸਿੱਖ ਨੌਜਵਾਨ ਨੇ ਦੇਸ਼ ਦੇ ਅੱਧੀ ਦਰਜਨ ਮੁੱਖ ਮੰਤਰੀਆਂ ਨੂੰ ਮਦਦ ਦੀ ਕੀਤੀ ਅਪੀਲ

ਕੋਟਕਪੂਰਾ, 16 ਮਈ (ਗੁਰਿੰਦਰ ਸਿੰਘ) : ਸੋਸ਼ਲ ਮੀਡੀਏ 'ਤੇ ਵਾਇਰਲ ਹੋਏ ਦੋ ਵੀਡੀਉ ਕਲਿੱਪ ਦੇਸ਼ ਭਰ ਦੇ ਦੋ ਵੱਖ-ਵੱਖ ਹਿੱਸਿਆਂ ਦੀ ਤ੍ਰਾਸਦੀ ਵਿਲੱਖਣ ਢੰਗ ਨਾਲ ਬਿਆਨ ਕਰਦੇ ਪ੍ਰਤੀਤ ਹੋ ਰਹੇ ਹਨ।  ਇਕ ਵੀਡੀਉ ਕਲਿੱਪ ਵਿਚ ਟਰੱਕ ਡਰਾਈਵਰ ਸਿੱਖ ਨੌਜਵਾਨ ਅਪਣੇ ਟਰੱਕ ਦੇ ਮੂਹਰੇ ਖੜ ਕੇ ਦੇਸ਼ ਦੇ ਲਗਭਗ ਅੱਧੀ ਦਰਜਨ ਮੁੱਖ ਮੰਤਰੀਆਂ, ਸਮਾਜ ਸੇਵੀਆਂ ਅਤੇ ਪੰਜਾਬ ਵਾਸੀਆਂ ਨੂੰ ਹਾੜੇ ਕੱਢ-ਕੱਢ ਕੇ ਤਰਲੇ ਲੈਂਦਾ ਕਹਿ ਰਿਹਾ ਹੈ ਕਿ ਸਾਡੇ ਨਾਲ ਬਿਹਾਰ ਵਾਸੀ ਵਿਤਕਰਾ ਕਰ ਰਹੇ ਹਨ ਅਤੇ ਦੂਜੇ ਪਾਸੇ ਬਿਹਾਰੀ ਭਈਆਂ ਵਲੋਂ ਇਕ ਪੰਜਾਬ ਦੇ ਜਾਪਦੇ ਕਿਸੇ ਰੇਲਵੇ ਸਟੇਸ਼ਨ 'ਤੇ ਕੰਟੀਨ ਦੇ ਦਰਵਾਜੇ ਤੋੜ ਕੇ ਪਾਣੀ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਸਮੇਤ ਰਿਫਰੈਸ਼ਮੈਂਟ ਦਾ ਸਮਾਨ ਲੁੱਟ ਕੇ ਖ਼ੁਸ਼ੀ ਮਨਾਉਂਦੇ ਹੋਏ ਰੇਲ ਗੱਡੀ 'ਚ ਸਵਾਰ ਹੋ ਰਹੇ ਹਨ।

ਮਦਦ ਦੀ ਅਪੀਲ ਕਰਦਾ ਹੋਇਆ ਸਿੱਖ ਨੌਜਵਾਨ ਅਤੇ ਭਈਆਂ ਵਲੋਂ ਮਚਾਈ ਲੁੱਟ ਦੀਆਂ ਤਸਵੀਰਾਂ।ਮਦਦ ਦੀ ਅਪੀਲ ਕਰਦਾ ਹੋਇਆ ਸਿੱਖ ਨੌਜਵਾਨ ਅਤੇ ਭਈਆਂ ਵਲੋਂ ਮਚਾਈ ਲੁੱਟ ਦੀਆਂ ਤਸਵੀਰਾਂ।


ਸਿੱਖ ਨੌਜਵਾਨ ਦੁਹਾਈਆਂ ਪਾ ਰਿਹਾ ਹੈ ਕਿ ਪਿਛਲੇ ਕਰੀਬ 3 ਦਿਨਾਂ ਤੋਂ ਉਸ ਸਮੇਤ ਅਨੇਕਾਂ ਪੰਜਾਬੀ ਡਰਾਈਵਰਾਂ ਨੂੰ ਫਲੱਸ਼ਾਂ ਦਾ ਪਾਣੀ ਪੀ ਕੇ ਪਿਆਸ ਬੁਝਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਸ ਨੇ ਦਸਿਆ ਕਿ ਬਿਹਾਰ ਅਤੇ ਕਲਕੱਤਾ ਦੇ ਸਾਰੇ ਬਾਰਡਰ ਸੀਲ ਕਰ ਦਿਤੇ ਹਨ, ਉਥੋਂ ਦੇ ਵਸਨੀਕਾਂ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਪੰਜਾਬੀ ਵਾਹਨ ਚਾਲਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਅੰਤਾਂ ਦੀ ਗਰਮੀ ਦੇ ਬਾਵਜੂਦ ਸਾਰੇ ਕਰੀਬ 3-3 ਦਿਨ ਤੋਂ ਭੁੱਖੇ ਹਨ ਅਤੇ 10 ਰੁਪਏ ਵਾਲੀ ਪਾਣੀ ਦੀ ਬੋਤਲ ਉਨ੍ਹਾਂ ਨੂੰ 100-100 ਰੁਪਏ ਵੇਚੀ ਜਾ ਰਹੀ ਹੈ, ਜਿਸ ਨੂੰ ਖਰੀਦਣ ਤੋਂ ਬਹੁਤੇ ਪੰਜਾਬੀ ਅਸਮਰੱਥ ਹੋ ਕੇ ਰਹਿ ਗਏ ਹਨ।
ਉਨ੍ਹਾਂ ਬਲਵੰਤ ਸਿੰਘ ਰਾਮੂਵਾਲੀਆ, ਭਗਵੰਤ ਮਾਨ, ਡਾ. ਐਸਪੀ ਸਿੰਘ ਉਬਰਾਏ, ਰਵੀ ਸਿੰਘ ਖ਼ਾਲਸਾ ਐਡ ਯੂ.ਕੇ. ਆਦਿ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਦਾ ਉਥੋਂ ਵਾਪਸ ਪੰਜਾਬ ਪਹੁੰਚਣਾ ਯਕੀਨੀ ਬਣਾਇਆ ਜਾਵੇ ਤੇ ਜਾਂ ਲੰਗਰ ਦਾ ਪ੍ਰਬੰਧ ਹੋਵੇ ਨਹੀਂ ਤਾਂ ਬਹੁਤ ਸਾਰੇ ਪੰਜਾਬੀ ਭੁੱਖਮਰੀ ਦਾ ਸ਼ਿਕਾਰ ਹੋ ਕੇ ਰੱਬ ਨੂੰ ਪਿਆਰੇ ਹੋ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement