
'ਏ' ਪਾਜ਼ਿਟਿਵ ਅਤੇ 'ਓ' ਪਾਜ਼ਿਟਿਵ ਗਰੁੱਪ ਦਾ ਸਟਾਕ ਬਿਲਕੁਲ ਹੋਇਆ ਖਤਮ
ਗੁਰਦਾਸਪੁਰ(ਅਵਤਾਰ ਸਿੰਘ) ਕੋਰੋਨਾ ਵਾਇਰਸ ਨੇ ਜਿੱਥੇ ਰੋਜ਼ਮਰਾ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਉਥੇ ਇਸਦਾ ਅਸਰ ਸਿਹਤ ਸੇਵਾਵਾਂ ਤੇ ਵੀ ਪਿਆ। ਜਿਲ੍ਹਾ ਗੁਰਦਾਸਪੁਰ 'ਚ ਬਲੱਡ ਬੈਂਕ ਵਿੱਚ ਵੀ ਕੋਰੋਨਾ ਦਾ ਪਰਛਾਵਾਂ ਪਿਆ ਹੈ।
Blood Bank
ਕੋਰੋਨਾ ਵਾਇਰਸ ਕਾਰਨ ਬਲੱਡ ਡੋਨਰਾਂ ਵੱਲੋਂ ਖੂਨ ਦਾਨ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਖੂਨ ਦੀ ਵੱਡੀ ਕਮੀ ਆਈ ਹੈ ਗੁਰਦਾਸਪੁਰ ਬਲੱਡ ਬੈਂਕ ਵਿਚ ਏ ਪਾਜ਼ਿਟਿਵ ਅਤੇ ਓ ਪਾਜ਼ਿਟਿਵ ਗਰੁੱਪ ਦੇ ਖੂਨ ਦਾ ਸਟਾਕ ਬਿਲਕੁੱਲ ਖਤਮ ਹੋ ਚੁੱਕਿਆ ਹੈ ਜਿਸ ਕਰਕੇ ਲੋਕ ਪ੍ਰੇਸ਼ਾਨ ਹਨ।
Blood Donate
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਦੇ ਐਲਟੀਐਮ ਰਾਣਾ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਕਹਿਰ ਬਲੱਡ ਬੈਂਕ ਉਪਰ ਵੀ ਪਿਆ ਹੈ ਕੋਰੋਨਾ ਕਰਕੇ ਬਲੱਡ ਬੈਂਕ ਵਿਚ ਖੂਨ ਦੀ ਕਮੀ ਆਈ ਹੈ ਜਿਸ ਕਰਕੇ ਮਰੀਜਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।
Rana Singh
ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪਹਿਲਾਂ ਬਲੱਡ ਬੈਂਕ ਵਿਚ 250 ਤੋਂ 300 ਯੂਨਿਟ ਬਲੱਡ ਰਹਿੰਦਾ ਸੀ ਪਰ ਹੁਣ ਕੋਰੋਨਾ ਵਾਇਰਸ ਕਾਰਨ ਬਲੱਡ ਬੈਂਕ ਵਿਚ ਸਿਰਫ 70 ਯੂਨਿਟ ਹੀ ਬਲੱਡ ਹੈ। ਹਾਲਾਤ ਇੰਨੇ ਚਿੰਤਾਜਨਕ ਬਣੇ ਹੋਏ ਹਨ ਕਿ ਬਲੱਡ ਬੈਂਕ ਵਿਚ 'ਏ' ਪਾਜ਼ਿਟਿਵ ਅਤੇ 'ਓ' ਪਾਜ਼ਿਟਿਵ ਗਰੁੱਪ ਦਾ ਸਟਾਕ ਖਤਮ ਹੋ ਗਿਆ ਹੈ ਅਤੇ ਬਾਕੀ ਦੇ ਬਲੱਡ ਗਰੁੱਪ ਵਿਚ ਵੀ ਬਹੁਤ ਕਮੀ ਆਈ ਹੈ।
Rana Singh
ਉਹਨਾਂ ਦੱਸਿਆ ਕਿ ਖ਼ੂਨ ਦੀ ਡਿਮਾਂਡ ਜ਼ਿਆਦਾ ਆ ਰਹੀ ਹੈ ਜਦੋਂ ਕਿ ਖ਼ੂਨਦਾਨ ਕਰਨ ਵਾਲੇ ਡੋਨਰ ਕੋਰੋਨਾ ਵਾਇਰਸ ਕਾਰਨ ਘੱਟ ਖੂਨ ਦਾਨ ਕਰ ਰਹੇ ਹਨ ਅਤੇ ਨਾ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਜਿਸ ਕਰਕੇ ਖੂਨ ਨਾਂ ਮਿਲਣ ਕਾਰਨ ਮਰੀਜ਼ ਕਾਫੀ ਪ੍ਰੇਸ਼ਾਨ ਹੋ ਰਹੇ ਹਨ ਇਸ ਲਈ ਉਹਨਾਂ ਨੇ ਡੋਨਰਾਂ ਨੂੰ ਅਪੀਲ ਕੀਤੀ ਹੈ ਕਿ ਵੈਕਸੀਨ ਦੇ 28 ਦਿਨਾਂ ਬਾਅਦ ਖੂਨ ਦਾਨ ਕੀਤਾ ਜਾ ਸਕਦਾ ਹੈ ਇਸ ਲਈ ਖੂਨ ਦਾਨ ਕਰੋ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਇਆ ਜਾ ਸਕਣ।
Blood Donate