
ਕਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਅੰਦਰ ਵਿੱਦਿਅਕ ਅਦਾਰੇ ਅਣਮਿੱਥੇ ਸਮੇਂ ਲਈ ਬੰਦ ਹਨ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ): ਕਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਅੰਦਰ ਵਿੱਦਿਅਕ ਅਦਾਰੇ ਅਣਮਿੱਥੇ ਸਮੇਂ ਲਈ ਬੰਦ ਹਨ। ਇਸ ਦਾ ਪਹਿਲਾ ਕਾਰਨ ਸਕੂਲ ਪੜ੍ਹਦੇ ਬੱਚਿਆਂ ਦੀ ਆਪਸੀ ਦੂਰੀ ਬਣਾ ਕੇ ਰੱਖਣ ਦਾ ਮੰਤਵ ਹਾਸਲ ਕਰਨਾ ਅਤੇ ਦੂਸਰਾ ਬੱਚਿਆਂ ਨੂੰ ਕਰੋਨਾ ਹੋ ਜਾਣ ਦੀ ਸੂਰਤ ਵਿੱਚ ਉਨ੍ਹਾਂ ਦੇ ਇਲਾਜ਼ ਲਈ ਫਿਲਹਾਲ ਕੋਈ ਵੈਕਸੀਨ ਦਾ ਉਪਲਬਧ ਨਾ ਹੋਣਾ ਦੱਸਿਆ ਜਾ ਰਿਹਾ ਹੈ
Online classes
ਪਰ ਸਰਕਾਰੀ ਅਤੇ ਗੈਰਸਰਕਾਰੀ ਸਕੂਲਾਂ ਵਿੱਚ ਅਧਿਆਪਕ ਲਗਾਤਾਰ ਹਾਜ਼ਰੀ ਦੇ ਰਹੇ ਹਨ ਅਤੇ ਉਕਤ ਦੋਵੇਂ ਤਰ੍ਹਾਂ ਦੇ ਸਕੂਲਾਂ ਵਿੱਚ ਕੋਈ ਸਰਬ-ਸਾਂਝਾ ਹੌਟ ਸਪੋਟ ਨਾ ਹੋਣ ਦੇ ਬਾਵਜੂਦ ਵੀ ਅਧਿਆਪਕ ਆਪੋ ਆਪਣੇ ਮੋਬਾਇਲਾਂ ਤੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾ ਰਹੇ ਹਨ। ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਅਧਿਆਪਕਾਂ ਵਲੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਨਾਲ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਰਹੀ ਬਲਕਿ ਖਾਨਾਪੂਰਤੀ ਕੀਤੀ ਜਾ ਰਹੀ ਹੈ
Corona
ਜਦ ਕਿ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਆਨਲਾਈਨ ਕਲਾਸਾਂ ਲਗਾ ਰਹੇ ਅਧਿਆਪਕ ਆਪਣੇ ਮੰਤਵ ਵਿੱਚ ਪੂਰੀ ਤਰ੍ਹਾਂ ਸਫਲ ਹਨ। ਸਾਡੇ ਦੇਸ਼ ਤੇ ਲਗਭਗ 300 ਸਾਲ ਰਾਜ ਕਰਨ ਵਾਲੇ ਅੰਗਰੇਜਾਂ ਦੀ ਵਿੱਦਿਅਕ ਨੀਤੀ ਸ਼ੁਰੂ ਤੋਂ ਹੀ ਕਲਰਕ ਪੈਦਾ ਕਰਨ ਵਾਲੀ ਸੀ ਜਦ ਕਿ ਅਜੋਕਾ ਯੁੱਗ ਵਿਗਿਆਨਕ ਅਤੇ ਤਕਨੀਕੀ ਹੈ ਸੋ, ਇਸ ਲਿਹਾਜ਼ ਨਾਲ ਸਾਡਾ ਵਿੱਦਿਅਕ ਢਾਂਚਾ ਵੀ ਵਿਗਿਆਨਕ ਅਤੇ ਤਕਨੀਕੀ ਹੋਣਾ ਚਾਹੀਦਾ ਹੈ। ਪੰਜਾਬ ਦੇ ਸਕੂਲ ਮਾਲਕਾਂ, ਪ੍ਰਬੰਧਕ ਕਮੇਟੀਆਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਤੁਰੰਤ ਖੋਲ੍ਹੇ ਜਾਣੇ ਚਾਹੀਦੇ ਹਨ ਅਤੇ ਸਰਕਾਰੀ ਬੱਸਾਂ ਦੀਆਂ ਸਵਾਰੀਆਂ ਵਾਂਗ ਬੱਚਿਆਂ ਦਰਮਿਆਨ ਵੀ ਉੱਚਿਤ ਦੂਰੀ ਬਣਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਕਰੋਨਾ ਮਹਾਂਮਾਰੀ ਦੌਰਾਨ ਸਭ ਸਰਕਾਰੀ ਨਿਯਮਾਂ ਦਾ ਸਹੀ ਪਾਲਣ ਕੀਤਾ ਜਾ ਸਕੇ।
Online Class
ਸਕੂਲ ਦੇ ਅਧਿਆਪਕਾਂ ਕਹਿਣਾ ਹੈ ਕਿ ਪੜਾਈ ਤਾਂ ਆਨਲਾਇਨ ਘਰ ਤੋਂ ਵੀ ਅਸੀਂ ਕਰਵਾ ਸਕਦੇ ਹਨ ਹੁਣ ਤਾਂ ਵਿਗਿਆਨਕ ਯੁੱਗ ਹੈ ਕਿ ਇੱਕ ਐਪ ਬਣਾਕੇ ਇੱਕ ਟੀਚਰ ਸਾਰੇ ਪੰਜਾਬ ਨੁੰ ਪੜਾ ਸਕਦਾ ਹੈ ਪਰ ਸਕੂਲ ਵਿੱਚ ਸਟਾਫ ਨੂੰ ਬੁਲਾਕੇ ਕੋਰੋਨਾ ਵਰਗੀ ਮਹਾਂਮਾਰੀ ਦੇ ਮੁੰਹ ਵਿੱਚ ਧੱਕਿਆ ਜਾ ਰਿਹਾ ਹੈ ਜੇਕਰ ਸਾਡੇ ਨਾਲ ਅਲੀਗੜ ਮੁਸਲਿਮ ਯੂਨੀਵਰਸਿਟੀ ਵਿੱਚ 34 ਪ੍ਰਫੈਸਰਾਂ ਦੀ ਮੌਤ ਵਰਗੀ ਘਟਨਾ ਵਾਪਰ ਤਾਂ ਕੌਣ ਜਿੰਮੇਵਾਰ ਹੈ।