
ਹੇਮਕੁੰਟ ਫਾਊਂਡੇਸ਼ਨ ਪਿਛਲੇ ਗਿਆਰਾਂ ਸਾਲਾਂ ਤੋਂ ਲੋਕਾਂ ਦੀ ਕਰ ਰਹੀ ਹੈ ਸੇਵਾ
ਮੁਹਾਲੀ( ਚਰਨਜੀਤ ਸਿੰਘ ਸੁਰਖਾਬ) ਕੋਰੋਨਾ ਦਾ ਕਹਿਰ ਲਗਾਤਾਰ ਕਹਿਰ ਢਾਹ ਰਿਹਾ ਹੈ। ਜਦੋਂ ਸਰਕਾਰ ਵੱਲੋਂ ਚੰਗੀਆਂ ਸਿਹਤ ਸਹੂਲਤਾਂ ਦੇ ਕੀਤੇ ਦਾਅਵੇ ਫੇਲ੍ਹ ਹੋ ਗਏ ਤਾਂ ਉਦੋਂ ਬਹੁਤ ਸਾਰੀਆਂ ਸੰਸਥਾਵਾਂ ਲੋਕਾਂ ਦੀ ਸਹਾਇਤਾ ਲਈ ਅੱਗੇ ਆਈਆਂ ਤੇ ਲੋਕਾਂ ਨੂੰ ਨਵੀਂ ਉਮੀਦ ਦਿੱਤੀ। ਲੋਕਾਂ ਦੀ ਜਾਨ ਬਚਾਉਣ ਵਿਚ ਵੱਡਾ ਯੋਗਦਾਨ ਦਿੱਤਾ।
Charanjit Singh Surkhab and Hartirath Singh
ਹੇਮਕੁੰਟ ਫਾਊਂਡੇਸ਼ਨ ਪਿਛਲੇ ਗਿਆਰਾਂ ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਕੋਰੋਨਾ ਦੇ ਚੱਲਦੇ ਸਭ ਤੋਂ ਪਹਿਲਾਂ ਆਕਸੀਜਨ ਦੇ ਲੰਗਰ ਲਾਏ ਗਏ ਅਤੇ ਫਿਰ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਲਈ ਇਕ ਆਰਜ਼ੀ ਹਸਪਤਾਲ ਸਥਾਪਿਤ ਕੀਤਾ ਗਿਆl
Hemkunt Foundation
ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਚਰਨਜੀਤ ਸਿੰਘ ਵੱਲੋਂ ਹੇਮਕੁੰਟ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਹਰਤੀਰਥ ਸਿੰਘ ਨਾਲ ਗੱਲਬਾਤ ਕੀਤੀ। ਹਰਤੀਰਥ ਸਿੰਘ ਨੇ ਦੱਸਿਆ ਕਿ ਉਸ ਨੂੰ ਦੋ ਵਾਰ ਕੋਰੋਨਾ ਹੋ ਚੁੱਕਿਆ ਹੈ, ਪਰ ਗੁਰੂ ਮਹਾਰਜ ਦੀ ਕਿਰਪਾ ਨਾਲ ਹੋ ਠੀਕ ਹੋ ਗਏ ਤੇ ਲੋਕਾਂ ਦੀ ਸੇਵਾ ਕਰ ਰਹੇ ਹਨ।
Charanjit Singh Surkhab and Hartirath Singh
ਉਹਨਾਂ ਦੱਸਿਆ ਕਿ ਉਹਨਾਂ ਨੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪ੍ਰਬੰਧ ਪੂਰੇ ਕਰ ਲਏ ਹਨ। ਇਕ ਸਮੇਂ ਵਿਚ 500 ਲੋਕ ਇਲਾਜ ਕਰਵਾਉਣ ਲਈ ਆ ਸਕਦੇ ਹਨ ਤੇ ਮਰੀਜ਼ਾਂ ਲਈ 4 ਐਂਬੂਲੈਂਸਾਂ ਦੇ ਵੀ ਆਰਡਰ ਦਿੱਤੇ ਗਏ ਹਨ।
Hemkunt Foundation
ਇਸ ਤੋਂ ਇਲਾਵਾ ਹਰਤੀਰਥ ਨੇ ਦੱਸਿਆ ਕਿ ਆਕਸੀਜਨ ਦੀ ਕਮੀ ਨੂੰ ਲੈ ਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਕਸੀਜਨ ਵਾਲੇ ਟਰੱਕ ਬਹੁਤ ਵਾਰ ਰਸਤੇ ਵਿੱਚ ਰੋਕੇ ਗਏ ਪਰ ਥੋੜ੍ਹੀ ਬਹੁਤੀ ਦੇਰੀ ਦੇ ਨਾਲ ਪ੍ਰਸ਼ਾਸਨ ਨੇ ਉਹ ਟਰੱਕ ਛੱਡ ਦਿੱਤੇl
Charanjit Singh Surkhab and Hartirath Singh
ਤੀਰਥ ਦਾ ਕਹਿਣਾ ਹੈ ਕਿ ਅਸੀਂ ਸਿੱਖ ਹਾਂ ਕਦੇ ਵੀ ਮਰਨ ਤੋਂ ਨਹੀਂ ਡਰਦੇlਜਿਸ ਦੀ ਬਦੌਲਤ ਸਿੱਖ ਇਸ ਭਿਆਨਕ ਸਮੇਂ ਵਿੱਚ ਵੀ ਲੋਕਾਂ ਦੀ ਸੇਵਾ ਕਰ ਰਹੇ ਹਨ ਤੇ ਕਰਦੇ ਰਹਿਣਗੇ।
Hemkunt Foundation
ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਜਾਨ ਦੀ ਨਹੀਂ ਪਰਵਾਹ ਕਰਦੇ। ਅਸੀਂ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਫਿਰ ਚਾਹੇ ਪ੍ਰਸ਼ਾਸਨ ਦੀ ਕੋਈ ਸਹਾਇਤਾ ਮਿਲੇ ਜਾਂ ਨਾ ਮਿਲੇ lਉਹਨਾਂ ਕਿਹਾ ਕਿ ਨਾ ਅਸੀਂ ਪਿੱਛੇ ਹਟੇ ਹਾਂ ਨਾਂ ਪਿੱਛੇ ਹਟਾਂਗੇ।
Charanjit Singh Surkhab and Hartirath Singh
ਤੀਰਥ ਨੇ ਦੱਸਿਆ ਕਿ ਅਜੇ ਵੀ ਕੁਝ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਨੇ ਤੇ ਵਾਰ ਵਾਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਨੇ ਕਿ ਇਹ ਸੇਵਾ ਕਾਰਜ ਬੰਦ ਕੀਤੇ ਜਾਣ ਪਰ ਉਹ ਅਤੇ ਉਨ੍ਹਾਂ ਦੀ ਟੀਮ ਕਿਸੇ ਤੋਂ ਵੀ ਡਰਨ ਵਾਲੀ ਨਹੀਂ ਸਗੋਂ ਇਸੇ ਤਰ੍ਹਾਂ ਸੇਵਾ ਹੁੰਦੀ ਰਹੇਗੀ।
Charanjit Singh Surkhab and Hartirath Singh
ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੁਣ ਤੱਕ ਜਿਸਨੇ ਵੀ ਚੰਗੇ ਕੰਮ ਕੀਤੇ ਨੇ ਉਸ ਤੇ ਸਵਾਲ ਚੱਕੇ ਹੀ ਜਾਂਦੇ ਹਨ। ਉਹਨਾਂ ਦੀ ਟੀਮ ਦੇ ਮੈਂਬਰਾਂ ਨੂੰ ਕੋਰੋਨਾ ਹੋ ਗਿਆ ਸੀ ਤੇ ਉਹ ਠੀਕ ਹੋ ਗਏ ਦੁਬਾਰਾ ਲੋਕਾਂ ਦੀ ਸੇਵਾ ਵਿਚ ਲੱਗ ਗਏ। ਹਰਤੀਹਰਥ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਸਰਬਤ ਦੇ ਭਲੇ ਦਾ ਹੈ ਲੋਕਾਂ ਨੂੰ ਅੱਗੇ ਆ ਕੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜੇ ਹੁਣ ਨਾ ਅੱਗੇ ਆਏ ਤਾਂ ਫਿਰ ਕਦੇ ਨਹੀਂ ਆ ਪਾਵਾਂਗੇ। ਸੋ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੋ।
Charanjit Singh Surkhab and Hartirath Singh