ਭਾਰਤੀ ਕਿਸਾਨ ਯੂਨੀਅਨ ਹੋਈ ਦੋ-ਫਾੜ, ਕਈ ਕਿਸਾਨ ਜਥੇਬੰਦੀਆਂ ਨੇ ਛਡਿਆ ਰਾਕੇਸ਼ ਟਿਕੈਤ ਦਾ ਸਾਥ
Published : May 16, 2022, 6:50 am IST
Updated : May 16, 2022, 6:50 am IST
SHARE ARTICLE
image
image

ਭਾਰਤੀ ਕਿਸਾਨ ਯੂਨੀਅਨ ਹੋਈ ਦੋ-ਫਾੜ, ਕਈ ਕਿਸਾਨ ਜਥੇਬੰਦੀਆਂ ਨੇ ਛਡਿਆ ਰਾਕੇਸ਼ ਟਿਕੈਤ ਦਾ ਸਾਥ


ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ  ਬੀਕੇਯੂ 'ਚੋਂ ਕਢਿਆ ਬਾਹਰ

ਲਖਨਊ,15 ਮਈ : ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਉਨ੍ਹਾਂ ਦੀ ਬਰਸੀ ਮੌਕੇ ਹੀ ਦੋ ਧੜਿਆਂ ਵਿਚ ਵੰਡੀ ਗਈ | ਰਾਸ਼ਟਰੀ ਪ੍ਰਧਾਨ ਨਰੇਸ਼ ਟਿਕੈਤ ਅਤੇ ਬੁਲਾਰੇ ਰਾਕੇਸ਼ ਟਿਕੈਤ ਵੱਖ ਹੋ ਗਏ ਹਨ | ਬੀਕੇਯੂ ਦੇ ਕੌਮੀ ਮੀਤ ਪ੍ਰਧਾਨ ਰਾਜੇਸ਼ ਸਿੰਘ ਚੌਹਾਨ ਦੀ ਅਗਵਾਈ ਹੇਠ ਨਵੀਂ ਬੀ.ਕੇ.ਯੂ (ਗ਼ੈਰ-ਸਿਆਸੀ) ਦਾ ਗਠਨ ਕੀਤਾ ਗਿਆ ਹੈ | ਰਾਜੇਸ਼ ਸਿੰਘ ਚੌਹਾਨ ਖੁਦ ਇਸ ਦੇ ਕੌਮੀ ਪ੍ਰਧਾਨ ਬਣ ਗਏ ਹਨ |    
ਅੱਜ ਗੰਨਾ ਇੰਸਟੀਚਿਊਟ ਦੇ ਆਡੀਟੋਰੀਅਮ, ਲਖਨਊ ਵਿਚ ਹੋਈ ਕਾਰਜਕਾਰਨੀ ਦੀ ਮੀਟਿੰਗ ਵਿਚ ਇਕ ਵੱਡਾ ਫ਼ੈਸਲਾ ਲਿਆ ਗਿਆ | ਰਾਕੇਸ਼ ਟਿਕੈਤ ਨੂੰ  ਭਾਰਤੀ ਕਿਸਾਨ ਯੂਨੀਅਨ ਦੀ ਕਾਰਜਕਾਰਨੀ ਦੀ ਮੀਟਿੰਗ ਵਿਚ ਬਰਖ਼ਾਸਤ ਕਰ ਦਿਤਾ ਗਿਆ ਹੈ | ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਨਰੇਸ਼ ਟਿਕੈਤ ਨੂੰ  ਵੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਹੈ | ਭਾਰਤੀ ਕਿਸਾਨ ਯੂਨੀਅਨ 'ਚ ਹੁਣ ਬਗਾਵਤ ਨੇ ਵੱਡਾ ਹੰਗਾਮਾ ਸ਼ੁਰੂ ਕਰ ਦਿਤਾ ਹੈ | ਪਛਮੀ ਉੱਤਰ ਪ੍ਰਦੇਸ਼ ਦੇ ਕਈ ਪ੍ਰਮੁੱਖ ਕਿਸਾਨ ਆਗੂਆਂ ਨੇ ਟਿਕੈਤ ਭਰਾਵਾਂ ਦਾ ਵਿਰੋਧ ਕੀਤਾ | ਨਰੇਸ਼ ਟਿਕੈਤ ਦੀ ਥਾਂ ਫਤਿਹਪੁਰ ਦੇ ਰਾਜੇਸ਼ ਸਿੰਘ ਚੌਹਾਨ ਨੂੰ  ਨਵਾਂ ਪ੍ਰਧਾਨ ਚੁਣਿਆ ਗਿਆ ਹੈ | 15 ਮਈ ਨੂੰ  ਸਵਰਗੀ ਮਹਿੰਦਰ ਸਿੰਘ ਟਿਕੈਤ ਦੀ ਬਰਸੀ 'ਤੇ ਲਖਨਊ 'ਚ ਭਾਰਤੀ ਕਿਸਾਨ ਯੂਨੀਅਨ (ਗ਼ੈਰ-ਸਿਆਸੀ) ਦੀ ਹੋਈ ਅਹਿਮ ਬੈਠਕ 'ਚ
ਮਹਿੰਦਰ ਸਿੰਘ ਟਿਕੈਤ ਦੇ ਪੁੱਤਰਾਂ ਨੂੰ  ਪਾਰਟੀ 'ਚ ਵੱਡਾ ਝਟਕਾ ਲੱਗਾ ਹੈ |
ਭਾਰਤੀ ਕਿਸਾਨ ਯੂਨੀਅਨ ਗ਼ੈਰ-ਸਿਆਸੀ ਦੇ ਨਵੇਂ ਪ੍ਰਧਾਨ ਰਾਜੇਸ ਸਿੰਘ ਚੌਹਾਨ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਰਾਕੇਸ਼ ਟਿਕੈਤ ਅਤੇ ਨਰੇਸ ਟਿਕੈਤ ਸਿਆਸਤ ਤੋਂ ਪ੍ਰੇਰਿਤ ਹਨ | ਅਸੀਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜਾਂਗੇ | ਅਸੀਂ ਮਹਿੰਦਰ ਸਿੰਘ ਟਿਕੈਤ ਦੇ ਮਾਰਗ 'ਤੇ ਚੱਲ ਰਹੇ ਹਾਂ, ਅਸੀਂ ਅਪਣੇ ਸਿਧਾਂਤਾਂ ਤੋਂ ਉਲਟ ਨਹੀਂ ਜਾਵਾਂਗੇ |
ਰਾਜੇਸ਼ ਸਿੰਘ ਚੌਹਾਨ ਨੇ ਕਿਹਾ ਕਿ ਮੈਂ ਦੋਵਾਂ ਭਰਾਵਾਂ ਦੇ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਨ ਦਾ ਵਿਰੋਧ ਕੀਤਾ ਸੀ | ਅਸੀਂ ਗ਼ੈਰ-ਸਿਆਸੀ ਲੋਕ ਹਾਂ | ਸਾਡਾ ਕੰਮ ਕਿਸਾਨਾਂ ਦੀਆਂ ਸਮੱਸਿਆਵਾਂ 'ਤੇ ਲੜਨਾ ਹੈ | ਇਸ ਦੌਰਾਨ ਦੋਵਾਂ ਭਰਾਵਾਂ ਨੇ ਸਾਨੂੰ ਕਈ ਵਾਰ ਪਾਰਟੀ ਵਿਚ ਸ਼ਾਮਲ ਹੋਣ ਲਈ ਕਿਹਾ ਪਰ ਅਸੀਂ ਸ਼ਾਮਲ ਨਹੀਂ ਹੋਏ | ਕਿਸਾਨ ਲਹਿਰ ਵਿਚ ਅਸੀਂ ਵੀ ਬਰਾਬਰ ਦੇ ਭਾਈਵਾਲ ਸੀ | ਮੈਂ ਹਮੇਸ਼ਾ ਰਾਕੇਸ਼ ਅਤੇ ਨਰੇਸ਼ ਟਿਕੈਤ ਨਾਲ ਲੜਦਾ ਰਿਹਾ ਹਾਂ | ਜੇਕਰ ਹੁਣ ਵੀ ਸਰਕਾਰ ਨੇ ਨਾ ਸੁਣੀ ਤਾਂ ਅਸੀਂ ਕਿਸਾਨਾਂ ਦੀ ਲੜਾਈ ਲੜਾਂਗੇ | ਅਸੀਂ ਸਵਰਗੀ ਮਹਿੰਦਰ ਸਿੰਘ ਟਿਕੈਤ ਦੇ ਮਿਸ਼ਨ ਨੂੰ  ਅੱਗੇ ਲੈ ਕੇ ਜਾਵਾਂਗੇ |
ਚੌਹਾਨ ਨੇ ਕਿਹਾ ਕਿ ਹੁਣ ਅਸੀਂ ਸੰਗਠਨ ਨੂੰ  ਨਵੇਂ ਸਿਰੇ ਤੋਂ ਤਿਆਰ ਕਰਾਂਗੇ | ਦੇਸ਼ ਦੇ ਕਿਸਾਨ ਆਗੂ ਰਾਕੇਸ਼ ਅਤੇ ਨਰੇਸ਼ ਟਿਕੈਤ ਦੀ ਹਰ ਹਰਕਤ ਤੋਂ ਬੇਹੱਦ ਨਾਰਾਜ਼ ਹਨ | ਅਸੀਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ  ਹਰ ਮੰਚ 'ਤੇ ਉਠਾਉਣ ਦਾ ਸੰਕਲਪ ਲਿਆ ਹੈ | ਕਿਸਾਨਾਂ ਦੇ ਹਿਤਾਂ ਦੀ ਗੱਲ ਕਰਨ ਦੀ ਬਜਾਏ ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਕੁੱਝ ਧਾੜਵੀਆਂ ਵਿਚਕਾਰ ਫਸ ਜਾਂਦੇ ਹਨ | ਭਾਰਤੀ ਕਿਸਾਨ ਯੂਨੀਅਨ ਦੀ ਲਖਨਊ ਵਿਚ ਹੋਈ ਕਾਰਜਕਾਰਨੀ ਦੀ ਮੀਟਿੰਗ ਵਿਚ ਰਾਕੇਸ਼ ਅਤੇ ਨਰੇਸ਼ ਟਿਕੈਤ ਵਿਰੁਧ ਕਾਰਵਾਈ ਨੂੰ  ਲੈ ਕੇ ਪਾਰਟੀ ਵਿਚ ਫੁੱਟ ਪੈ ਗਈ ਹੈ | ਇਸ ਦੌਰਾਨ ਭਾਕਿਯੂ (ਅਸਿਆਸੀ) ਨੇ ਨਰੇਸ਼ ਟਿਕਟ ਨੂੰ  ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿਤਾ |     (ਏਜੰਸੀ))

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement