
ਭਾਰੀ ਮੀਂਹ ਕਾਰਨ ਅਸਾਮ ’ਚ ਹੜ੍ਹ ਦਾ ਅਲਰਟ, ਜ਼ਮੀਨ ਖਿਸਕਣ ਨਾਲ 3 ਦੀ ਮੌਤ
ਗੁਹਾਟੀ, 15 ਮਈ : ਅਸਾਮ ਵਿਚ ਲਗਾਤਾਰ ਮੀਂਹ ਕਾਰਨ ਦੀਮਾ ਹਸਾਓ ਦੇ ਕਈ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਆਸਾਨੀ ਤੂਫਾਨ ਆਸਾਨੀ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਆਸਾਮ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਮੀਂਹ ਅਤੇ ਪਾਣੀ ਭਰਨ ਕਾਰਨ ਹਜ਼ਾਰਾਂ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਅਸਾਮ ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਅਨੁਸਾਰ, ਲਗਾਤਾਰ ਮੀਂਹ ਕਾਰਨ ਹੁਣ ਤਕ ਦੀਮਾ ਹਸਾਓ ਜ਼ਿਲ੍ਹੇ ਦੇ 12 ਪਿੰਡਾਂ ਤੋਂ ਜ਼ਮੀਨ ਖਿਸਕਣ ਦੀ ਸੂਚਨਾ ਮਿਲੀ ਹੈ। ਹਾਫਲਾਂਗ ਇਲਾਕੇ ’ਚ ਕਰੀਬ 80 ਘਰ ਬੁਰੀ ਤਰ੍ਹਾਂ ਪ੍ਰਭਾਵਤ ਹਨ। ਦੀਮਾ ਹਸਾਓ ਜ਼ਿਲੇ ਦੇ ਹਾਫਲਾਂਗ ਇਲਾਕੇ ’ਚ ਜ਼ਮੀਨ ਖਿਸਕਣ ਕਾਰਨ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।
ਅਸਾਮ ਦੇ ਪੰਜ ਜ਼ਿਲ੍ਹਿਆਂ ’ਚ ਹੜ੍ਹ ਕਾਰਨ ਲਗਭਗ 25,000 ਲੋਕ ਪ੍ਰਭਾਵਤ ਹੋਏ ਹਨ। ਭਾਰਤੀ ਫ਼ੌਜ ਦੇ ਜਵਾਨਾਂ ਨੇ ਬੀਤੀ ਰਾਤ ਕਛਰ ਜ਼ਿਲੇ ਦੇ ਬਲੀਚਰਾ ਅਤੇ ਬਰਖੋਲਾ ਦੇ ਹੜ੍ਹ ਪ੍ਰਭਾਵਤ ਇਲਾਕਿਆਂ ’ਚ ਬਚਾਅ ਮੁਹਿੰਮ ਚਲਾਈ। ਅਸਾਮ ਦੇ ਹੋਜਈ ਵਿਚ ਹੜ੍ਹਾਂ ਤੋਂ ਬਾਅਦ ਲਗਾਤਾਰ ਹੋ ਰਹੀ ਬਾਰਸ਼ ਨੇ ਸੜਕਾਂ, ਪੁਲ ਅਤੇ ਵਾਹੀਯੋਗ ਜ਼ਮੀਨਾਂ ਨੂੰ ਪਾਣੀ ਵਿਚ ਕਰ ਦਿਤਾ ਹੈ। ਕਈ ਥਾਈਂ ਰੇਲ ਦੀਆਂ ਪਟੜੀਆਂ ਦੇ ਹੇਠੋਂ ਮਿੱਟੀ ਖਿਸਕ ਗਈ ਜਿਸ ਕਾਰਨ ਪਟੜੀਆਂ ੂਭਾਰੀ ਨੁਕਸਾਨ ਪੁੱਜਾ ਹੈ।
ਪਿਛਲੇ ਕੱੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ ਕਾਰਨ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ, ਜਿਸ ਨਾਲ ਮਾਈਬਾਂਗ ਅਤੇ ਮਾਹੂਰ ਵਿਚਕਾਰ ਰੇਲ ਮਾਰਗ ਪ੍ਰਭਾਵਤ ਹੋਇਆ ਹੈ। ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਤੋਂ ਇਲਾਵਾ, ਉੱਤਰ-ਪੂਰਬੀ ਫਰੰਟੀਅਰ ਰੇਲਵੇ (ਐਨਐਫ਼ਆਰ) ਦੇ ਲੁਮਡਿੰਗ-ਬਦਰਪੁਰ ਸੈਕਸ਼ਨ ਵਿਚ ਕਈ ਟਰੇਨਾਂ ਨੂੰ ਰੱਦ ਕਰ ਦਿਤਾ ਗਿਆ ਹੈ। ਰੇਲਵੇ ਮੁਤਾਬਕ, ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਉੱਤਰ-ਪੂਰਬੀ ਸਰਹੱਦੀ ਰੇਲਵੇ ਦੇ ਲੁਮਡਿੰਗ-ਬਦਰਪੁਰ ਸੈਕਸ਼ਨ ’ਚ ਕਈ ਟਰੇਨਾਂ ਨੂੰ ਰੱਦ ਕਰ ਦਿਤਾ ਗਿਆ ਹੈ। ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਲੁਮਡਿੰਗ ਡਿਵੀਜਨ ਦੇ ਲੁਮਡਿੰਗ-ਬਦਰਪੁਰ ਪਹਾੜੀ ਹਿੱਸੇ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਜਾਣ ਦੇ ਮੱਦੇਨਜ਼ਰ ਕਈ ਰੇਲ ਗੱਡੀਆਂ ਨੂੰ ਰੱਦ ਕਰ ਦਿਤਾ ਗਿਆ ਹੈ।
ਭਾਰਤੀ ਮੌਸਮ ਵਿਭਾਗ ਨੇ ਆਸਾਮ ਦੇ ਕਈ ਹਿੱਸਿਆਂ ਵਿਚ 15 ਤਰੀਕ ਤਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਮੌਸਮ ਵਿਭਾਗ ਮੁਤਾਬਕ ਆਸਾਮ, ਮੇਘਾਲਿਆ ਅਤੇ ਅਰੁਣਾਚਲ ਵਿਚ 15 ਮਈ ਤਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। (ਏਜੰਜੀ)