
ਕਿਹਾ, ਹਾਈ ਕਮਾਂਡ ਅਜੇ ਵੀ ਚਾਪਲੂਸਾਂ ਤੇ ਘੁਸਪੈਠੀਆਂ ਤੋਂ ਬਚੇ
ਚੰਡੀਗੜ੍ਹ (ਜੀ.ਸੀ. ਭਾਰਦਵਾਜ): ਪਾਰਟੀ ਹਾਈ ਕਮਾਂਡ ਵਲੋਂ ਸੀਨੀਅਰ ਕਾਂਗਰਸੀ ਨੇਤਾ ਨੂੰ ਪਿਛਲੇ ਮਹੀਨੇ ਕਾਰਨ ਦੱਸੋ ਨੋਟਿਸ ਭੇਜਣਾ ਅਤੇ ਉਠੇ ਰੇੜਕੇ ਉਪਰੰਤ ਬੀਤੇ ਦਿਨ ਇਸ ਸਾਬਕਾ ਪ੍ਰਧਾਨ ਦਾ ਹਿਰਖ ਜ਼ਾਹਰ ਕਰ ਕੇ ਅਲਵਿਦਾ ਕਰ ਜਾਣ ਉਤੇ ਸੁਨੀਲ ਜਾਖੜ ਨੂੰ ਬੇਦਾਗ਼ ਅਤੇ ਈਮਾਨਦਾਰ ਨੇਤਾ ਗਰਦਾਨਦੇ ਦੇ ਹੋਏ, ਸ. ਲਾਲ ਸਿੰਘ ਨੇ ਕਿਹਾ ਕਿ ਇਸ ਚੁੱਕੇ ਕਦਮ ਨਾਲ ਕਾਂਗਰਸ ਨੂੰ ਹੋਰ ਵੱਡਾ ਨੁਕਸਾਨ ਅਤੇ ਪਏ ਘਾਟੇ ਦਾ ਖੱਪਾ ਪੂਰਾ ਨਹੀਂ ਹੋ ਸਕਦਾ।
Lal Singh
ਅਪਣੀ ਸੈਕਟਰ-31 ਵਾਲੀ ਰਿਹਾਇਸ਼ ਉਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ, ਚਾਰ ਵਾਰ ਮੰਤਰੀ ਤੇ 6 ਵਾਰ ਵਿਧਾਇਕ ਰਹੇ ਸ. ਲਾਲ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਜਿੰਨੀ ਛੇਤੀ ਕਾਂਗਰਸ ਚਾਪਲੂਸਾਂ ਅਤੇ ਘੁਸਪੈਠੀਆਂ ਯਾਨੀ ਦੂਜੀਆਂ ਪਾਰਟੀਆਂ ਵਿਚੋਂ ਆਏ ਨਕਲੀ ਤੇ ਸ਼ੋਸ਼ੇਬਾਜ਼ ਲੀਡਰਾਂ ਤੋਂ ਕਾਂਗਰਸ ਅਪਣਾ ਬਚਾਅ ਕਰੇ। ਉਨ੍ਹਾਂ ਛੇਤੀ ਮੁਲਕ ਤੇ ਵਿਸ਼ੇਸ਼ ਕਰ ਇਸ ਸਰਹੱਦੀ ਸੂਬੇ ਵਿਚ ਦੁਬਾਰਾ ਅਪਣੇ ਪੈਰ ਜਮਾ ਸਕਦੀ ਹੈ। ਲਾਲ ਸਿੰਘ ਨੇ ਦਿੱਲੀ ਬੈਠੇ ਪੰਜਾਬ ਦੇ ਕਈ ਮੌਕਾਪ੍ਰਸਤ ਤੇ ਚਿਪਕੋ ਕਾਂਗਰਸੀ ਨੇਤਾਵਾਂ ਦਾ ਨਾਮ ਲਿਆ ਜੋ ਪਿਛਲੇ 40- 45 ਸਾਲਾਂ ਤੋਂ ਬਿਨਾਂ ਕੋਈ ਚੋਣ ਜਿੱਤੇ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰ ਰਹੇ ਹਨ, ਨੂੰ ਛੇਤੀ ਗਲੋਂ ਲਾਹੁਣ ਦੀ ਸਲਾਹ ਦਿਤੀ।
Sunil Jakhar
ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਪੰਜਾਬ ਪ੍ਰਦੇਸ਼ ਕਮੇਟੀ ਦੇ ਮੌਜੂਦਾ ਉਪ ਪ੍ਰਧਾਨ ਵਿਚ ਵੀ ਕੁਲ 9 ਅਹੁਦੇਦਾਰਾਂ ਵਿਚ ਅੱਧੇ ਤੋਂ ਵੱਧ ਬਾਹਰੋਂ ਪਿਛਲੇ 4-5 ਸਾਲਾਂ ਵਿਚ ਕਾਂਗਰਸ ਵਿਚ ਵੜੇ ਹਨ ਅਤੇ ਲਗਨ ਵਾਲੇ ਮਿਹਨਤੀ ਕਾਂਗਰਸੀਆਂ ਨੂੰ ਨੇੜੇ ਨਹੀਂ ਲੱਗਣ ਦੇ ਰਹੇ। ਲਾਲ ਸਿੰਘ ਨੇ ਕਿਹਾ ਕਿ ਘੁਸਪੈਠੀਆ ਕਾਂਗਰਸੀ ਵਰਕਰਾਂ ਤੇ ਲੀਡਰਾਂ ਨੂੰ ਇਕ ਪੁਰਾਣਾ ਹਲੀਮੀ ਤੇ ਬਰਦਾਸ਼ਤ ਕਰਨ ਦਾ ਕਾਂਗਰਸ ਕਲਚਰ ਸਮਝਣਾ ਪਵੇਗਾ ਅਤੇ ਇਮਾਨਦਾਰੀ ਵਾਲਾ ਅਕਸ ਪੇਸ਼ ਕਈ ਸਾਲਾਂ ਤਕ ਕਰਨਾ ਪਵੇਗਾ।
Sonia Gandhi
ਪਿਛਲੇ 55 ਸਾਲ ਤੋਂ ਕਾਂਗਰਸ ਨਾਲ ਜੁੜੇ ਏ ਅਤੇ 1977 ਤੋਂ ਵਿਧਾਇਕ, ਮੰਤਰੀ, ਪ੍ਰਧਾਨ, ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਰਹੇ ਮੁੱਖ ਮੰਤਰੀਆਂ ਦਰਬਾਰਾ ਸਿੰਘ ਉਸ ਤੋਂ ਪਹਿਲਾਂ ਗਿਆਨੀ ਜ਼ੈਲ ਸਿੰਘ ਮਗਰੋਂ ਬੇਅੰਤ ਸਿੰਘ, ਹਰਚਰਨ ਬਰਾੜ, ਬੀਬੀ ਭੱਠਲ, ਦੋ ਵਾਰ ਕੈਪਟਨ ਅਮਰਿੰਦਰ ਸਿੰਘ ਥੋੜ੍ਹਾ ਸਮਾਂ ਚੰਨੀ ਨਾਲ ਰਹੇ ਇਸ ਮਿਲਾਪੜੇ ਤੇ ਤਜਰਬੇਕਾਰ ਸਿਆਸੀ ਨੇਤਾ ਨੇ ਕਿਹਾ ਕਿ ਸੁਨੀਲ ਜਾਖੜ ਵਰਗੇ ਕਾਂਗਰਸੀ ਜਿਸ ਦੀਆਂ 3 ਪੁਸ਼ਤਾਂ ਨੇ ਕਾਂਗਰਸ ਦੀ ਸੇਵਾ ਕੀਤੀ, ਨੂੰ ਜ਼ਲੀਲ ਨਹੀਂ ਕਰਨਾ ਚਾਹੀਦਾ ਸੀ। ਇਸ ਕਾਰਵਾਈ ਦਾ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੇ ਬੁਰਾ ਮਨਾਇਆ ਅਤੇ ਪਾਰਟੀ ਨਾਲੋਂ ਪਰੇ੍ਹ ਜਾਣ ਉੱਤੇ ਅਫ਼ਸੋਸ ਤੇ ਨਾਰਾਜ਼ਗੀ ਦਿਖਾਈ ਹੈ।
ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਬੀਤੇ ਦਿਨ ਭਰੇ ਮਨ ਨਾਲ ਅਪਣੀ ਪੰਚਕੂਲਾ ਰਿਹਾਇਸ਼ ’ਤੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕਾਂਗਰਸ ਪਾਰਟੀ ਅਜੇ ਵੀ ਚਾਪਲੂਸਾਂ ਵਿਚ ਘਿਰੀ ਉਦੇਪੁਰ ਚਿੰਤਨ ਸ਼ਿਵਰ ਤੇ ਅਤੇ ਪਦ ਯਾਤਰਾ ਦੀਆਂ ਗੱਲਾਂ ਕਰੀ ਜਾ ਰਹੀ ਹੈ ਪਰ ਆਤਮਾ ਮੰਥਨ ਤੋਂ ਦੂਰ ਜਾ ਕੇ ਲੋਕਾਂ ਨੂੰ ਛੱਡੀ ਜਾ ਰਹੀ ਹੈ।