
ਪਰਿਵਾਰ ਸਮੇਤ ਆਇਆ ਸੀ ਮੰਦਰ
ਨਵਾਂਸ਼ਹਿਰ : ਨਵਾਂਸ਼ਹਿਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਪਰਿਵਾਰ ਸਮੇਤ ਮੰਦਿਰ ਆਏ (Young man dies after drowning in Gobind Sagar lake) ਨੌਜਵਾਨ ਦੀ ਗੋਵਿੰਦ ਸਾਗਰ ਝੀਲ 'ਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਾਬਾ ਬਾਲਕ ਨਾਥ ਜੀ ਦੇ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਪਰਤ ਰਹੇ ਸ਼ਰਧਾਲੂਆਂ ਦਾ ਸਮੂਹ ਐਤਵਾਰ ਨੂੰ ਗੋਬਿੰਦ ਸਾਗਰ ਝੀਲ ਦੇ (Young man dies after drowning in Gobind Sagar lake) ਨਾਲ ਲੱਗਦੇ ਬਾਬਾ ਗਰੀਬ ਨਾਥ ਮੰਦਰ ਕੋਲਕਾ ਵਿਖੇ ਮੱਥਾ ਟੇਕਣ ਲਈ ਪਹੁੰਚਿਆ।
PHOTO
ਇਸ ਦੇ ਨਾਲ ਹੀ ਕੁਝ ਸ਼ਰਧਾਲੂ ਗੋਵਿੰਦ ਸਾਗਰ ਝੀਲ 'ਚ ਇਸ਼ਨਾਨ ਕਰਨ ਲਈ ਉਤਰੇ। ਇਕ ਨੌਜਵਾਨ ਜਦੋਂ ਨਹਾਉਣ ਲਈ ਹੇਠਾਂ ਉਤਰਿਆ ਤਾਂ ਅਚਾਨਕ ਉਸ ਦਾ ਪੈਰ ਤਿਲਕ ਗਿਆ, ਜਿਸ ਕਾਰਨ ਉਹ ਗੋਬਿੰਦ ਸਾਗਰ ਝੀਲ ਦੇ ਡੂੰਘੇ ਪਾਣੀ (Young man dies after drowning in Gobind Sagar lake) ਵਿਚ ਡੁੱਬ ਗਿਆ।
Drown
ਮ੍ਰਿਤਕ ਨੌਜਵਾਨ ਦੀ ਪਛਾਣ ਵਿਪਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕਮਾਮ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਪੰਜਾਬ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।