
ਪਹਿਲੀ ਵਾਰ ਕੋਈ ਅਜਿਹਾ ਮੁੱਖ ਮੰਤਰੀ ਆਇਆ ਹੈ ਜਿਸ ਨੇ ਮਿਡਲ ਕਲਾਸ ਵਿਅਕਤੀ ਨੂੰ ਕੋਲ ਬੁਲਾਇਆ ਤੇ ਨੌਕਰੀ ਦਿੱਤੀ
ਚੰਡੀਗੜ੍ਹ - ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਲਿਖੇ ਜਨਤਾ ਦਰਾਰ ਲਗਾਇਆ। ਮਾਨ ਦੇ ਇਸ ਜਨਤਾ ਦਰਬਾਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਕਈਆਂ ਦੀਆਂ ਸਮੱਸਿਆਵਾਂ ਦਾ ਮੌਕਾ 'ਤੇ ਹੀ ਹੱਲ ਕੀਤਾ ਗਿਆ। ਇਸ ਦੇ ਨਾਲ ਹੀ ਕਈ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲੀਆਂ ਤੇ ਨਿਯੁਕਤੀ ਪੱਤਰ ਵੀ ਵੰਡੇ ਗਏ। ਜਿਹੜੇ ਨੌਜਵਾਨਾਂ ਨੂੰ ਮੁੱਖ ਮੰਤਰੀ ਨੇ ਨੌਕਰੀ ਦਿੱਤੀ ਹੈ ਉਹਨਾਂ ਨਾਲ ਸਪੋਕਸਮੈਨ ਨੇ ਗੱਲਬਾਤ ਕੀਤੀ।
Youngsters get government jobs in 'Janata Darbar'
ਗੱਲਬਾਤ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਨੌਕਰੀ ਦਿੱਤੀ ਹੈ ਤੇ ਨਿਯੁਕਤੀ ਪੱਤਰ ਸਾਨੂੰ ਅਪਣੇ ਕੋਲ ਬੁਲਾ ਕੇ ਦਿੱਤੇ ਹਨ ਤੇ ਪਹਿਲੀ ਵਾਰ ਕੋਈ ਅਜਿਹਾ ਮੁੱਖ ਮੰਤਰੀ ਆਇਆ ਹੈ ਜਿਸ ਨੇ ਮਿਡਲ ਕਲਾਸ ਵਿਅਕਤੀ ਨੂੰ ਕੋਲ ਬੁਲਾਇਆ ਤੇ ਨੌਕਰੀ ਦਿੱਤੀ ਤੇ ਮੁਸ਼ਕਿਲਾਂ ਵੀ ਸੁਣੀਆਂ। ਨੌਜਵਾਨਾਂ ਨੇ ਕਿਹਾ ਕਿ ਕਈ ਨੌਜਵਾਨਾਂ ਨੂੰ ਸਾਲ ਹੋ ਗਿਆ ਤੇ ਕਈਆਂ ਨੂੰ 2 ਸਾਲ ਹੋ ਗਏ ਪਰ ਹੁਣ ਕਿਤੇ ਜਾ ਕੇ ਸਾਡੀ ਸੁਣਵਾਈ ਹੋਈ ਹੈ ਤੇ ਸਾਨੂੰ ਅੱਜ ਨੌਜਕਰੀ ਮਿਲੀ ਹੈ ਜਿਸ ਤੋਂ ਅਸੀਂ ਬਹੁਤ ਖੁਸ਼ ਹਾਂ।
Youngsters get government jobs in 'Janata Darbar'
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਜਨਤਾ ਦਰਾਰ ਵਿਚ 2 ਬਜ਼ੁਰਗ ਬੀਬੀਆਂ ਵੀ ਪਹੁੰਚੀਆਂ ਜੋ ਕਿ ਮੁੱਖ ਮੰਤਰੀ ਕੋਲ ਨਸ਼ਾ ਬੰਦ ਕਰਨ ਦੀ ਫਰਿਆਦ ਲੈ ਕੇ ਆਈਆਂ ਸਨ। ਬੀਬੀਆਂ ਨੇ ਕਿਹਾ ਕਿ ਉਹ ਅਪਣੇ ਗੁਆਂਢੀਆਂ ਦੀ ਫਰਿਆਦ ਲੈ ਕੇ ਆਈਆਂ ਹਨ ਕਿਉਂਕਿ ਉਹਨਾਂ ਦੇ ਗੁਆਢੀਆਂ ਦੇ ਮੁੰਡੇ ਨੇ ਨਸ਼ਾ ਕਰਨ ਲਈ ਸਾਰੀ ਜ਼ਮੀਨ ਵੇਚ ਦਿੱਤੀ ਤੇ ਇਕ ਮਾਂ ਕੋਲ ਸਿਰਫ਼ ਕੁੜੀਆਂ ਹੀ ਹਨ ਉਹ ਆ ਨਹੀਂ ਸਕੀ ਇਸ ਲਈ ਅਸੀਂ ਉਹਨਾਂ ਦੀ ਫਰਿਆਦ ਲੈ ਕੇ ਆਏ ਹਾਂ। ਇਕ ਬਜ਼ੁਰਗ ਬੀਬੀ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੇ 4 ਜੀਅ ਨਸ਼ਾ ਵੇਚਦੇ ਹਨ ਪਰ ਉਹ ਅਜੇ ਤੱਕ ਫੜੇ ਨਹੀਂ ਗਏ ਅਸੀਂ ਭਗਵੰਤ ਮਾਨ ਕੋਲ ਸਿਰਫ਼ ਨਸ਼ਾ ਬੰਦ ਕਰਨ ਦੀ ਹੀ ਫਰਿਆਦ ਲੈ ਕੇ ਆਏ ਹਾਂ।