Patiala News : ਟੀਚਰ ਨੇ ਸ਼ਰਾਬ ਦੇ ਨਸ਼ੇ 'ਚ ਬੱਚੀ ਨਾਲ ਕੀਤਾ ਰੇਪ , ਪੁਲਿਸ ਨੇ ਕੀਤਾ ਗ੍ਰਿਫ਼ਤਾਰ
Published : May 16, 2024, 8:56 pm IST
Updated : May 16, 2024, 8:56 pm IST
SHARE ARTICLE
Minor girl Rape
Minor girl Rape

ਇਸ ਘਟਨਾ ਦੇ ਤੀਜੇ ਦਿਨ ਸ਼ਨਾਖਤ ਤੋਂ ਬਾਅਦ ਕਮਲਜੀਤ ਸਿੰਘ ਨਾਮਕ ਦੋਸ਼ੀ ਨੂੰ ਤ੍ਰਿਪੜੀ ਪੁਲਸ ਨੇ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ

Patiala News : ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਸੱਤ ਸਾਲਾ ਬੱਚੀ ਨੂੰ ਅਗਵਾ ਕਰਕੇ ਰੇਪ ਕਰਨ ਵਾਲਾ ਵਿਅਕਤੀ ਰਣਜੀਤ ਨਗਰ ਦਾ ਰਹਿਣ ਵਾਲਾ 41 ਸਾਲਾ ਅਧਿਆਪਕ ਨਿਕਲਿਆ ਹੈ। ਇਸ ਘਟਨਾ ਦੇ ਤੀਜੇ ਦਿਨ ਸ਼ਨਾਖਤ ਤੋਂ ਬਾਅਦ ਕਮਲਜੀਤ ਸਿੰਘ ਨਾਮਕ ਦੋਸ਼ੀ ਨੂੰ ਤ੍ਰਿਪੜੀ ਪੁਲਸ ਨੇ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਮੁਲਜ਼ਮ ਬੱਚੀ ਨੂੰ ਆਪਣੇ ਨਾਲ ਘਰ ਲੈ ਗਿਆ, ਜਿੱਥੇ ਉਹ ਰਾਤ ਭਰ ਬੱਚੀ ਨਾਲ ਦੁਸ਼ਕਰਮ ਕਰਦਾ ਰਿਹਾ ਅਤੇ ਸਵੇਰੇ ਪੰਜ ਵਜੇ ਘਰ ਛੱਡ ਕੇ ਚਲਾ ਗਿਆ। ਆਰੋਪੀ ਦੀ ਪਤਨੀ ਅਤੇ ਦੋ ਬੇਟੀਆਂ ਹਨ ਅਤੇ ਇਹ ਤਿੰਨੋਂ ਨਿਊਜ਼ੀਲੈਂਡ 'ਚ ਰਹਿੰਦੇ ਹਨ। ਅਜਿਹੇ 'ਚ ਆਰੋਪੀ ਘਰ 'ਚ ਇਕੱਲਾ ਰਹਿੰਦਾ ਸੀ।

 ਸ਼ਰਾਬ ਦੇ ਨਸ਼ੇ 'ਚ ਬੱਚੀ ਨੂੰ ਆਪਣੇ ਨਾਲ ਲੈ ਗਿਆ ਸੀ ਆਰੋਪੀ 

ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਘਟਨਾ ਵਾਲੀ ਸ਼ਾਮ ਆਰੋਪੀ ਸ਼ਰਾਬ ਦੇ ਨਸ਼ੇ 'ਚ ਸੀ, ਜਿਸ ਨੇ ਬੱਚੀ ਨੂੰ ਚੀਜ਼ ਖੁਆਉਣ ਦੇ ਬਹਾਨੇ ਸਕੂਟਰੀ ਦੇ ਅੱਗੇ ਬਿਠਾਇਆ ਅਤੇ ਆਪਣੇ ਨਾਲ ਘਰ ਲੈ ਗਿਆ ਸੀ। ਘਰ ਲਿਜਾਣ ਤੋਂ ਬਾਅਦ ਬੱਚੀ ਨੂੰ ਚਾਕੂ ਦਿਖਾ ਕੇ ਚੁੱਪ ਕਰਵਾਉਂਦੇ ਹੋਏ ਰੇਪ ਕੀਤਾ।

ਆਰੋਪੀ ਰਾਤ ਭਰ ਬੱਚੀ ਨਾਲ ਗਲਤ ਕੰਮ ਕਰਦਾ ਰਿਹਾ ਅਤੇ ਸਵੇਰੇ ਉਸ ਦਾ ਨਸ਼ਾ ਉਤਰਿਆ ਸੀ। ਜਿਵੇਂ ਹੀ ਉਸਦਾ ਨਸ਼ਾ ਉਤਰਿਆ ਤਾਂ ਆਰੋਪੀ ਲੜਕੀ ਨੂੰ ਘਰ ਛੱਡ ਕੇ ਚਲਾ ਗਿਆ। ਦੂਜੇ ਪਾਸੇ ਬੱਚੀ ਦੇ ਨਾ ਮਿਲਣ 'ਤੇ ਤ੍ਰਿਪੜੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਪੋਕਸੋ ਐਕਟ ਅਤੇ ਅਗਵਾ ਦੀਆਂ ਧਾਰਾਵਾਂ ਤਹਿਤ ਐਫਆਈਆਰ 117 ਦਰਜ ਕੀਤੀ ਸੀ।

ਸੀਸੀਟੀਵੀ ਫੁਟੇਜ ਤੋਂ ਪਛਾਣ

ਥਾਣਾ ਤ੍ਰਿਪੜੀ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ਮਗਰੋਂ ਮੁਲਜ਼ਮ ਦੀ ਪਛਾਣ ਹੋ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

Location: India, Punjab

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement