Fatehgarh Sahib Murder News: ਜਾਇਦਾਦ ਦੇ ਲਾਲਚ 'ਚ ਕਲਯੁਗੀ ਪੁੱਤ ਨੇ ਪਿਉ ਦੇ ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟਿਆ, ਮੌਤ
Published : May 16, 2025, 9:52 am IST
Updated : May 16, 2025, 9:52 am IST
SHARE ARTICLE
Badali Ala Singh Fatehgarh Sahib murder News
Badali Ala Singh Fatehgarh Sahib murder News

Fatehgarh Sahib Murder News: ਚਾਰ ਦਿਨਾਂ ਮਗਰੋਂ ਰਾਜਪੁਰਾ ਨੇੜਿਉਂ ਮਿਲੀ ਲਾਸ਼

Badali Ala Singh Fatehgarh Sahib murder News: ਜਿਸ ਪੁੱਤਰ ਦੀ ਪ੍ਰਾਪਤੀ ਲਈ ਮਨੁੱਖ ਥਾਂ ਥਾਂ ਤੇ ਜਾਕੇ ਮੱਥੇ ਰਗੜਦਾ ਹੈ ਕੀ ਜਾਇਦਾਦ ਦੀ ਪ੍ਰਾਪਤੀ ਲਈ ਉਹੀ ਪੁੱਤਰ ਉਸਦੀ ਜਾਨ ਦਾ ਪਿਆਸਾ ਹੋ ਸਕਦਾ ਹੈ ਇਸਦੀ ਇੱਕ ਮਿਸਾਲ ਇਸ ਪੁਲਿਸ ਸਰਕਲ ਦੇ ਥਾਣਾ ਬਡਾਲੀ ਆਲਾ ਸਿੰਘ ਪੁਲਿਸ ਨੂੰ ਸਰਕਲ ਦੇ ਸਰਹੱਦੀ ਪਿੰਡ ਰਾਜਿੰਦਰ ਗੜ੍ਹ ਤੋਂ ਸਾਹਮਣੇ ਆਈ ਹੈ। ਜਿਥੇ ਕਲਯੁਗੀ ਪੁੱਤਰ ਸੁਖਪ੍ਰੀਤ ਸਿੰਘ ਨੇ ਜਾਇਦਾਦ ਦੇ ਲਾਲਚ ਵਸ ਆਪਣੇ ਪਿਤਾ ਦਾ ਬੇਹੱਦ ਜ਼ੁਲਮਾਨਾ ਢੰਗ ਨਾਲ ਕਤਲ ਕਰ ਦਿੱਤਾ।

ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਿਲਸਿਲੇ ਵਿਚ ਪੁਲਿਸ ਨੇ ਦੋਸ਼ੀ ਸੁਖਪ੍ਰੀਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਹੈ। ਦਸਿਆ ਗਿਆ ਹੈ ਕਿ ਕਤਲ ਤੋਂ ਬਾਅਦ ਦੋਸ਼ੀ ਨੇ ਆਪਣਾ ਜੁਰਮ ਲੁਕਾਉਣ ਲਈ ਭੈਣ ਨੂੰ ਕਿਹਾ ਕਿ ਪਿਤਾ 23 ਅਪ੍ਰੈਲ ਤੋਂ ਲਾਪਤਾ ਹੈ ਜਿਸਦੀ ਪੁਲਿਸ ਵਿਚ ਰਿਪੋਰਟ ਕੀਤੀ ਗਈ ਹੈ। 27 ਅਪ੍ਰੈਲ ਨੂੰ ਮਕਤੂਲ ਬਲਜਿੰਦਰ ਸਿੰਘ ਦੀ ਲਾਸ਼ ਭਾਖੜਾ ਨਹਿਰ ਵਿਚੋਂ ਖੇੜੀ ਗੰਡਿਆਂ ਨੇੜਿਓਂ ਮਿਲ ਗਈ।

ਮਕਤੂਲ ਦੀ ਧੀ ਐਨੀਪ੍ਰੀਤ ਕੌਰ ਨੇ ਪੁਲਿਸ ਨੂੰ ਦਸਿਆ ਕਿ ਉਸ ਦੇ ਪਿਤਾ ਕੋਲ 12 ਕਿੱਲੇ ਜ਼ਮੀਨ ਸੀ। ਜੋ ਅਕਸਰ ਦਸਦੇ ਰਹਿੰਦੇ ਸਨ ਕਿ ਸੁਖਪ੍ਰੀਤ ਅਤੇ ਉਸਦੀ ਪਤਨੀ ਜ਼ਮੀਨ ਅਤੇ ਪੈਸਿਆਂ ਨੂੰ ਲੈਕੇ ਪਿਤਾ ਨਾਲ ਝਗੜਾ ਕਰਦੇ ਰਹਿੰਦੇ ਸਨ। ਇਸ ਸਿਲਸਿਲੇ ਦੀ ਕੜੀ ਵਿਚ ਇੱਕ ਵਾਰੀ ਸੁਖਦੀਪ ਨੇ ਪਿਤਾ ਉਤੇ ਪੇਚਕਸ ਨਾਲ ਵੀ ਕੀਤਾ ਸੀ। ਉਨ੍ਹਾਂ ਦਸਿਆ ਇਸ ਵਾਰੀ ਕਣਕ ਦੀ ਵਾਢੀ ਵੇਲੇ ਵੀ ਸੁਖਪ੍ਰੀਤ ਨੇ ਕਲੇਸ਼ ਕੀਤਾ। ਡੀ ਐੱਸ ਪੀ ਬੱਸੀ ਪਠਾਣਾ ਰਾਜਕੁਮਾਰ ਸ਼ਰਮਾ ਨੇ “ ਸਪੋਕਸਮੈਨ “ ਨੂੰ ਦਸਿਆ ਕਿ ਜਦੋਂ ਨਹਿਰ ਚੋਂ ਲਾਸ਼ ਬਾਹਰ ਕੱਢੀ ਗਈ ਤਾਂ ਬਲਜਿੰਦਰ ਸਿੰਘ ਦੇ ਹੱਥ ਪਿਛੇ ਕਰਕੇ ਬੰਨ੍ਹੇ ਹੋਏ ਸਨ ਅਤੇ ਮੂੰਹ ਉਤੇ ਕਪੜਾ ਬੰਨਿ੍ਹਆ ਹੋਇਆ ਸੀ।  

(For more news apart from Badali Ala Singh Fatehgarh Sahib murder News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM
Advertisement