
CM Bhagwant Mann started Anti-Drug Yatra : ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਸੋਦੀਆ ਦੀ ਰਹੀ ਅਹਿਮ ਮੌਜੂਦਗੀ
CM Bhagwant Mann started anti-drug yatra from Langroa village Latest News in Punjabi : ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਪੰਜਾਬ ’ਚ ਨਸ਼ਿਆਂ ਵਿਰੁਧ ਕਾਰਵਾਈ ਸ਼ੁਰੂ ਸੀ। ਜਿਸ ਦੇ ਤਹਿਤ ਵੱਡੇ ਪੱਧਰ 'ਤੇ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕੀਤੀ ਗਈ ਤੇ ਜਿਸ ਨਾਲ ਇਸ ਮੁਹਿੰਮ ਨੂੰ ਪੂਰੇ ਸੂਬੇ ’ਚ ਭਰਵਾਂ ਹੁੰਗਾਰਾ ਮਿਲਿਆ। ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਨੂੰ ਮਿਲੇ ਇਸ ਸਮਰਥਨ ਤੋਂ ਬਾਅਦ ਪੰਜਾਬ ਸਰਕਾਰ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਨਸ਼ਾ ਵਿਰੋਧੀ ਯਾਤਰਾ ਵੀ ਸ਼ੁਰੂ ਕਰ ਦਿਤੀ ਹੈ। ਜਿਸ ਨੂੰ ਨਵਾਂ ਸ਼ਹਿਰ ਦੇ ਪਿੰਡ ਲੰਗੜੋਆ ਤੋਂ ਸ਼ੁਰੂ ਕੀਤਾ ਗਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਸ਼ਹਿਰ ਦੇ ਪਿੰਡ ਲੰਗੜੋਆ ਤੋਂ ਯਾਤਰਾ ਦੀ ਸ਼ੁਰੂਆਤ ਕਰ ਦਿਤੀ ਹੈ। ਯਾਤਰਾ ਦੀ ਸ਼ੁਰੂਆਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੌਕੇ ਉਨ੍ਹਾਂ ਨਾਲ ਕੌਮੀ ਕਨਵੀਨਰ ਮੁਨੀਸ਼ ਸਸੋਦੀਆ ਤੇ ਨਵਾਂ ਸ਼ਹਿਰ ਤੋਂ ‘ਆਪ’ ਦੀ ਸਮੂਹ ਟੀਮ ਮੌਜੂਦ ਸੀ। ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਨੂੰ ਇਸ ਮੁਹਿੰਮ ਨੂੰ ਸ਼ੁਰੂ ਕਰਨ ֹ’ਚ ਥੌੜਾ ਸਮਾਂ ਲੱਗਿਆ। ਕਿਉਂਕਿ ਅਸੀਂ ਨਸ਼ਿਆਂ ਵਿਰੁਧ ਕਾਰਵਾਈ ਪੂਰੀ ਰੂਪ-ਰੇਖਾ ਤਿਆਰ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਬਿਲਡਿੰਗ ਦੇ ਨਕਸ਼ੇ ਬਣਾਉਣ ਨੂੰ ਸਮਾਂ ਤਾਂ ਲੱਗਦਾ ਹੈ ਪਰ ਨਕਸ਼ਾ ਬਣਨ ਤੋਂ ਬਾਅਦ ਬਿਲਡਿੰਗ ਬਣਾਉਣ ਨੂੰ ਸਮਾਂ ਨਹੀਂ ਲੱਗਦਾ।
ਉਨ੍ਹਾਂ ਕਿਹਾ ਕਿ ਅਸੀਂ ਪੂਰੀ ਰੂਪ-ਰੇਖਾ ਤਿਆਰ ਕੀਤੀ ਕਿ ਕਿਸ ਤਰ੍ਹਾਂ ਨਸ਼ਿਆਂ ਦੀ ਸਪਲਾਈ ਬੰਦ ਕਰਨੀ ਹੈ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਦੀ ਕਿਸ ਤਰ੍ਹਾਂ ਦੇਖ-ਭਾਲ ਕਰਨੀ ਹੈ। ਜਿਸ ਲਈ ਅਸੀਂ ਓਟ ਕਲੀਨਿਕਾਂ ਨੂੰ ਅਪਡੇਟ ਕੀਤਾ। ਉੱਥੇ 4-5 ਮਹੀਨਿਆਂ ਦੀਆਂ ਦਵਾਈਆਂ ਰੱਖੀਆਂ ਤੇ ਰਿਹਾਬ ਸੈਂਟਰ ਵੀ ਖੋਲ੍ਹੇ ਤਾਂ ਜੋ ਨੌਜਵਾਨਾਂ ਨੂੰ ਦਾਖ਼ਲ ਕੀਤਾ ਜਾ ਸਕੇ। ਜਿਸ ਦੇ ਲਈ ਸਰਕਾਰ ਵਲੋਂ ਫਰੀ ਬਜਟ ਪੇਸ਼ ਕੀਤਾ ਗਿਆ।
ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੇ ਘਰ ਵਿਚ ਕੋਈ ਨਸ਼ਾ ਕਰਦਾ ਹੈ ਤਾਂ ਸੱਭ ਤੋਂ ਵੱਧ ਪੀੜਤ ਔਰਤ ਹੀ ਹੁੰਦੀ ਹੈ, ਬੇਸ਼ੱਕ ਉਹ ਭਾਵੇਂ ਕੋਈ ਮਾਂ, ਭੈਣ ਜਾਂ ਫਿਰ ਪਤਨੀ ਹੋਵੇ ਕਿਉਂਕਿ ਘਰ ਦਾ ਚੁੱਲ੍ਹਾ ਦਾ ਔਰਤ ਨੇ ਹੀ ਚਲਾਉਣਾ ਹੁੰਦਾ ਹੈ ਅਤੇ ਉਸ ਨੂੰ ਪਤਾ ਹੁੰਦਾ ਹੈ ਕਿ ਨਸ਼ੇ ਨਾਲ ਘਰ ਤਬਾਹ ਹੋ ਜਾਵੇਗਾ।
ਉਥੇ ਹੀ ਪੰਜਾਬ ਦੇ ਸਕੂਲਾਂ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਵਿਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੇ ਹਾਂ। ਹੁਣ ਤਾਂ ਸਰਕਾਰੀ ਸਕੂਲਾਂ ਵਿਚ ਵੀ ਦਾਖ਼ਲੇ ਮਿਲਣੇ ਔਖੇ ਹੋ ਗਏ ਹਨ। ਇਸ ਮੌਕੇ ਭਗਵੰਤ ਮਾਨ ਨੇ ਨਵਾਂ ਸ਼ਹਿਰ ਵਿਚ ਸ਼ਾਨਦਾਰ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਤਾਂ ਜੋ ਪਿੰਡਾਂ ਦੇ ਬੱਚੇ ਵੀ ਇਥੇ ਆ ਕੇ ਖੇਡ ਸਕਣ।