
Tran Taran News : ਘਟਨਾ ਸੀਸੀਟੀਵੀ ਵਿਚ ਹੋਈ ਕੈਦ
Tran Taran News in Punjabi : ਤਰਨ ਤਾਰਨ ਪੱਟੀ ਹਲਕੇ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਉੱਪਰ ਅੱਜ ਦਿਨ ਦਿਹਾੜੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 6/7 ਫਾਇਰ ਕਰਦਿਆਂ ਜਾਨ ਲੇਵਾ ਹਮਲਾ ਕੀਤਾ ਗਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਰਪੰਚ ਆਪਣੇ ਘਰ ਦਾ ਗੁਆਂਢ ਪੈਂਦੇ ਘਰ ਦੇ ਬਾਹਰ ਖੜਾ ਸੀ ਕਿ ਕਰੀਬ 10 ਵਜੇ ਉਨ੍ਹਾਂ ’ਤੇ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ।ਦੱਸਿਆ ਜਾ ਕਿ ਇਕ ਵਿਅਕਤੀ ਮੋਟਰਸਾਈਕਲ ਚਲਾ ਰਿਹਾ ਸੀ ਜਦ ਕਿ ਦੂਸਰੇ ਵਲੋਂ ਪਿਸਟਲ ਨਾਲ ਫਾਇਰ ਕੀਤੇ ਗਏ।
ਘਟਨਾ ਦੀ ਜਾਣਕਾਰੀ ਮਿਲਦਿਆਂ ਡੀਐਸਪੀ ਡਾ. ਰਾਜਿੰਦਰ ਸਿੰਘ ਮਿਨਹਾਸ ਅਤੇ ਡੀਐਸਪੀ ਕਵਲਪ੍ਰੀਤ ਸਿੰਘ ਪੱਟੀ ਮੌਕੇ ’ਤੇ ਪੁੱਜੇ। ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
(For more news apart from current Sarpanch Naushera Pannuan was shot dead, Sarpanch narrowly escaped News in Punjabi, stay tuned to Rozana Spokesman)