
ਪ੍ਰੋ. ਜਗਜੀਤ ਕੌਰ ਨੇ ਡੀ.ਐਮ.ਸੀ. ਦੇ ਹੀਰੋ ਹਾਰਟ ਸੈਂਟਰ ’ਚ ਲਏ ਆਖ਼ਰੀ ਸਾਂਹ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਜੀ. ਜੀ. ਐਨ. ਖ਼ਾਲਸਾ ਕਾਲਜ ਸੰਸਥਾਵਾਂ ਲੁਧਿਆਣਾ ਦੇ ਪ੍ਰਧਾਨ ਡਾ. ਐਸ. ਪੀ. ਸਿੰਘ ਦੀ ਧਰਮ ਪਤਨੀ ਪ੍ਰੋ. ਜਗਜੀਤ ਕੌਰ ਦਾ ਅੱਜ ਸਵੇਰੇ ਡੀ. ਐਮ. ਸੀ. ਦੇ ਹੀਰੋ ਹਾਰਟ ਸੈਂਟਰ ਵਿਚ ਦਿਹਾਂਤ ਹੋ ਗਿਆ ਹੈ। ਦਸ ਦਈਏ ਕਿ ਸਿੱਖਿਆ ਜਗਤ ਦੀ ਮੰਨੀ ਪ੍ਰਮੰਨੀ ਹਸਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਅਤੇ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਸੰਸਥਾਵਾਂ ਲੁਧਿਆਣਾ ਦੇ ਪ੍ਰਧਾਨ ਡਾ. ਐੱਸ.ਪੀ ਸਿੰਘ ਦੀ ਧਰਮ ਪਤਨੀ ਪ੍ਰੋ. ਜਗਜੀਤ ਕੌਰ ਜੀ ਦਾ ਸਦੀਵੀ ਵਿਛੋੜਾ ਬੇਹੱਦ ਦੁਖਦਾਇਕ ਖ਼ਬਰ ਹੈ। ਅੱਧੀ ਸਦੀ ਤਕ ਸਿਖਿਆ ਜਗਤ ਨੂੰ ਆਪਣੇ ਗਿਆਨ ਦਾ ਚਾਨਣ ਵੰਡਣ ਵਾਲੀ ਮਹਾਨ ਹਸਤੀ ਨੂੰ ਸੀਸ ਝੁਕਾਉਂਦੇ ਹੋਏ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।