ਐਨ.ਆਈ.ਏ. ਨੇ ਖਾਲਿਸਤਾਨੀ ਨੈੱਟਵਰਕ ਦੀ ਜਾਂਚ ਲਈ ਪੰਜਾਬ ’ਚ 15 ਥਾਵਾਂ ’ਤੇ ਛਾਪੇਮਾਰੀ ਕੀਤੀ 
Published : May 16, 2025, 10:32 pm IST
Updated : May 16, 2025, 10:32 pm IST
SHARE ARTICLE
NIA
NIA

ਗੁਰਦਾਸਪੁਰ ਦੇ ਇਕ ਥਾਣੇ ’ਤੇ ਗ੍ਰਨੇਡ ਹਮਲੇ ਦੇ ਸਬੰਧ ’ਚ ਕੀਤੀ ਗਈ ਛਾਪੇਮਾਰੀ

ਨਵੀਂ ਦਿੱਲੀ : ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੀਆਂ ਗਤੀਵਿਧੀਆਂ ’ਤੇ ਹੋਰ ਕਾਰਵਾਈ ਕਰਦਿਆਂ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪਿਛਲੇ ਸਾਲ ਦਸੰਬਰ ’ਚ ਗੁਰਦਾਸਪੁਰ ਜ਼ਿਲ੍ਹੇ ’ਚ ਇਕ ਥਾਣੇ ’ਤੇ ਗ੍ਰਨੇਡ ਹਮਲੇ ਦੇ ਸਬੰਧ ’ਚ ਪੰਜਾਬ ’ਚ 15 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ।

ਜਾਂਚ ਏਜੰਸੀ ਨੇ ਕਿਹਾ ਕਿ ਅੱਜ ਪੰਜਾਬ ਦੇ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਅਤੇ ਕਪੂਰਥਲਾ ਜ਼ਿਲ੍ਹਿਆਂ ’ਚ ਕੀਤੀ ਗਈ ਤਲਾਸ਼ੀ ਦੌਰਾਨ ਮੋਬਾਈਲ/ਡਿਜੀਟਲ ਉਪਕਰਣਾਂ ਅਤੇ ਦਸਤਾਵੇਜ਼ਾਂ ਸਮੇਤ ਵੱਖ-ਵੱਖ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ। 

ਜਾਂਚ ਦੇ ਘੇਰੇ ’ਚ ਅਮਰੀਕਾ ਸਥਿਤ ਬੀ.ਕੇ.ਆਈ. ਦੇ ਮੈਂਬਰ ਅਤੇ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਅਨ ਅਤੇ ਉਸ ਦੇ ਸਾਥੀ ਸ਼ਮਸ਼ੇਰ ਸਿੰਘ ਸ਼ੇਰਾ ਉਰਫ ਹਨੀ ਸਮੇਤ ਵੱਖ-ਵੱਖ ਦੇਸ਼ਾਂ ’ਚ ਰਹਿੰਦੇ ਹੋਰ ਲੋਕਾਂ ਨਾਲ ਜੁੜੇ ਸ਼ੱਕੀ ਟਿਕਾਣੇ ਸਨ। 

ਐਨ.ਆਈ.ਏ. ਨੇ ਕਿਹਾ ਕਿ ਪਾਕਿਸਤਾਨ ਸਥਿਤ ਬੀ.ਕੇ.ਆਈ. ਅਤਿਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਮੁੱਖ ਸਹਿਯੋਗੀ ਹੈਪੀ ਹਾਲ ਹੀ ’ਚ ਪੰਜਾਬ ਅਤੇ ਹਰਿਆਣਾ ਸੂਬਿਆਂ ’ਚ ਵੱਖ-ਵੱਖ ਥਾਣਿਆਂ ਅਤੇ ਪੁਲਿਸ ਚੌਕੀਆਂ ’ਤੇ ਕਈ ਗ੍ਰਨੇਡ ਹਮਲਿਆਂ ਦੀ ਸਾਜ਼ਸ਼ ਰਚਣ ਲਈ ਜ਼ਿੰਮੇਵਾਰ ਪਾਇਆ ਗਿਆ ਹੈ। 

ਘਨੀ ਕੇ ਬਾਂਗਰ ਥਾਣੇ ’ਤੇ ਹੈਂਡ ਗ੍ਰਨੇਡ ਹਮਲੇ ਨਾਲ ਸਬੰਧਤ ਮਾਮਲੇ ਦੀ ਜਾਂਚ ਤੋਂ ਪਤਾ ਲੱਗਿਆ ਸੀ ਕਿ ਅਪਰਾਧ ਨੂੰ ਅੰਜਾਮ ਦੇਣ ਵਾਲਾ ਗ੍ਰਿਫਤਾਰ ਮੁਲਜ਼ਮ ਹੈਪੀ ਦੇ ਹੁਕਮਾਂ ’ਤੇ ਸ਼ਮਸ਼ੇਰ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ। 

ਇਹ ਵੀ ਪਾਇਆ ਗਿਆ ਕਿ ਵੱਖ-ਵੱਖ ਦੇਸ਼ਾਂ ’ਚ ਸਥਿਤ ਬੀ.ਕੇ.ਆਈ. ਦੇ ਕਾਰਕੁਨ ਭਾਰਤ ਅਧਾਰਤ ਸਹਿਯੋਗੀਆਂ ਦੀ ਭਰਤੀ ਅਤੇ ਸਿਖਲਾਈ ਦੇਣ, ਅਤਿਵਾਦੀ ਸਮੂਹ ਦੇ ਫੀਲਡ ਸੰਚਾਲਕਾਂ ਨੂੰ ਫੰਡ, ਹਥਿਆਰ ਅਤੇ ਵਿਸਫੋਟਕ ਪ੍ਰਦਾਨ ਕਰਨ ਦੀ ਅਪਰਾਧਕ ਸਾਜ਼ਸ਼ ’ਚ ਲੱਗੇ ਹੋਏ ਸਨ। 

ਇਹ ਗਤੀਵਿਧੀਆਂ ਉਨ੍ਹਾਂ ਦੇ ਸਹਿਯੋਗੀਆਂ ਅਤੇ ਜਾਣਕਾਰਾਂ ਰਾਹੀਂ ਕੀਤੀਆਂ ਜਾ ਰਹੀਆਂ ਸਨ, ਜੋ ਪਾਕਿਸਤਾਨ ਸਮੇਤ ਵਿਦੇਸ਼ਾਂ ’ਚ ਵੀ ਰਹਿੰਦੇ ਸਨ। ਐਨ.ਆਈ.ਏ. ਨੇ ਕਿਹਾ ਕਿ ਵਿਦੇਸ਼ੀ ਅਤਿਵਾਦੀਆਂ ਅਤੇ ਹੈਂਡਲਰਾਂ ਦੀ ਸਾਜ਼ਸ਼ ਦਾ ਉਦੇਸ਼ ਭਾਰਤ ਦੀ ਧਰਤੀ ’ਤੇ ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇਣਾ ਸੀ।

Tags: nia

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement