
ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
Agniveer Akashdeep Singh: ਬੀਤੇ ਦਿਨੀ ਸ਼੍ਰੀਨਗਰ ਵਿੱਚ ਤੈਨਾਤ ਫ਼ਰੀਦਕੋਟ ਦੇ ਨੌਜਵਾਨ ਅਗਨੀਵੀਰ ਆਕਾਸ਼ਦੀਪ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਅੱਸ ਉਸ ਦੀ ਦੇਹ ਉਸ ਦੇ ਜੱਦੀ ਪਿੰਡ ਚਹਿਲ ਪੁੱਜੀ। ਧਾਹਾਂ ਮਾਰਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਉਸ ਨੂੰ ਅੰਤਿਮ ਵਿਦਾਈ ਦਿੱਤੀ।
ਸਰਕਾਰੀ ਸਨਮਾਨਾਂ ਨਾਲ ਆਕਾਸ਼ਦੀਪ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪਿੰਡ ਵਿੱਚ ਕਾਫੀ ਗਮਗੀਨ ਮਾਹੌਲ ਸੀ ਅਤੇ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ।
ਇਸ ਮੌਕੇ ਮ੍ਰਿਤਕ ਆਕਾਸ਼ਦੀਪ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ ਵਿੱਚ ਹੈ । ਅੱਜ ਉਸ ਨੂੰ ਅੰਤਿਮ ਵਿਦਾਈ ਦੇਣ ਲਈ ਪੂਰਾ ਪਿੰਡ ਪੁੱਜਿਆ ਹੋਇਆ ਸੀ।
ਇਸ ਦੁੱਖ ਦੀ ਘੜੀ ਵਿੱਚ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਮ੍ਰਿਤਕ ਆਕਾਸ਼ਦੀਪ ਨੂੰ ਅੰਤਿਮ ਵਿਦਾਈ ਦੇਣ ਲਈ ਪੁੱਜੇ।
ਤਿਰੰਗੇ ਵਿੱਚ ਲਿਪਟੇ ਆਕਾਸ਼ਦੀਪ ਦੇ ਪਾਰਥਵ ਸਰੀਰ ਨੂੰ ਲੋਕਾਂ ਵੱਲੋਂ ਆਖ਼ਰੀ ਸਲਾਮ ਦਿੱਤਾ ਗਿਆ ਅਤੇ ਆਕਾਸ਼ਦੀਪ ਅਮਰ ਰਹੇ ਦੇ ਨਾਹਰੇ ਸੁਣਾਈ ਦਿੱਤੇ। ਜਿਸ ਤਿਰੰਗੇ ਵਿੱਚ ਆਕਾਸ਼ਦੀਪ ਦੀ ਅੰਤਿਮ ਮ੍ਰਿਤਕ ਦੇਹ ਪੁੱਜੀ ਸੀ ਉਹ ਤਿਰੰਗਾ ਮ੍ਰਿਤਕ ਆਕਾਸ਼ਦੀਪ ਦੇ ਪਿਤਾ ਬਲਵਿੰਦਰ ਸਿੰਘ ਨੂੰ ਸੌਂਪਿਆ ਗਿਆ ਜਿਸ ਵੇਖ ਕੇ ਇਸ ਮੌਕੇ ਉਹ ਕਾਫੀ ਭਾਵੁਕ ਹੁੰਦੇ ਹੋਏ ਨਜ਼ਰ ਆਏ।
ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਗਨੀਵੀਰ ਯੋਜਨਾ ਦੇਸ਼ ਦੇ ਰੱਖਿਆ ਅਤੇ ਦੇਸ਼ ਦੇ ਨੌਜਵਾਨਾਂ ਨਾਲ ਇੱਕ ਖਿਲਵਾੜ ਹੈ ਜਿਸ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਉਹਨਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਗਨੀਵੀਰ ਯੋਜਨਾ ਤਹਿਤ ਦੇਸ਼ ਦੇ ਨੌਜਵਾਨ ਸ਼ਹੀਦ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਾਲਿਸੀ ਤਹਿਤ ਜੋ ਵੀ ਮਦਦ ਹੋ ਸਕੇ ਉਹ ਸਰਕਾਰ ਵੱਲੋਂ ਕੀਤੀ ਜਾਏਗੀ।