
ਦੀ ਕਮਿਸ਼ਨਰ ਆਫ਼ਿਸ ਇੰਪਲਾਈਜ਼ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਮਨਮੋਹਨਜੀਤ ਸਿੰਘ ਰੱਖੜ ਸੀਨੀ. ਮੀਤ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ 'ਤੇ ਪਰਮਜੀਤ...
ਫ਼ਿਰੋਜ਼ਪੁਰ, : ਦੀ ਕਮਿਸ਼ਨਰ ਆਫ਼ਿਸ ਇੰਪਲਾਈਜ਼ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਮਨਮੋਹਨਜੀਤ ਸਿੰਘ ਰੱਖੜ ਸੀਨੀ. ਮੀਤ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ 'ਤੇ ਪਰਮਜੀਤ ਸਿੰਘ ਬਰਾੜ ਪ੍ਰਧਾਨ ਵਲੋਂ ਬਤੌਰ ਤਹਿਸੀਲਦਾਰ ਨੇ ਆਪਣੇ ਪਦ ਉੱਨਤ ਹੋਣ ਕਰਕੇ ਇਸ ਐਸੋਸੀਏਸ਼ਨ ਤੋਂ ਅਸਤੀਫ਼ਾ ਦਿਤਾ ਗਿਆ ਹੈ। ਜਿਸ ਕਰਕੇ ਇਸ ਮੀਟਿੰਗ ਵਿਚ ਐਸੋਸੀਏਸ਼ਨ ਦੀ ਦੁਬਾਰਾ ਚੋਣ ਕਰਨ ਬਾਰੇ ਵਿਚਾਰ ਕੀਤਾ ਗਿਆ।
ਇਸ ਮੌਕੇ 'ਤੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਪੁਰਾਣੀ ਐਸੋਸੀਏਸ਼ਨ ਨੂੰ ਭੰਗ ਕਰਦੇ ਹੋਏ, ਨਵੀਂ ਐਸੋਸੀਏਸ਼ਨ ਦੀ ਦੁਬਾਰਾ ਚੋਣ ਦੀ ਕਾਰਵਾਈ ਕੀਤੀ ਗਈ। ਜਿਸ ਵਿਚ ਐਸੋਸੀਏਸ਼ਨ ਵਲੋਂ ਪ੍ਰਧਾਨਗੀ ਦੇ ਅਹੁਦੇ ਲਈ ਮਨਮੋਹਨਜੀਤ ਸਿੰਘ ਰੱਖੜਾ ਦਾ ਨਾਂ ਪੇਸ਼ ਕੀਤਾ ਗਿਆ, ਜਿਸ ਨੂੰ ਗੁਰਪਾਲ ਸਿੰਘ ਬਰਾੜ ਵਲੋਂ ਸੈਕੰਡ ਕੀਤਾ ਗਿਆ ਅਤੇ ਸਮੂਹ ਮੈਂਬਰਾਂ ਵਲੋਂ ਸਹਿਮਤੀ ਪ੍ਰਗਟ ਕਰਦੇ ਹੋਏ ਮਨਮੋਹਨਜੀਤ ਸਿੰਘ ਰੱਖੜਾ ਨੂੰ ਸਰਵ ਸੰਮਤੀ ਨਾਲ ਪ੍ਰਧਾਨ ਬਣਾ ਦਿਤਾ ਗਿਆ ਤੇ ਗੁਰਪਾਲ ਸਿੰਘ ਬਰਾੜ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਚੁਣਿਆ ਗਿਆ।
ਇਸ ਮੌਕੇ 'ਤੇ ਮਨਮੋਹਨਜੀਤ ਸਿੰਘ ਰੱਖੜਾ ਪ੍ਰਧਾਨ ਅਤੇ ਗਰਪਾਲ ਸਿੰਘ ਬਰਾੜ ਸੀਨੀਅਰ ਪ੍ਰਧਾਨ ਵਲੋਂ ਸਰਵ ਸੰਮਤੀ ਨਾਲ ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰਾਂ, ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਗਈ। ਬਾਕੀ ਚੁਣੇ ਗਏ ਮੈਂਬਰ ਅਸ਼ੋਕ ਕੁਮਾਰ ਮੀਤ ਪ੍ਰਧਾਨ, ਪਰਮਿੰਦਰ ਸਿੰਘ ਜਨਰਲ ਸਕੱਤਰ, ਵਿਕਰਾਂਤ ਖੁਰਾਣਾ, ਪ੍ਰੈਸ ਸਕੱਤਰ, ਦੀਪਕ ਲੂੰਬਾ, ਐਡਵਾਈਜ਼ਰ,
ਦਿਨੇਸ਼ ਕੁਮਾਰ ਕੈਸ਼ੀਅਰ, ਸ਼ਾਮ ਸੁੰਦਰ ਸਹਾਇਕ ਕੈਸ਼ੀਅਰ, ਕੁਲਦੀਪ ਕੁਮਾਰ ਕਾਰਜਕਾਰੀ ਮੈਂਬਰ, ਦੀਪਕ ਝਾਂਬ ਕਾਰਜਕਾਰੀ ਮੈਂਬਰ, ਬਲਵਿੰਦਰ ਸਿੰਘ ਕਾਰਜਕਾਰੀ ਮੈਂਬਰ, ਗੁਰਜੀਤ ਸਿੰਘ ਕਾਰਜਕਾਰੀ ਮੈਂਬਰ, ਸ਼੍ਰੀਮਤੀ ਸ਼ਸ਼ੀ ਬਾਲਾ ਕਾਰਜਕਾਰੀ ਮੈਂਬਰ, ਵਿਕਰਮਜੀਤ ਸਿੰਘ, ਕਾਰਜਕਾਰੀ ਮੈਂਬਰ, ਯਾਦਵਿੰਦਰ ਸਿੰਘ ਕਾਰਜਕਾਰੀ ਮੈਂਬਰ ਚੁਣੇ ਗਏ।