
ਅੰਮ੍ਰਿਤਸਰ ਤੋਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ...
ਅੰਮ੍ਰਿਤਸਰ: ਸਿਹਤ ਨੂੰ ਲੈ ਕੇ ਅੱਜ ਕੱਲ੍ਹ ਲੋਕ ਬਹੁਤ ਸਾਵਧਾਨੀਆਂ ਵਰਤ ਰਹੇ ਹਨ ਉੱਥੇ ਹੀ ਲੋਕ ਪੁਰਾਣੇ ਮਿੱਟੀ ਦੇ ਭਾਂਡਿਆਂ ਵੱਲ ਜ਼ਿਆਦਾ ਰੁੱਖ ਕਰ ਰਹੇ ਹਨ। ਡਾਕਟਰਾਂ ਵੱਲੋਂ ਵੀ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਫਰਿਜ਼ ਦੇ ਪਾਣੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂ ਕਿ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਲ਼ਗਦੀਆਂ ਹਨ।
Ladi Shopkeeper
ਅੰਮ੍ਰਿਤਸਰ ਤੋਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਮਿੱਟੀ ਦੇ ਭਾਂਡਿਆਂ ਵਾਲੀ ਦੁਕਾਨ ਤੇ ਲੋਕਾਂ ਦੀ ਲੰਬੀ ਕਤਾਰ ਲਗਦੀ ਹੈ। ਲੋਕ ਮਿੱਟੀ ਦੇ ਭਾਂਡੇ ਭਾਰੀ ਤਦਾਦ ਵਿਚ ਖਰੀਦ ਰਹੇ ਹਨ। ਸਿਆਣੇ ਲੋਕਾਂ ਵੱਲੋਂ ਵੀ ਇਹੀ ਕਿਹਾ ਜਾਂਦਾ ਹੈ ਕਿ ਸਿਹਤ ਨੂੰ ਠੀਕ ਰੱਖਣ ਲਈ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੁਕਾਨ ਤੇ ਹਰ ਡਿਜ਼ਾਇਨ ਤੇ ਹਰ ਪ੍ਰਕਾਰ ਦੇ ਭਾਂਡੇ ਵੇਚੇ ਜਾਂਦੇ ਹਨ।
Ladi Shopkeeper
ਇਸ ਵਿਚ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਭਾਂਡੇ ਸ਼ਾਮਲ ਹਨ। ਦੁਕਾਨਦਾਰ ਨੇ ਦਸਿਆ ਕਿ ਮਿੱਟੀ ਦੇ ਭਾਂਡੇ ਖਰੀਦਣ ਲਈ ਲੋਕਾਂ ਵਿਚ ਬਹੁਤ ਉਤਸ਼ਾਹ ਹੈ। ਇਸ ਨੂੰ ਵਰਤਣ ਦੇ ਫਾਇਦੇ ਹੀ ਫਾਇਦੇ ਹੁੰਦੇ ਹਨ। ਉਹਨਾਂ ਕੋਲ ਸਬਜ਼ੀ ਬਣਾਉਣ ਲਈ ਪਤੀਲੇ ਹਨ, ਰੋਟੀ ਬਣਾਉਣ ਲਈ ਮਿੱਟੀ ਦਾ ਤਵਾ ਵੀ ਹੈ। ਮਿੱਟੀ ਵਿਚ ਕੈਲਸ਼ੀਅਮ ਹੁੰਦਾ ਹੈ ਜੋ ਕਿ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤੇ ਇਹ ਕੈਲਸ਼ੀਅਮ ਦਵਾਈ ਨਾਲ ਨਹੀਂ ਮਿਲਦਾ।
Pottery
ਇਸ ਤੋਂ ਇਲਾਵਾ ਉਹਨਾਂ ਦਸਿਆ ਕਿ ਮਿੱਟੀ ਦੇ ਭਾਂਡਿਆਂ ਦੀ ਮੰਗ ਬਹੁਤ ਵਧ ਚੁੱਕੀ ਹੈ। ਲੋਕ ਹਰ ਤਰ੍ਹਾਂ ਦੇ ਭਾਂਡੇ ਦੀ ਮੰਗ ਕਰ ਰਹੇ ਹਨ। ਉਹਨਾਂ ਵੱਲੋਂ ਕੂਕਰ, ਕੜਾਹੀਆਂ, ਕੌਲੀਆਂ, ਬੋਤਲਾਂ ਆਦਿ ਭਾਂਡਿਆਂ ਦੀ ਮੰਗ ਰੱਖੀ ਜਾ ਰਹੀ ਹੈ। ਉਹਨਾਂ ਨੇ ਮਿੱਟੀ ਦੀ ਇਕ ਬੋਤਲ ਦੀ ਗੱਲ ਕਰਦਿਆਂ ਕਿਹਾ ਕਿ ਇਸ ਬੋਤਲ ਦੀ ਬਜ਼ਾਰ ਵਿਚ ਮੰਗ ਬਹੁਤ ਵਧ ਚੁੱਕੀ ਹੈ। ਇਸ ਵਿਚ 1 ਲੀਟਰ ਪਾਣੀ ਪੈਂਦਾ ਹੈ ਤੇ ਇਹ ਬੋਤਲ 40 ਮਿੰਟ ਵਿਚ ਪਾਣੀ ਠੰਡਾ ਕਰ ਦਿੰਦੀ ਹੈ।
Ladi Shopkeeper
ਇਸ ਬੋਤਲ ਦੀ ਮਿੱਟੀ ਬਹੁਤ ਠੰਡੀ ਹੈ ਤੇ ਇਹ ਗੁਜਰਾਤ ਵਿਚ ਖਾਸ ਤੌਰ ਤੇ ਤਿਆਰ ਕੀਤੀ ਜਾਂਦੀ ਹੈ। ਘੜਿਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਿਹੜੇ ਗੋਲ ਘੜੇ ਹਨ ਉਹ ਅੰਮ੍ਰਿਤਸਰ ਵਿਚ ਬਣਦੇ ਹਨ ਤੇ ਚਿੱਟੇ ਰੰਗ ਦੇ ਘੜੇ ਗੁਜਰਾਤ ਤੋਂ ਤਿਆਰ ਕੀਤੇ ਜਾਂਦੇ ਹਨ। ਉਹਨਾਂ ਨੇ ਮਿੱਟੀ ਤੋਂ ਤਿਆਰ ਕੀਤੇ ਗਏ ਕੂਕਰ, ਤਵੇ, ਕੜਾਹੀ ਦਿਖਾਏ ਜੋ ਕਿ ਗੈਸ ਸਿਲੰਡਰ ਤੇ ਵੀ ਵਰਤੇ ਜਾਂਦੇ ਹਨ।
Ladi Shopkeeper
ਦੁਕਾਨ ਤੋਂ ਜਿਹੜੀ ਕੀਮਤ ਤੇ ਸਟੀਲ ਦੇ ਭਾਂਡੇ ਮਿਲਦੇ ਹਨ ਉਸ ਤੋਂ 100 ਜਾਂ 150 ਵੱਧ ਰੇਟ ਤੇ ਮਿੱਟੀ ਦੇ ਭਾਂਡੇ ਵੇਚੇ ਜਾਂਦੇ ਹਨ। ਦੁਕਾਨਦਾਰ ਨੇ ਅੱਗੇ ਦਸਿਆ ਕਿ ਇਹਨਾਂ ਭਾਂਡਿਆਂ ਦੀ ਮਿਆਦ ਬੇਸ਼ੱਕ ਘਟ ਹੁੰਦੀ ਹੈ ਪਰ ਇਸ ਦੇ ਫਾਇਦੇ ਬਹੁਤ ਜ਼ਿਆਦਾ ਹੁੰਦੇ ਹਨ ਇਸ ਲਈ ਲੋਕ ਮਿੱਟੀ ਦੇ ਭਾਂਡੇ ਖਰੀਦਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।