
ਦੇਸ਼ ਵਿਚ 24 ਘੰਟਿਆਂ ਦੌਰਾਨ 52,224 ਨਵੇਂ ਮਾਮਲੇ, 2542 ਮੌਤਾਂ
ਨਵੀਂ ਦਿੱਲੀ, 16 ਜੂਨ : ਦੇਸ਼ ਵਿਚ ਪਿਛਲੇ 24 ਘੰਟਿਆਂ ਅੰਦਰ ਕੋਵਿਡ-19 ਦੇ 62,224 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 2,96,33,105 ਹੋ ਗਈ ਹੈ | ਉੱਥੇ ਹੀ 70 ਦਿਨ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੀ 9 ਲੱਖ ਤੋਂ ਘੱਟ ਹੋ ਗਈ ਹੈ ਪਰ ਮੌਤਾਂ ਦਾ ਅੰਕੜਾ ਨਹੀਂ ਘੱਟ ਰਿਹਾ | ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਕ ਦਿਨ ਵਿਚ 2542 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਿ੍ਤਕਾਂ ਦੀ ਗਿਣਤੀ ਵੱਧ ਕੇ 3,79,573 ਹੋ ਗਈ ਹੈ | (ਪੀਟੀਆਈ)
image