ਕੇਂਦਰੀ ਟਰੇਡ ਯੂਨੀਅਨਾਂ 26 ਜੂਨ ਦੇ 'ਖੇਤੀ ਬਚਾਉ-ਲੋਕਤੰਤਰ ਬਚਾਉ' ਦਿਹਾੜੇ ਨੂੰ  ਦੇਣਗੀਆਂ ਸਮਰਥਨ
Published : Jun 16, 2021, 11:20 pm IST
Updated : Jun 16, 2021, 11:20 pm IST
SHARE ARTICLE
image
image

ਕੇਂਦਰੀ ਟਰੇਡ ਯੂਨੀਅਨਾਂ 26 ਜੂਨ ਦੇ 'ਖੇਤੀ ਬਚਾਉ-ਲੋਕਤੰਤਰ ਬਚਾਉ' ਦਿਹਾੜੇ ਨੂੰ  ਦੇਣਗੀਆਂ ਸਮਰਥਨ : ਸੰਯੁਕਤ ਕਿਸਾਨ ਮੋਰਚਾ 

: ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, 16 ਜੂਨ (ਸੁਖਰਾਜ ਸਿੰਘ): ਕੇਂਦਰੀ ਟਰੇਡ ਯੂਨੀਅਨਾਂ ਦਾ ਸਾਂਝਾ ਪਲੇਟ ਫ਼ਾਰਮ ਅਤੇ ਲੱਖਾਂ ਮਜ਼ਦੂਰਾਂ ਦੀ ਨੁਮਾਇੰਦਗੀ ਕਰਦੀਆਂ ਹੋਰ ਟਰੇਡ ਯੂਨੀਅਨਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਤਿੰਨ ਖੇਤੀਬਾੜੀ ਕਾਨੂੰਨ ਅਤੇ ਬਿਜਲੀ ਬਿਲ ਰੱਦ ਕਰਨ ਅਤੇ ਐਮ.ਐਸ.ਪੀ ਨੂੰ  ਕਾਨੂੰਨੀ ਗਾਰੰਟੀ ਦੇਣ ਦੀਆਂ ਮੰਗਾਂ ਦਾ ਨਿਰੰਤਰ ਅਤੇ ਸਰਗਰਮੀ ਨਾਲ ਸਮਰਥਨ ਕਰ ਰਹੀਆਂ ਹਨ | ਲੱਖਾਂ ਮਜ਼ਦੂਰਾਂ ਨੇ 26 ਮਈ ਨੂੰ  ਦੇਸ਼-ਵਿਆਪੀ ਵਿਰੋਧ-ਪ੍ਰਦਰਸ਼ਨਾਂ 'ਚ ਡਟਵੀਂ ਸ਼ਮੂਲੀਅਤ ਕੀਤੀ ਸੀ |
ਏਕਤਾ ਅਤੇ ਸਮਰਥਨ ਦੇ ਇਸ ਪ੍ਰਗਟਾਵੇ ਨੂੰ  ਜਾਰੀ ਰਖਦਿਆਂ ਕੇਂਦਰੀ ਟਰੇਡ ਯੂਨੀਅਨਾਂ ਨੇ 26 ਜੂਨ ਨੂੰ  ਦੇਸ਼ ਭਰ ਵਿਚ ਮਨਾਏ ਜਾ ਰਹੇ 'ਖੇਤੀਬਾੜੀ ਬਚਾਉ, ਲੋਕਤੰਤਰ ਬਚਾਉ' ਦਿਵਸ ਦਾ ਸਮਰਥਨ ਕੀਤਾ ਹੈ | ਸੰਯੁਕਤ ਕਿਸਾਨ ਮੋਰਚੇ ਨੇ ਵੀ ਮਜ਼ਦੂਰ-ਕਿਸਾਨ ਏਕਤਾ ਦੇ ਇਸ ਪ੍ਰਗਟਾਵੇ ਲਈ ਟਰੇਡ ਯੂਨੀਅਨਾਂ ਦਾ ਤਹਿ ਦਿਲੋਂ ਧਨਵਾਦ ਕੀਤਾ ਹੈ | ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਗੁਰਨਾਮ ਸਿੰਘ ਚਡੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਸ਼ਰਮਾ ਕੱਕਾ ਜੀ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ ਨੇ ਮੀਡੀਆ 
ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਵੀ ਮਜ਼ਦੂਰਾਂ-ਕਿਸਾਨਾਂ ਦੀ ਇਕਜੁਟਤਾ ਪ੍ਰਤੀ ਸਦਭਾਵਨਾ ਦਰਸਾਈ ਹੈ | ਚਾਰੇ ਲੇਬਰ ਕੋਡਾਂ ਨੂੰ  ਰੱਦ ਕਰਨ ਅਤੇ ਜਨਤਕ ਖੇਤimageimageਰ ਅਤੇ ਹੋਰ ਖੇਤਰਾਂ ਦੇ ਨਿਜੀਕਰਨ ਵਿਰੁਧ ਚਲ ਰਹੇ ਮਜ਼ਦੂਰਾਂ ਦੇ ਸੰਘਰਸ਼ ਪ੍ਰਤੀ ਸਦਭਾਵਨਾ ਪ੍ਰਗਟ ਕੀਤਾ ਹੈ | ਸੰਘਰਸ਼ ਵਿਚ ਬਿਹਤਰ ਤਾਲਮੇਲ ਨੂੰ  ਯਕੀਨੀ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੀ ਇਕ ਸਾਂਝੀ ਮੀਟਿੰਗ ਜਲਦ ਹੋਣ ਦੀ ਉਮੀਦ ਹੈ | ਕਿਸਾਨਾਂ ਦੇ ਕਾਫ਼ਲਿਆਂ ਦਾ ਲਗਾਤਾਰ ਗਾਜ਼ੀਪੁਰ, ਸਿੰਘੂ, ਟੀਕਰੀ ਅਤੇ ਸ਼ਾਹਜਹਾਪੁਰ ਆਉਣਾ ਜਾਰੀ ਹੈ | ਅੱਜ ਰਾਕੇਸ਼ ਟਿਕੈਤ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਵੱਡੇ ਕਾਫ਼ਲੇ ਬੁਲੰਦ-ਸ਼ਹਿਰ ਤੋਂ ਗਾਜ਼ੀਪੁਰ-ਬਾਰਡਰ ਪਹੁੰਚੇ | ਕਿਸਾਨਾਂ ਨੇ ਅਹਿਦ ਕੀਤਾ ਕਿ ਮੰਗਾਂ ਦੀ ਪ੍ਰਾਪਤੀ ਤਕ ਉਹ ਸੰਘਰਸ਼ਾਂ 'ਚ ਡਟੇ ਰਹਿਣਗੇ | 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement