ਕੋਵੈਕਸੀਨ ਵਿਚ ਗਊ ਦੇ ਨਵਜੰਮੇ ਵੱਛੇ ਦੇ ਸੀਰਮ ਬਾਰੇ ਸੋਸ਼ਲ ਮੀਡੀਆ 'ਤੇ ਗ਼ਲਤ ਤੱਥ ਪੇਸ਼ਕੀਤੇਗਏ ਕੇਂਦਰ
Published : Jun 16, 2021, 11:22 pm IST
Updated : Jun 16, 2021, 11:22 pm IST
SHARE ARTICLE
image
image

ਕੋਵੈਕਸੀਨ ਵਿਚ ਗਊ ਦੇ ਨਵਜੰਮੇ ਵੱਛੇ ਦੇ ਸੀਰਮ ਬਾਰੇ ਸੋਸ਼ਲ ਮੀਡੀਆ 'ਤੇ ਗ਼ਲਤ ਤੱਥ ਪੇਸ਼ ਕੀਤੇ ਗਏ : ਕੇਂਦਰ


ਪੋਲੀਉ, ਰੈਬੀਜ਼ ਅਤੇ ਇਨਫ਼ਲੂਐਂਜ਼ਾ ਦੇ ਟੀਕੇ ਬਣਾਉਣ ਲਈ ਇਸ ਤਕਨੀਕ ਦਾ ਦਹਾਕਿਆਂ ਤੋਂ ਇਸਤੇਮਾਲ ਹੁੰਦਾ ਆ ਰਿਹੈ

ਨਵੀਂ ਦਿੱਲੀ, 16 ਜੂਨ : ਕੇਂਦਰੀ ਸਿਹਤ ਮੰਤਰਾਲਾ ਨੇ ਬੁਧਵਾਰ ਨੂੰ  ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸੋਸ਼ਲ ਮੀਡੀਆ ਦੀਆਂ ਕੁਝ ਪੋਸਟਾਂ 'ਚ ਤੱਥਾਂ ਨੂੰ  ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਕਿ ਦੇਸ਼ 'ਚ ਬਣੀ ਕੋਵੈਕਸੀਨ ਵਿਚ ਨਵਜੰਮੇ ਵੱਛੇ ਦਾ ਸੀਰਮ ਹੈ | ਮੰਤਰਾਲਾ ਨੇ ਸਾਫ਼ ਕੀਤਾ ਕਿ ਨਵਜੰਮੇ ਵੱਛੇ ਦੇ ਸੀਰਮ ਦਾ ਇਸਤੇਮਾਲ ਸਿਰਫ਼ ਵੇਰੋ ਸੈੱਲ ਤਿਆਰ ਕਰਨ ਅਤੇ ਉਨ੍ਹਾਂ ਦੇ ਵਿਕਾਸ ਲਈ ਕੀਤਾ ਜਾਂਦਾ ਹੈ | ਗਊ ਅਤੇ ਹੋਰ ਪਸ਼ੂਆਂ ਤੋਂ ਮਿਲਣ ਵਾਲਾ ਸੀਰਮ ਇਕ ਮਿਆਰੀ ਹਿੱਸਾ ਹੈ, ਜਿਸ ਦਾ ਇਸਤੇਮਾਲ ਪੂਰੀ ਦੁਨੀਆ ਵਿਚ ਵੇਰੋ ਸੈੱਲਾਂ ਦੇ ਵਿਕਾਸ ਲਈ ਤਿਆਰ ਕੀਤਾ ਜਾਂਦਾ ਹੈ | 
  ਵੇਰੋ ਸੈੱਲ ਦਾ ਇਸਤੇਮਾਲ ਅਜਿਹੇ ਸੈੱਲ ਬਣਾਉਣ ਲਈ ਕੀਤਾ ਜਾਂਦਾ ਹੈ, ਜੋ ਟੀਕਾ ਉਤਪਾਦਨ 'ਚ ਮਦਦਗਾਰ ਹੁੰਦਾ ਹੈ | ਪੋਲੀਉ, ਰੈਬੀਜ਼ ਅਤੇ ਇਨਫ਼ਲੂਐਂਜ਼ਾ ਦੇ ਟੀਕੇ ਬਣਾਉਣ ਲਈ ਇਸ ਤਕਨੀਕ ਦਾ ਦਹਾਕਿਆਂ ਤੋਂ ਇਸਤੇਮਾਲ ਹੁੰਦਾ ਆ ਰਿਹਾ ਹੈ | ਮੰਤਰਾਲਾ ਨੇ ਕਿਹਾ ਕਿ ਵੇਰੋ ਸੈੱਲਾਂ ਦੇ ਵਿਕਸਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ  ਪਾਣੀ ਅਤੇ ਰਸਾਇਣਾਂ ਨਾਲ ਚੰਗੀ ਤimageimageਰ੍ਹਾਂ ਕਈ ਵਾਰ ਸਾਫ਼ ਕੀਤਾ ਜਾਂਦਾ ਹੈ, ਜਿਸ ਨਾਲ ਇਹ ਨਵਜੰਮੇ ਵੱਛੇ ਦੇ ਸੀਰਮ ਤੋਂ ਮੁਕਤ ਹੋ ਜਾਂਦੇ ਹਨ | ਇਸ ਤੋਂ ਬਾਅਦ ਵੇਰੋ ਸੈੱਲਾਂ ਨੂੰ  ਕੋਰੋਨਾ ਵਾਇਰਸ ਨਾਲ ਇਨਫ਼ੈਕਟਿਡ ਕੀਤਾ ਜਾਂਦਾ ਹੈ, ਤਾਂ ਕਿ ਵਾਇਰਸ ਵਿਕਸਿਤ ਹੋ ਸਕੇ |  ਇਸ ਪ੍ਰਕਿਰਿਆ ਵਿਚ ਵੇਰੋ ਸੈੱਲ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਜਾਂਦੇ ਹਨ | ਇਸ ਤੋਂ ਬਾਅਦ ਵਿਕਸਿਤ ਵਾਇਰਸ ਨੂੰ  ਨਸ਼ਟ ਅਤੇ ਸਾਫ਼ ਕੀਤਾ ਜਾਂਦਾ ਹੈ | ਨਸ਼ਟ ਕੀਤੇ ਗਏ ਵਾਇਰਸ ਦਾ ਇਸਤੇਮਾਲ ਟੀਕਾ ਬਣਾਉਣ ਲਈ ਕੀਤਾ ਜਾਂਦਾ ਹੈ | ਬਿਆਨ ਮੁਤਾਬਕ ਅੰਤਮ ਰੂਪ ਵਿਚ ਟੀਕਾ ਬਣਾਉਣ ਕੋਵੈਕਸੀਨ ਵਿਚ ਨਵਜੰਮੇ ਵੱਛੇ ਦਾ ਸੀਰਮ ਬਿਲਕੁਲ ਇਸਤੇਮਾਲ ਨਹੀਂ ਹੁੰਦਾ, ਨਾ ਹੀ ਇਹ ਸੀਰਮ ਟੀਕੇ ਦੇ ਉਤਪਾਦ ਦਾ ਇਕ ਹਿੱਸਾ ਹੈ |                (ਪੀਟੀਆਈ)

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement