
1072 ਗ੍ਰਾਮ ਵਜ਼ਨ ਦੇ 3 ਚਿੱਟੇ ਕੈਪਸੂਲਾਂ 'ਚ ਲੁਕੋਇਆ ਸੀ ਸੋਨਾ
ਅੰਮ੍ਰਿਤਸਰ: ਸ਼ਾਰਜਾਹ ਤੋਂ ਇੰਡੀਗੋ ਦੀ ਉਡਾਣ 6E1428 'ਤੇ ਸਵਾਰ ਇਕ ਯਾਤਰੀ ਨੂੰ 15 ਜੂਨ, 2023 ਦੀ ਸ਼ਾਮ ਨੂੰ SGRD JI ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਵਿਖੇ ਕਸਟਮ ਕਰਮਚਾਰੀਆਂ ਦੁਆਰਾ ਰੋਕਿਆ ਗਿਆ।
ਇਹ ਵੀ ਪੜ੍ਹੋ: ਭਿਖੀਵਿੰਡ 'ਚ ਘਰ ਦੀ ਰਸੋਈ 'ਚੋਂ ਮਿਲੀ ਨੌਜਵਾਨ ਦੀ ਖ਼ੂਨ ਨਾਲ ਲਿੱਬੜੀ ਲਾਸ਼, ਇਲਾਕੇ 'ਚ ਫੈਲੀ ਦਹਿਸ਼ਤ
ਉਸ ਦੀ ਤਲਾਸ਼ੀ ਲੈਣ 'ਤੇ ਉਸ ਦੇ ਗੁਦਾ 'ਚੋਂ 1072 ਗ੍ਰਾਮ ਵਜ਼ਨ ਦੇ 3 ਚਿੱਟੇ ਕੈਪਸੂਲ ਬਰਾਮਦ ਹੋਏ। ਉਕਤ 3 ਚਿੱਟੇ ਕੈਪਸੂਲ 'ਚੋਂ ਬਰਾਮਦ ਹੋਇਆ ਸੋਨਾ 778 ਗ੍ਰਾਮ ਹੈ ਅਤੇ ਉਕਤ ਸੋਨੇ ਦੀ ਬਾਜ਼ਾਰੀ ਕੀਮਤ ਕਰੀਬ 47.45 ਲੱਖ ਰੁਪਏ ਹੈ, ਇਸ ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।
ਇਹ ਵੀ ਪੜ੍ਹੋ: ਅਬੋਹਰ 'ਚ 3 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਨਹਿਰ 'ਚੋਂ ਮਿਲੀ ਲਾਸ਼
ਕਸਟਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਆਇਆ ਜਹਾਜ਼ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਯਾਤਰੀਆਂ ਦੀ ਚੈਕਿੰਗ ਚੱਲ ਰਹੀ ਸੀ। ਕਸਟਮ ਵਿਭਾਗ ਦੀ ਚੌਕਸੀ ਅਤੇ ਇਨਪੁਟਸ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਪਰ ਜਦੋਂ ਉਸ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉਸ ਦੇ ਗੁਪਤ ਅੰਗ (ਗੁਦਾ) ਵਿੱਚੋਂ ਸੋਨੇ ਦੇ ਪੇਸਟ ਦੇ 3 ਕੈਪਸੂਲ ਮਿਲੇ ਹਨ।