ਸ਼ਰਮਨਾਕ ਕਰਤੂਤ: ਮਾਂ ਨੇ ਬੱਚੇ ਨੂੰ ਕੁੱਟ ਕੇ ਦਰੱਖਤ ਨਾਲ ਬੰਨ੍ਹਿਆ ਪਿਤਾ ਬਣਾਉਂਦਾ ਰਿਹਾ ਵੀਡੀਓ 
Published : Jun 16, 2023, 10:17 am IST
Updated : Jun 16, 2023, 10:17 am IST
SHARE ARTICLE
File Photo
File Photo

ਪਿਤਾ, ਮਾਂ ਨੂੰ ਬੋਲਿਆ - ਜੇ ਤੇਰੇ ਤੋਂ ਸੰਭਾਲ ਹੁੰਦਾ ਤਾਂ ਸੰਭਾਲ ਲੈ ਨਹੀਂ ਤਾਂ ਮੇਰੇ ਵੱਲੋਂ ਤੰਦੂਰ 'ਚ ਸੁੱਟਦੇ

ਫ਼ਿਰੋਜ਼ਪੁਰ/ਗੁਰੂਹਰਸਹਾਏ - ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਮਾਂ ਨੇ ਪਹਿਲਾਂ ਆਪਣੇ 3 ਸਾਲ ਦੇ ਬੱਚੇ ਨੂੰ ਸ਼ਰਾਰਤ ਕਰਨ 'ਤੇ ਕੁੱਟਿਆ। ਫਿਰ ਬੱਚੇ ਦੇ ਗਲੇ ਵਿਚ ਰੱਸੀ ਪਾ ਕੇ ਉਸ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਬੱਚਾ ਵਿਲਕਦਾ ਰਿਹਾ ਪਰ ਪਿਤਾ ਵੀ ਮਾਂ ਦੀਆਂ ਇਹਨਾਂ ਕਰਤੂਤਾਂ ਨੂੰ ਹੱਲਾਸ਼ੇਰੀ ਦਿੰਦਾ ਰਿਹਾ।

ਬੱਚੇ ਨੂੰ ਬਚਾਉਣ ਦੀ ਬਜਾਏ ਪਿਤਾ ਸ਼ਰਾਬ ਦੇ ਨਸ਼ੇ 'ਚ ਵੀਡੀਓ ਬਣਾਉਂਦਾ ਰਿਹਾ। ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ 'ਤੇ ਪੁਲਿਸ ਨੇ ਜਾਂਚ ਕਰਦੇ ਹੋਏ ਦੋਸ਼ੀ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਦੋਹਾਂ ਦਾ 6 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਦੋਹਾਂ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ। ਪਤੀ ਨਸ਼ੇ ਦੀ ਹਾਲਤ ਵਿਚ ਕੁੱਟਮਾਰ ਕਰਦਾ ਰਹਿੰਦਾ ਸੀ। ਕਈ ਵਾਰ ਪੰਚਾਇਤਾਂ ਹੋ ਚੁੱਕੀਆਂ ਸਨ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਔਰਤ ਤੰਦੂਰ ਵਿਚ ਰੋਟੀਆਂ ਪਾ ਰਹੀ ਸੀ। ਇਸ ਦੌਰਾਨ ਬੱਚਾ ਵਾਰ-ਵਾਰ ਤੰਦੂਰ ਵੱਲ ਭੱਜ ਰਿਹਾ ਸੀ।

ਪਤਨੀ ਨੇ ਪਤੀ ਨੂੰ ਕਈ ਵਾਰ ਬੱਚੇ ਨੂੰ ਫੜਨ ਲਈ ਕਿਹਾ। ਪਤਨੀ ਨੇ ਕਿਹਾ ਕਿ ਉਹ ਉਸ ਨੂੰ ਫੜ ਲਵੇ ਨਹੀਂ ਤਾਂ ਉਹ ਉਸ ਨੂੰ ਦਰੱਖਤ ਨਾਲ ਬੰਨ੍ਹ ਦੇਵੇਗੀ। ਇਸ 'ਤੇ ਗੁੱਸੇ 'ਚ ਆਏ ਪਤੀ ਨੇ ਚੀਕਦੇ ਹੋਏ ਕਿਹਾ ਕਿ ਜੇ ਤੇਰੇ ਤੋਂ ਸੰਭਾਲ ਹੁੰਦਾ ਹੈ ਤਾਂ ਸਾਂਭ ਲੈ ਨਹੀਂ ਮੇਰੇ ਭਾਵੇ ਇਹ ਤੰਦੂਰ 'ਚ ਸੁੱਦ ਦੇ। ਇਸ 'ਤੇ ਔਰਤ ਨੇ ਬੱਚੇ ਨੂੰ ਫੜ ਕੇ ਦਰੱਖਤ ਨਾਲ ਬੰਨ੍ਹ ਦਿੱਤਾ। 

Tags: #punjab

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement